
ਦੀਪ ਢਿੱਲੋਂ ਨੇ ਲਿਖਿਆ, ‘‘ਲਓ ਜੀ ਅਸੀਂ ਘਰ ਵੇਚ ਕੇ ਆਉਣ ਲੱਗੇ ਹਾਂ ਪੱਕੇ ਭਾਰਤ। ਜੇ ਕਿਸੇ ਨੇ ਲੈਣਾ ਹੋਵੇ ਤਾਂ ਸੰਪਰਕ ਕਰਿਓ।’’
ਵਸ਼ਿੰਗਟਨ – ਪੰਜਾਬੀ ਗਾਇਕ ਜੋੜੀ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਹੁਣ ਪੱਕੇ ਤੌਰ 'ਤੇ ਭਾਰਤ ਆੁਣ ਦੀ ਤਿਆਰੀ ਵਿਚ ਹਨ। ਗਾਇਕ ਦੀਪ ਢਿੱਲੋਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਦੀਪ ਢਿੱਲੋਂ ਨੇ ਲਿਖਿਆ, ‘‘ਲਓ ਜੀ ਅਸੀਂ ਘਰ ਵੇਚ ਕੇ ਆਉਣ ਲੱਗੇ ਹਾਂ ਪੱਕੇ ਭਾਰਤ। ਜੇ ਕਿਸੇ ਨੇ ਲੈਣਾ ਹੋਵੇ ਤਾਂ ਸੰਪਰਕ ਕਰਿਓ।’’
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬਰੈਂਪਟਨ ’ਚ ਗਾਇਕ ਦੀ ਗੱਡੀ ਚੋਰਾਂ ਵਲੋਂ ਭੰਨੀ ਗਈ ਸੀ, ਜਿਸ ਦੀ ਵੀਡੀਓ ਵੀ ਦੀਪ ਢਿੱਲੋਂ ਨੇ ਸਾਂਝੀ ਕੀਤੀ ਸੀ।
ਦੱਸ ਦਈਏ ਕਿ ਦੀਪ ਢਿੱਲੋਂ ਦੀ ਪੋਸਟ ’ਤੇ ਲੋਕਾਂ ਵਲੋਂ ਕੁਮੈਂਟ ਕੀਤੇ ਜਾ ਰਹੇ ਹਨ, ਜੋ ਦੀਪ ਢਿੱਲੋਂ ਦੇ ਇਸ ਫ਼ੈਸਲੇ ਨੂੰ ਸਹੀ ਦੱਸ ਰਹੇ ਹਨ।