ਅਖਿਲ ਅਪਣੇ ਇਸ ਗੀਤ ਨਾਲ ਛਾਅ ਰਿਹਾ ਲੋਕਾਂ ਦੇ ਦਿਲਾਂ ‘ਤੇ

ਸਪੋਕਸਮੈਨ ਸਮਾਚਾਰ ਸੇਵਾ
Published Feb 2, 2019, 3:47 pm IST
Updated Feb 2, 2019, 3:47 pm IST
ਪੰਜਾਬੀ ਗਾਣੇ ਜਿਥੇ ਅਪਣੀ ਭਾਸ਼ਾ ਲਈ ਮਸ਼ਹੂਰ ਹਨ ਉਥੇ ਹੀ ਕੁੱਝ ਕਲਾਕਾਰ ਅਜਿਹੇ...
Akhil
 Akhil

ਚੰਡੀਗੜ੍ਹ : ਪੰਜਾਬੀ ਗਾਣੇ ਜਿਥੇ ਅਪਣੀ ਭਾਸ਼ਾ ਲਈ ਮਸ਼ਹੂਰ ਹਨ ਉਥੇ ਹੀ ਕੁੱਝ ਕਲਾਕਾਰ ਅਜਿਹੇ ਵੀ ਹਨ ਜੋ ਇਸ ਭਾਸ਼ਾ ਵਿਚ ਬੇਹੱਦ ਖੂਬਸੂਰਤ ਰੋਮਾਂਟਿਕ ਗੀਤ ਲੈ ਕੇ ਆਉਂਦੇ ਹਨ। ਇਸ ਸੂਚੀ ਵਿਚ ਨਾਮ ਸ਼ਾਮਲ ਹੈ ਕਲਾਕਾਰ ਅਖਿਲ ਦਾ ਜੋ ‘ਖੁਆਬ’, ‘ਗਾਨੀ’, ‘ਲਾਈਫ’ ਵਰਗੇ ਹਿਟ ਗੀਤ ਅਪਣੇ ਸਰੋਤਿਆਂ ਨੂੰ ਦੇ ਚੁੱਕੇ ਹਨ।

AkhilAkhil

ਉਝ ਵੈਲੇਂਟਾਇੰਸ ਡੇ ਤੋਂ ਪਹਿਲਾਂ ਉਨ੍ਹਾਂ ਦਾ ਨਵਾਂ ਰੋਮਾਂਟਿਕ ਗੀਤ ਰਿਲੀਜ ਹੋਇਆ ਹੈ ਜਿਸ ਦਾ ਟਾਇਟਲ ਕਰਦੇ ‘ਹਾਂ’ ਹੈ। ਇਸ ਗੀਤ ਨੂੰ ਅਪਣੇ ਸਰੋਤਿਆਂ ਦੀ ‘ਹਾਂ’ ਦਾ ਇੰਤਜ਼ਾਰ ਹੈ। ਜੇਕਰ ਤੁਸੀ ਵੀ ਇਸ ਵੈਲੇਂਟਾਇੰਸ ਡੇ ਕਿਸੀ ਨੂੰ ਪ੍ਰਪੋਜ ਕਰਨਾ ਚਾਹੁੰਦੇ ਹੋ ਤਾਂ ਇਹ ਗੀਤ ਤੁਹਾਡਾ ਹਾਲ ਬਖੂਬੀ ਦੱਸ ਦੇਵੇਗਾ।

ਕਰਾਊਨ ਰਿਕਾਰਡਸ ਉਤੇ ਰਿਲੀਜ਼ ਹੋਇਆ ਇਹ ਗੀਤ 24 ਘੰਟੇ ਦੇ ਅੰਦਰ ਹੀ ਲੱਗ-ਭੱਗ 21 ਲੱਖ ਵਾਰ ਦੇਖਿਆ ਗਿਆ ਅਤੇ ਯੂਟਿਊਬ ਦੇ ਟ੍ਰੇਂਡਿੰਗ ਵੀਡੀਓ ਦੀ ਟਾਪ 10 ਸੂਚੀ ਵਿਚ ਵੀ ਸ਼ਾਮਲ ਹੋ ਗਿਆ। ਇਸ ਗੀਤ ਦਾ ਮਿਊਜੀਕ ਦਿਤਾ ਹੈ ਮਨੀ ਸੰਧੂ ਨੇ ਅਤੇ ਇਸ ਦੇ ਵੀਡੀਓ ਵਿਚ ਅਖਿਲ ਦੇ ਨਾਲ ਮੁਸ‍ਕਾਨ ਸੇਠੀ ਨਜ਼ਰ ਆ ਰਹੀ ਹੈ। ਗੀਤ ਦੀ ਵੀਡੀਓ ਖੂਬਸੂਰਤੀ ਨਾਲ ਪਰੋਈ ਗਈ ਹੈ।

Advertisement