ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਦਾ ਨਵਾਂ ਗਾਣਾ 'ਕੁੜੀਆਂ ਲਾਹੌਰ ਦੀਆਂ' ਹੋਇਆ ਰਿਲੀਜ਼ 
Published : Mar 31, 2022, 3:51 pm IST
Updated : Apr 3, 2022, 5:06 pm IST
SHARE ARTICLE
 Harrdy Sandhu's new song 'Kudiyan Lahore Diyan release
Harrdy Sandhu's new song 'Kudiyan Lahore Diyan release

ਗਾਣਾ ਰਿਲੀਜ਼ ਹੁੰਦੇ ਹੀ ਮਿਲੇ 3M ਤੋਂ ਵੱਧ ਵਿਊਜ਼

 

ਚੰਡੀਗੜ੍ਹ - ਮਸ਼ਹੂਰ ਗਾਇਕ ਹਾਰਡੀ ਸੰਧੂ ਦਾ ਨਵਾਂ ਗਾਣਾ 'ਕੁੜੀਆਂ ਲਾਹੌਰ ਦੀਆਂ' ਰਿਲੀਜ਼ ਹੋ ਚੁੱਕਾ ਹੈ ਜਿਸ ਵਿਚ ਆਇਸ਼ਾ ਸ਼ਰਮਾ ਹੈ।  ਹਾਰਡੀ ਸੰਧੂ ਨੇ ਕਈ ਗੀਤ ਦੇ ਕੇ ਅਪਣਾ ਨਾਮ ਵੱਡੇ ਪੱਧਰ 'ਤੇ ਕਮਾਇਆ ਹੈ। ਪਹਿਲਾਂ ਦਿੱਤੇ ਗੀਤਾਂ ਵਾਂਗ ਹੀ ਇਸ ਗਾਣੇ ਨੇ ਵੀ ਦਿਲ ਲੁੱਟ ਲਿਆ ਹੈ ਤੇ ਹਾਰਡੀ ਸੰਧੂ ਦੇ ਪੈਨ ਉਹਨਾਂ ਦੀ ਤਾਰੀਫ਼ ਕਰ ਰਹੇ ਹਨ। 

file photo 

ਹਾਰਡੀ ਸੰਧੂ ਨੇ ਜਿਸ ਦਿਨ ਤੋਂ ਇੰਡਸਟਰੀ ਵਿਚ ਕਦਮ ਰੱਖਿਆ ਹੈ, ਕਦੇ ਵੀ ਆਪਣੇ ਰਚਨਾਤਮਕ ਸੰਗੀਤ ਨਾਲ ਉਹਨਾਂ ਨੇ ਅਪਣੇ ਫੈਨਸ ਨੂੰ ਪ੍ਰਭਾਵਿਤ ਕਰਨ ਵਿਚ ਅਸਫਲਤਾ ਨਹੀਂ ਪਾਈ ਹੈ। ਹਾਰਡੀ ਸੰਧੂ ਦਾ ਨਵਾਂ ਗੀਤ 'ਕੁੜੀਆਂ ਲਾਹੌਰ ਦੀਆਂ' ਉਸ ਦੇ ਬਾਕੀ ਸਾਰੇ ਗੀਤਾਂ ਵਾਂਗ ਹੀ ਸ਼ਾਨਦਾਰ ਹੈ। ਅਰਵਿੰਦ ਖਹਿਰਾ ਦੁਆਰਾ ਨਿਰਦੇਸ਼ਿਤ ਇਸ ਗੀਤ ਵਿਚ ਖੂਬਸੂਰਤ ਅਦਾਕਾਰਾ ਆਇਸ਼ਾ ਸ਼ਰਮਾ ਹੈ। ਸੰਗੀਤ ਮਸ਼ਹੂਰ ਗਾਇਕ ਬੀ ਪਰਾਕ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਗੀਤ ਪ੍ਰਸਿੱਧ ਗੀਤਕਾਰ ਜਾਨੀ ਦੁਆਰਾ ਲਿਖਿਆ ਗਿਆ ਹੈ ਜੋ ਅਰਵਿੰਦ ਖਹਿਰਾ ਨਾਲ ਦੇਸੀ ਮੇਲੋਡੀਜ਼ ਦੇ ਸਹਿ-ਮਾਲਕ ਵੀ ਹਨ। 

ਦੇਸੀ ਮੈਲੋਡੀਜ਼ ਨੇ ਆਪਣੇ ਅਧਿਕਾਰਤ ਯੂਟਿਊਬ ਚੈਨਲ 'ਤੇ 'ਕੁੜੀਆਂ ਲਾਹੌਰ ਦੀਆਂ' ਦਾ ਅਧਿਕਾਰਤ ਸੰਗੀਤ ਵੀਡੀਓ ਰਿਲੀਜ਼ ਕੀਤਾ ਹੈ। ਮਿਊਜ਼ਿਕ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਹੈ। ਇਸ ਦੇ ਰਿਲੀਜ਼ ਹੋਣ ਦੇ ਕੁਝ ਘੰਟਿਆਂ ਦੇ ਅੰਦਰ, ਗਾਣੇ ਨੇ 3M ਤੋਂ ਵੱਧ ਵਿਊਜ਼ ਇਕੱਠੇ ਕੀਤੇ ਹਨ। ਹਾਰਡੀ ਸੰਧੂ ਦੇ ਫੈਨਸ ਉਹਨਾਂ ਦੇ ਇਸ ਗੀਤ 'ਤੇ ਵੀਡੀਓਜ਼ ਵੀ ਬਣਾਉਣ ਲੱਗ ਗਏ ਹਨ। ਇਸ ਗੀਤ ਨੂੰ ਲੈ ਕੇ ਹਾਰਡੀ ਦਾ ਕਹਿਣਾ ਹੈ ਕਿ 'ਕੁੜੀਆਂ ਲਾਹੌਰ ਦੀਆ' ਮੇਰੇ ਲਈ ਬਹੁਤ ਖਾਸ ਗੀਤ ਹੈ ਕਿਉਂਕਿ ਇਹ ਮੇਰੀ ਕਲਾਕਾਰੀ 'ਤੇ ਬਹੁਤ ਸੱਚ ਹੈ ਅਤੇ ਮੈਨੂੰ ਮੇਰੀਆਂ ਪੰਜਾਬੀ ਜੜ੍ਹਾਂ ਦੇ ਨੇੜੇ ਲਿਆਉਂਦਾ ਹੈ।

ਜਾਨੀ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਇਨ੍ਹਾਂ ਗੀਤਾਂ ਨੂੰ ਲਿਖਣ ਦੇ ਨਾਲ ਜਾਨੀ ਨੇ ਖੁਦ ਨੂੰ ਵੀ ਅੱਗੇ ਵਧਾਇਆ ਹੈ। ਬੀ ਪਰਾਕ ਨੇ ਬੀਟ ਤਿਆਰ ਕੀਤੀ ਹੈ, ਅਤੇ ਅਰਵਿੰਦ ਖਹਿਰਾ ਨੇ ਵੀਡੀਓ ਤਿਆਰ ਕੀਤੀ ਹੈ। ਉਹਨਾਂ ਦੀ ਵੀ ਖ਼ਾਸ ਮਿਹਨਤ ਸਦਕਾ ਇਹ ਗੀਤ ਹਿੱਟ ਹੋ ਰਿਹਾ ਹੈ ਤੇ ਮੈਂ ਅਪਣੇ ਫੈਨਸ ਦਾ ਵੀ ਧੰਨਵਾਦ ਕਰਦਾ ਹਾਂ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement