
ਪੁਲਿਸ ਨੇ ਮਨਬੀਰ ਮਾਨੀ ਅਮਰ ਦੇ ਕਤਲ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ
ਸਰੀ: ਕੈਨੇਡਾ ਦੇ ਸਰੀ ਦੇ 14100 ਬਲਾਕ ਵਿਚ 61 ਐਵੇਨਿਊ ਨੇੜੇ ਦੋ ਗੁਆਂਢੀਆਂ ਵਿਚਾਲੇ ਹੋਈ ਲੜਾਈ ਦੌਰਾਨ ਪੰਜਾਬੀ ਮੂਲ ਦੇ ਫ਼ਿਲਮ ਨਿਰਮਾਤਾ ਮਨਬੀਰ ਮਨੀ ਅਮਰ ਦੀ ਮੌਤ ਹੋ ਗਈ। ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਲੜਾਈ ਦੁਪਹਿਰ ਕਰੀਬ 2 ਵਜੇ ਵੁੱਡਵਰਡ ਹਿੱਲ ਨੇੜੇ ਹੋਈ। ਪੁਲਿਸ ਨੇ ਮਨਬੀਰ ਮਾਨੀ ਅਮਰ ਦੇ ਕਤਲ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ ਪਰ ਉਸ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ।