
ਹਸਪਤਾਲ ’ਚੋਂ ਤਸਵੀਰ ਆਈ ਸਾਹਮਣੇ
ਚੰਡੀਗੜ੍ਹ : ਪੰਜਾਬੀ ਗਾਇਕ ਅਲਫ਼ਾਜ਼ 'ਤੇ ਜਾਨਲੇਵਾ ਹਮਲਾ ਹੋਇਆ ਹੈ ਇਸ ਦੀ ਜਾਣਕਾਰੀ ਗਾਇਕ ਹਨੀ ਸਿੰਘ ਨੇ ਦਿੱਤੀ ਹੈ। ਗਾਇਕ ਹਨੀ ਸਿੰਘ ਨੇ ਅਲਫ਼ਾਜ਼ ਦੀ ਜ਼ਖ਼ਮੀ ਹਾਲਤ ’ਚ ਹਸਪਤਾਲ ’ਚ ਦਾਖ਼ਲ ਹੋਣ ਦੀ ਫੋਟੋ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ। ਹਨੀ ਸਿੰਘ ਨੇ ਲਿਖਿਆ ਕਿ ਮੇਰੇ ਭਰਾ ਅਲਫ਼ਾਜ਼ ’ਤੇ ਪਿਛਲੇ ਦਿਨੀਂ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਇਹ ਯੋਜਨਾ ਬਣਾਈ ਹੈ, ਮੈਂ ਉਨ੍ਹਾਂ ਨੂੰ ਜਾਣ ਨਹੀਂ ਦੇਵਾਂਗਾ। ਕ੍ਰਿਪਾ ਕਰਕੇ ਸਾਰੇ ਉਸ ਲਈ ਅਰਦਾਸ ਕਰੋ।
ਜ਼ਿਕਰਯੋਗ ਹੈ ਕਿ ਗਾਇਕ ਹਨੀ ਸਿੰਘ ਤੇ ਅਲਫ਼ਾਜ਼ ਨੇ ਇਕੱਠਿਆਂ ਨੇ ‘ਹਾਏ ਮੇਰਾ ਦਿਲ ਗੀਤ ਗਾਇਆ ਸੀ ਜੋ ਕਾਫ਼ੀ ਮਸ਼ਹੂਰ ਹੋਇਆ ਸੀ।