
ਪੰਜਾਬੀ ਫ਼ਿਲਮ 'ਕਾਲਾ ਸ਼ਾਹ ਕਾਲਾ' ਦੀ ਸਫ਼ਲਤਾ ਤੋਂ ਬਾਅਦ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੀ ਜੋੜੀ ਇਕ ਵਾਰ ਫਿਰ ਤੋਂ ਇਕੱਠੇ ਸਿਲਵਰ ਸਕਰੀਨ 'ਤੇ ਨਜ਼ਰ ਆਉਣ ਜਾ ਰਹੀ ਹੈ।
ਚੰਡੀਗੜ੍ਹ: ਪੰਜਾਬੀ ਫ਼ਿਲਮ 'ਕਾਲਾ ਸ਼ਾਹ ਕਾਲਾ' ਦੀ ਸਫ਼ਲਤਾ ਤੋਂ ਬਾਅਦ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੀ ਜੋੜੀ ਇਕ ਵਾਰ ਫਿਰ ਤੋਂ ਇਕੱਠੇ ਸਿਲਵਰ ਸਕਰੀਨ 'ਤੇ ਨਜ਼ਰ ਆਉਣ ਜਾ ਰਹੀ ਹੈ। ਕਾਲਾ ਸ਼ਾਹ ਕਾਲਾ ਦੀ ਸੁਪਰਹਿੱਟ ਜੋੜੀ ਇਕ ਵਾਰ ਫਿਰ ਦਰਸ਼ਕਾਂ ਦਾ ਦਿਲ ਜਿੱਤਣ ਜਾ ਰਹੀ ਹੈ। ਫ਼ਿਲਮ ‘ਝੱਲੇ’ ਦਾ ਟਰੇਲਰ ਰੀਲੀਜ਼ ਹੋ ਗਿਆ ਹੈ। ਟਰੇਲਰ ਰੀਲੀਜ਼ ਹੋਣ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਛਾਅ ਗਿਆ ਹੈ ਅਤੇ ਦਰਸ਼ਕਾਂ ਵੱਲੋਂ ਇਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
Jhalle
ਟਰੇਲਰ ਵਿਚ ਸਰਗੁਣ ਮਹਿਤਾ ਅਤੇ ਬੀਨੂੰ ਦੀ ਕਾਮੇਡੀ, ਹਾਰਰ ਅਤੇ ਮਾਸੂਮੀਅਤ ਦੀਆਂ ਝਲਕਾਂ ਦੇਖਣ ਨੂੰ ਮਿਲ ਰਹੀਆਂ ਹਨ। ਕਹਾਣੀ ਦੀ ਗੱਲ ਕਰੀਏ ਤਾਂ ਝੱਲੇ ਨਾਮ ਤੋਂ ਹੀ ਜ਼ਾਹਿਰ ਹੁੰਦਾ ਹੈ ਕਿ ਫ਼ਿਲਮ ਵਿਚ ਜ਼ਰੂਰ ਝੱਲਿਆਂ ਦੀ ਕਹਾਣੀ ਦੇਖਣ ਨੂੰ ਮਿਲੇਗੀ। ਸਰਗੁਣ ਮਹਿਤਾ ਦਾ ਪਰਿਵਾਰ ਉਸ ਲਈ ਲੜਕੇ ਦੀ ਭਾਲ ਕਰ ਰਿਹਾ ਹੁੰਦਾ ਪਰ ਸਰਗੁਣ ਮਹਿਤਾ ਦਿਮਾਗੀ ਤੌਰ ‘ਤੇ ਪਾਗਲ ਹੁੰਦੀ ਹੈ। ਉੱਥੇ ਹੀ ਉਸ ਦਾ ਟੱਬਰ ਵੀ ਪਾਗਲਾਂ ਤੋਂ ਘੱਟ ਨਹੀਂ ਤੇ ਆਪਣੀ ਧੀ ਦੇ ਰਿਸ਼ਤੇ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ।
Jhalley
ਸਰਗੁਣ ਮਹਿਤਾ ਲਈ ਮੁੰਡੇ ਦੀ ਭਾਲ ਦੌਰਾਨ ਹੀ ਐਂਟਰੀ ਹੁੰਦੀ ਦੂਜੇ ‘ਝੱਲੇ’ ਦੀ। ਜੋ ਖ਼ੁਦ ਵੀ ਦਿਮਾਗ ਤੋਂ ਥੋੜੇ ਪੈਦਲ ਹੁੰਦੇ ਹਨ। ਇਸੇ ਝੱਲਿਆਂ ਦੇ ਟੱਬਰ ‘ਚ ਦਰਸ਼ਕਾਂ ਨੂੰ ਥੋੜੀ ਬਹੁਤ ਭੂਤੀਆ ਮਸਤੀ ਤੇ ਹੋਰ ਸਸਪੈਂਸ ਵੀ ਦੇਖਣ ਨੂੰ ਮਿਲਣ ਵਾਲੇ ਹਨ। ਕੁੱਲ ਮਿਲਾ ਕੇ ਟਰੇਲਰ ਕਾਫੀ ਸ਼ਾਨਦਾਰ ਹੈ ਅਤੇ ਪੰਜਾਬੀ ਸਿਨੇਮਾ ਨੂੰ ਕੁਝ ਵੱਖਰਾ ਹੀ ਮਿਲਣ ਵਾਲਾ ਹੈ। ਬੀਨੂੰ ਅਤੇ ਸਰਗੁਣ ਤੋਂ ਇਲਾਵਾ ਫ਼ਿਲਮ ‘ਚ ਹਾਰਬੀ ਸੰਘਾ, ਬਨਿੰਦਰ ਬੰਨੀ,ਪਵਨ ਮਲੋਹਤਰਾ, ਜਤਿੰਦਰ ਕੌਰ ਵਰਗੇ ਵੱਡੇ ਨਾਮ ਨਜ਼ਰ ਆਉਣਗੇ।
Harby Sangha
'ਝੱਲੇ' ਫ਼ਿਲਮ ਵੀ ਬੀਨੂੰ ਢਿੱਲੋਂ ਦੀ ਆਪਣੀ ਪ੍ਰੋਡਕਸ਼ਨ ਦਾ ਪ੍ਰੋਜੈਕਟ ਹੈ। ਇਸ ਫ਼ਿਲਮ ਨੂੰ ਅਮਰਜੀਤ ਸਿੰਘ ਡਾਇਰੈਕਟ ਕਰ ਰਹੇ ਹਨ ਤੇ ਇਸ ਫ਼ਿਲਮ ਦੀ ਕਹਾਣੀ ਵੀ ਖ਼ੁਦ ਅਮਰਜੀਤ ਸਿੰਘ ਨੇ ਹੀ ਲਿਖੀ ਹੈ। ਇਸ ਫ਼ਿਲਮ ਦੇ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ। ਬੀਨੂੰ ਢਿੱਲੋਂ ਪ੍ਰੋਡਕਸ਼ਨ ਦੇ ਨਾਲ-ਨਾਲ ਫ਼ਿਲਮ ਨੂੰ ਡ੍ਰੀਮਯਾਤਾ ਪ੍ਰੋਡਕਸ਼ਨ ਅਤੇ ਮੁਨੀਸ਼ ਵਾਲੀਆ ਪ੍ਰੋਡਕਸ਼ਨ ਪ੍ਰੋਡਿਊਸ ਕਰ ਰਹੇ ਹਨ। ਇਹ ਫ਼ਿਲਮ 11 ਅਕਤੂਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।