ਪੁਰਾਣੇ ਸਮਿਆਂ ਨੂੰ ਤਾਜ਼ਾ ਕਰਦੀ ਫ਼ਿਲਮ ‘ਸਾਕ’ ਦੇ ਪ੍ਰਮੋਸ਼ਨ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ’ਤੇ
Published : Sep 3, 2019, 3:48 pm IST
Updated : Sep 3, 2019, 3:51 pm IST
SHARE ARTICLE
Punjabi Movie Saak
Punjabi Movie Saak

ਇਸ ਫ਼ਿਲਮ ਵਿਚ ਰੋਮਾਂਸ, ਕਾਮੇਡੀ ਸਭ ਕੁੱਝ ਹੈ।

ਜਲੰਧਰ: 6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਸਾਕ ਰਿਸ਼ਤਿਆਂ ਪ੍ਰਤੀ ਵਫ਼ਾਦਾਰੀ ਦੀ ਨਵੀਂ ਸੌਗਾਤ ਲੈ ਕੇ ਆਈ ਹੈ। ਇਸ ਫ਼ਿਲਮ ਦੇ ਮੁੱਖ ਕਿਰਦਾਰ ਜੋਬਨਪ੍ਰੀਤ ਸਿੰਘ ਤੇ ਮੈਂਡੀ ਤੱਖੜ ਹੈ। ਫ਼ਿਲਮ ਦੀ ਟੀਮ ਫ਼ਿਲਮ ਦੇ ਪ੍ਰਮੋਸ਼ਨ ਵਾਸਤੇ ਅੰਮ੍ਰਿਤਸਰ ਪਹੁੰਚੀ ਸੀ ਜਿੱਥੇ ਫ਼ਿਲਮ ਦੀਆਂ ਕੁੱਝ ਖ਼ਾਸ ਗੱਲ਼ਾਂ ਪੱਤਰਕਾਰਾਂ ਨਾਲ ਸਾਂਝੀਆਂ ਕੀਤੀਆਂ। ਮੈਂਡੀ ਤੱਖੜ ਨੇ ਦਸਿਆ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗੀ।

SaakSaak

ਇਸ ਫ਼ਿਲਮ ਵਿਚ ਰੋਮਾਂਸ, ਕਾਮੇਡੀ ਸਭ ਕੁੱਝ ਹੈ। ਇਹ ਫ਼ਿਲਮ ਪੁਰਾਣੇ ਸਮੇਂ ਨਾਲ ਸਬੰਧ ਰੱਖਦੀ ਹੈ। ਇਹ ਫ਼ਿਲਮ ਉਸ ਸਮੇਂ ਦੀ ਜਦੋਂ ਕੁੜੀ ਅਤੇ ਮੁੰਡਾ ਇਕ ਦੂਜੇ ਨੂੰ ਦੇਖ ਵੀ ਨਹੀਂ ਸੀ ਸਕਦੇ। ਪਰ ਇਸ ਫ਼ਿਲਮ ਦੇ ਜੋ ਮੁੱਖ ਕਿਰਦਾਰ ਹਨ ਉਹ ਚਾਹੁੰਦੇ ਹਨ ਕਿ ਉਹ ਵਿਆਹ ਤੋਂ ਪਹਿਲਾਂ ਉਸ ਲੜਕੀ ਨੂੰ ਜ਼ਰੂਰ ਦੇਖੇ ਜਿਸ ਨਾਲ ਉਸ ਦਾ ਵਿਆਹ ਹੋਣਾ ਹੈ। ਫ਼ਿਲਮ ਵਿਚ ਜੋਬਨਪ੍ਰੀਤ ਦਾ ਕਿਰਦਾਰ ਇਕ ਫ਼ੌਜੀ ਦਾ ਹੈ। ਪਰ ਪਿੰਡ ਵਿਚ ਫ਼ੌਜੀ ਕਹਿਣ ਤੋਂ ਮਨਾਹੀ ਹੈ।

