
'ਅਣਖੀ' ਅਤੇ 'ਗੱਲ ਕਰਕੇ ਵੇਖੀ' ਗੀਤ ਦੇ ਨਾਲ ਲੋਕਾਂ ਵਿਚ ਅਪਣੀ ਵਿਲਖਣ ਪਹਿਚਾਣ ਬਨਾਉਣ ਵਾਲੇ 'ਅੰਬਰਦੀਪ ਸਹਿੰਬੀ' ਦਾ ਨਵਾਂ ਗੀਤ 'ਰਮ ਤੇ ਰਜਾਈ' ਰਿਲੀਜ਼ ਹੋ ਗਿਆ ਹੈ...
ਚੰਡੀਗੜ੍ਹ : 'ਅਣਖੀ' ਅਤੇ 'ਗੱਲ ਕਰਕੇ ਵੇਖੀ' ਗੀਤ ਦੇ ਨਾਲ ਲੋਕਾਂ ਵਿਚ ਅਪਣੀ ਵਿਲਖਣ ਪਹਿਚਾਣ ਬਨਾਉਣ ਵਾਲੇ 'ਅੰਬਰਦੀਪ ਸਹਿੰਬੀ' ਦਾ ਨਵਾਂ ਗੀਤ 'ਰਮ ਤੇ ਰਜਾਈ' ਰਿਲੀਜ਼ ਹੋ ਗਿਆ ਹੈ। ਇਹ ਗੀਤ ਦੇ ਬੋਲ ਸਿਮਰ ਦੋਰਾਹਾ ਦੀ ਕਲਮ ਦੇ ਵਿਚੋਂ ਨਿਕਲਿਆ ਹੈ। ਇਸ ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿਤਾ ਹੈ। ਇਸ ਦੀ ਵੀਡੀਓ ਫੈਰਮ ਸਿੰਘ ਵਲੋਂ ਤਿਆਰ ਕੀਤੀ ਗਈ ਹੈ।
ਇਸ ਗੀਤ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦਾ ਪੋਸਟਰ 'ਅੰਬਰਦੀਪ' ਨੇ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਹੈ। ਇਸ ਗੀਤ ਨੂੰ ਸਪੀਡ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਅੰਬਰ ਦੇ ਪਹਿਲਿਆਂ ਗੀਤਾਂ ਨੂੰ ਵੀ ਲੋਕਾਂ ਵਲੋਂ ਭਰਮਾਂ ਹੁੰਗਾਰਾ ਮਿਲਿਆ ਹੈ। ਇਸ ਗੀਤ ਨੂੰ ਵੀ ਲੋਕਾਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ ਹੈ।