ਪੰਜਾਬ ਯੂਨੀਵਰਸਟੀ ਮੇਰਾ ਦੂਜਾ ਘਰ : ਸਰਤਾਜ
Published : Jul 26, 2017, 5:59 pm IST
Updated : Apr 3, 2018, 1:26 pm IST
SHARE ARTICLE
Satinder Sartaj
Satinder Sartaj

ਮੈਂ ਸੰਸਾਰ ਦੀਆਂ ਕਈ ਯੂਨੀਵਰਸਟੀਆਂ 'ਚ ਫ਼ੇਰੀ ਪਾਈ ਹੈ ਪਰ ਜੋ ਖ਼ੁਸ਼ੀ ਮੈਨੂੰ ਇਥੇ ਮਿਲਦੀ ਹੈ, ਹੋਰ ਕਿਤੇ ਨਹੀਂ। ਇਹ ਵਿਚਾਰ ਅੱਜ ਸਤਿੰਦਰ ਸਰਤਾਜ ਲੋਕ ਗਾਇਕ ਅਤੇ....

 


ਚੰਡੀਗੜ੍ਹ, 26 ਜੁਲਾਈ (ਬਠਲਾਣਾ): ਮੈਂ ਸੰਸਾਰ ਦੀਆਂ ਕਈ ਯੂਨੀਵਰਸਟੀਆਂ 'ਚ ਫ਼ੇਰੀ ਪਾਈ ਹੈ ਪਰ ਜੋ ਖ਼ੁਸ਼ੀ ਮੈਨੂੰ ਇਥੇ ਮਿਲਦੀ ਹੈ, ਹੋਰ ਕਿਤੇ ਨਹੀਂ। ਇਹ ਵਿਚਾਰ ਅੱਜ ਸਤਿੰਦਰ ਸਰਤਾਜ ਲੋਕ ਗਾਇਕ ਅਤੇ ਦਿ ਬਲੈਕਮ ਪ੍ਰਿੰਸ ਦੇ ਨਾਇਕ ਨੇ ਪੰਜਾਬ ਯੂਨੀਵਰਸਟੀ ਵਿਖੇ ਪ੍ਰਗਟ ਕੀਤੇ। ਉਹ ਅਪਣੀ ਫ਼ਿਲਮ ਜਾਰੀ ਹੋਣ ਤੋਂ ਬਾਅਦ ਪਹਿਲੀ ਵਾਰ ਇਥੇ ਆਏ ਸਨ।
ਉਨ੍ਹਾਂ ਯੂਨੀਵਰਸਟੀ ਨੂੰ ਅਪਣਾ ਦੂਜਾ ਘਰ ਦਸਿਆ ਅਤੇ ਹੋਸਟਲ/ਲਾਈਬ੍ਰੇਰੀ ਵਿਚ ਬਿਤਾਏ ਪਲਾਂ ਦੀ ਯਾਦ ਦਰਸ਼ਕਾਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਜ਼ਿੰਦਗੀ 'ਚ ਕੁੱਝ ਹਾਸਲ ਕਰਨ ਲਈ ਹਰ ਇਕ ਨੂੰ ਅਪਣਾ ਧਿਆਨ ਟੀਚੇ 'ਤੇ ਕੇਂਦਰਤ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ.ਸੀ. ਪ੍ਰੋ. ਅਰੁਨ ਗਰੋਵਰ ਨੇ ਸਤਿੰਦਰ ਸਰਤਾਜ ਦਾ ਸਵਾਗਤ ਕਰਦਿਆਂ ਐਲਾਨ ਕੀਤਾ ਕਿ ਉਹ ਪੰਜਾਬ ਯੂਨੀਵਰਸਟੀ ਦੇ ਬਰੈਂਡ ਅੰਬੈਂਸਡਰ ਹੋਣਗੇ। ਇਹ ਸ਼ਾਇਦ ਪਹਿਲਾ ਮੌਕੇ ਹੋਵੇ ਜਦ ਯੂਨੀਵਰਸਟੀ ਨੇ ਕਿਸੇ ਨੂੰ ਅਪਣਾ ਅਬੈਂਸਡਰ ਬਣਾਇਆ ਹੋਵੇ।
ਉਨ੍ਹਾਂ ਨੂੰ ਅਲੂਮਨੀ ਐਸੋਸੀਏਸ਼ਨ ਦੀ ਆਨਰੇਰੀ ਮੈਂਬਰਸ਼ਿਪ ਵੀ ਪ੍ਰਦਾਨ ਕੀਤੀ ਗਈ। ਵੀ.ਸੀ. ਨੇ ਉਨ੍ਹਾਂ ਨੂੰ ਇਕ ਸ਼ਾਲ ਅਤੇ ਸਨਮਾਨ ਪੱਤਰ ਦਿਤਾ। ਸਤਿੰਦਰ ਸਰਤਾਜ ਨੂੰ ਪੜ੍ਹਾਉਣ ਵਾਲੇ ਅਧਿਆਪਕ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਅਪਣੇ ਇਸ ਵਿਦਿਆਰਥੀ 'ਤੇ ਮਾਣ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement