‘ਹਾਈ ਐਂਡ ਯਾਰੀਆਂ’ ਫਿਲਮ ਦਾ ਦੂਜਾ ਗੀਤ ਪਾ ਰਿਹਾ ਹੈ ਧੂੰਮਾਂ 

ਸਪੋਕਸਮੈਨ ਸਮਾਚਾਰ ਸੇਵਾ
Published Jan 30, 2019, 5:46 pm IST
Updated Jan 30, 2019, 5:50 pm IST
ਪਿਛਲੇ ਸਾਲ ਜੱਸੀ ਗਿੱਲ ਤੇ ਰਣਜੀਤ ਬਾਵਾ ਦੀ ਜੋੜੀ ਵਾਲੀ ਚਰਚਿਤ ਫ਼ਿਲਮ 'ਮਿਸਟਰ ਐਂਡ ਮਿਸ਼ਿਜ 420' ਨੇ ਰਣਜੀਤ ਬਾਵਾ ਨੂੰ ਪੰਜਾਬੀ ਪਰਦੇ 'ਤੇ ਇਕ ਵੱਖਰੀ ਪਛਾਣ ਦਿਤੀ ...
High End Yaariyaan
 High End Yaariyaan

ਚੰਡੀਗੜ੍ਹ : ਪਿਛਲੇ ਸਾਲ ਜੱਸੀ ਗਿੱਲ ਤੇ ਰਣਜੀਤ ਬਾਵਾ ਦੀ ਜੋੜੀ ਵਾਲੀ ਚਰਚਿਤ ਫ਼ਿਲਮ 'ਮਿਸਟਰ ਐਂਡ ਮਿਸ਼ਿਜ 420' ਨੇ ਰਣਜੀਤ ਬਾਵਾ ਨੂੰ ਪੰਜਾਬੀ ਪਰਦੇ 'ਤੇ ਇਕ ਵੱਖਰੀ ਪਛਾਣ ਦਿਤੀ ਹੈ, ਜਿਸ ਨੂੰ ਬਰਕਰਾਰ ਰੱਖਦਿਆਂ ਰਣਜੀਤ ਬਾਵਾ ਹੁਣ ਜੱਸੀ ਗਿੱਲ ਅਤੇ ਨਿੰਜਾ ਨਾਲ ਫ਼ਿਲਮ 'ਹਾਈ ਐਂਡ ਯਾਰੀਆਂ' 'ਚ ਨਜ਼ਰ ਆਏ। ਪੰਕਜ ਬੱਤਰਾ ਦੀ ਫਿਲਮ 'ਹਾਈ ਐਂਡ ਯਾਰੀਆਂ' ਜਿਸ 'ਚ ਤਿੰਨ ਗਾਇਕਾਂ ਦੀ ਤਿੱਕੜੀ ਦੇਖਣ ਨੂੰ ਮਿਲੇਗੀ। ਫਿਲਮ ਦੇ ਟਰੇਲਰ ਅਤੇ ਪਹਿਲੇ ਗੀਤ 'ਰੱਬਾ ਵੇ' ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਚੁੱਕਿਆ ਹੈ।

High End YaariyaanHigh End Yaariyaan

ਹੁਣ ਇਸ ਮੂਵੀ ਦਾ ਦੂਜਾ ਗੀਤ 'ਚੁਰਾਈ ਜਾਂਦਾ ਏ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਜੱਸੀ ਗਿੱਲ ਦੀ ਪਿਆਰੀ ਆਵਾਜ਼ ਦਾ ਤੜਕਾ ਲਗਾਇਆ ਗਿਆ ਹੈ। ਜੱਸੀ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਵੀਡੀਓ ਸ਼ੇਅਰ ਕਰਕੇ ਦੱਸਿਆ ਹੈ ਕਿ 'ਚੁਰਾਈ ਜਾਂਦਾ ਏ' ਗੀਤ ਸਰੋਤਿਆਂ ਦੇ ਰੂਬਰੂ ਹੋ ਚੁੱਕਿਆ ਹੈ।

ਹਰ ਵਾਰ ਦੀ ਤਰ੍ਹਾਂ ਜੱਸੀ ਗਿੱਲ ਨੇ ਇਸ ਰੋਮਾਂਟਿਕ ਗੀਤ ਨੂੰ ਵੀ ਬਹੁਤ ਖੂਬਸੂਰਤ ਗਾਇਆ ਹੈ। ਗੀਤ ਦੀ ਵੀਡੀਓ ਵੀ ਬਹੁਤ ਹੀ ਸ਼ਾਨਦਾਰ ਹੈ ਜਿਸ 'ਚ ਲੰਡਨ ਦੀਆਂ ਸੜਕਾਂ ਤੇ ਸੁੰਦਰ ਇਮਾਰਤਾਂ ਦੇਖਣ ਨੂੰ ਮਿਲ ਰਹੀਆਂ ਨੇ।

High End YaariyanHigh End Yaariyan

'ਚੁਰਾਈ ਜਾਂਦਾ ਏ' ਗੀਤ ਦੀ ਵੀਡੀਓ 'ਚ ਜੱਸੀ ਗਿੱਲ, ਨਿੰਜਾ, ਰਣਜੀਤ ਬਾਵਾ, ਨਵਨੀਤ ਕੌਰ ਢਿੱਲੋਂ, ਮੁਸਕਾਨ ਸੇਠੀ ਤੇ ਆਰੂਸ਼ੀ ਸ਼ਰਮਾ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਰਿਲੀਜ਼ ਹੋਏ ਕੁਝ ਹੀ ਘੰਟੇ ਹੋਏ ਹਨ ਤੇ ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਹੁਣ ਤੱਕ ਲੱਖਾਂ ਹੀ ਵੀਊਜ਼ ਮਿਲ ਚੁੱਕੇ ਨੇ। 'ਚੁਰਾਈ ਜਾਂਦਾ ਏ' ਗੀਤ ਦੇ ਬੋਲ ਨਿਰਮਾਣ ਨੇ ਲਿਖੇ ਨੇ ਤੇ ਗੀਤ ਦਾ ਮਿਊਜ਼ਿਕ ਗੋਲਡ ਬੁਆਏ ਨੇ ਦਿਤਾ ਹੈ।

High End YaariyanHigh End Yaariyan

ਇਸ ਗੀਤ ਨੂੰ ਜੰਗਲੀ ਮਿਊਜ਼ਿਕ ਦੇ ਲੇਬਲ ਹੇਠ ਸਪੀਡ ਰਿਕਾਰਡਸ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਤਿੰਨ ਦੋਸਤਾਂ ਦੀ ਕਹਾਣੀ ਨੂੰ ਪੇਸ਼ ਕਰਦੀ ਮੂਵੀ 'ਹਾਈ ਐਂਡ ਯਾਰੀਆਂ' 22 ਫਰਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।

Advertisement