SaakSaak

ਇਸ ਗੱਲ ਦਾ ਰਾਜ਼ ਰੱਖਿਆ ਗਿਆ ਹੈ ਕਿ ਪਿੰਡ ਵਿਚ ਫ਼ੌਜ ਕਿਉਂ ਨਹੀਂ ਕਹਿਣਾ। ਇਹ ਤਾਂ ਫ਼ਿਲਮ ਦੇਖਣ ਤੋਂ ਪਤਾ ਹੀ ਪਤਾ ਲੱਗੇਗਾ ਕਿ ਇਸ ਪਿੱਛੇ ਕੀ ਕਾਰਨ ਹੈ। ਜੋਬਨਪ੍ਰੀਤ ਨੇ ਗੱਲਬਾਤ ਕਰਦਿਆਂ ਦਸਿਆ ਕਿ ਉਸ ਦਾ ਕਿਰਦਾਰ ਇਕ ਫ਼ੌਜੀ ਦਾ ਹੈ। ਉਹ ਅਪਣੇ ਅਸੂਲਾਂ ਦਾ ਪੱਕਾ ਹੋਣ ਦੇ ਨਾਲ ਨਾਲ ਰੋਮਾਂਟਿਕ ਵੀ ਬਹੁਤ ਹੈ। ਉਸ ਨੇ ਅੱਗੇ ਦਸਿਆ ਕਿ ਉਸ ਨੂੰ ਸ਼ੌਂਕ ਸੀ ਕਿ ਉਸ ਦੀ ਫ਼ਿਲਮ ਮੈਂਡੀ ਤੱਖੜ ਨਾਲ ਬਣੇ।

SaakSaak

 

ਪਰ ਮੈਂਡੀ ਤੱਖੜ ਨੇ ਪਹਿਲਾਂ ਤਾਂ ਨਾਂਹ ਕਰ ਦਿੱਤੀ ਸੀ ਪਰ ਜਦੋਂ ਉਸ ਨੇ ਇਸ ਫ਼ਿਲਮ ਦੀ ਸਟੋਰੀ ਸੁਣੀ ਤਾਂ ਉਹ ਇਸ ਫ਼ਿਲਮ ਲਈ ਤਿਆਰ ਹੋ ਗਈ। ਇਸ ਫ਼ਿਲਮ ਲਈ ਸਾਰੀ ਟੀਮ ਨੇ ਖੂਬ ਮਿਹਨਤ ਕੀਤੀ ਹੈ। ਜੋਬਨਪ੍ਰੀਤ ਨੇ ਦਸਿਆ ਕਿ ਮੈਂਡੀ ਇਕ ਮਿਹਨਤੀ ਕੁੜੀ ਹੈ ਜਿਸ ਨੇ ਕਿ ਅਪਣਾ ਕਿਰਦਾਰ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਇਆ ਹੈ। ਫ਼ਿਲਮ ਵਿਚ ਇਕ ਖੂਬਸੂਰਤ ਤੇ ਸਿਆਣੀ ਕੁੜੀ ਦੀ ਲੋੜ ਸੀ ਜੋ ਇਸ ਫ਼ਿਲਮ ਦੇ ਕਿਰਦਾਰ ਨੂੰ ਬਾਖੂਬੀ ਨਿਭਾ ਸਕੇ।

 

 

ਬਾਕੀ ਤਾਂ ਜੀ ਹੁਣ ਇਹ ਫ਼ਿਲਮ ਦੇਖ ਹੀ ਪਤਾ ਲੱਗੇਗਾ ਕਿ ਇਸ ਫ਼ਿਲਮ ਵਿਚ ਕੀ ਕੁੱਝ ਖ਼ਾਸ ਹੈ ਤੇ ਉਮੀਦ ਹੈ ਕਿ ਦਰਸ਼ਕ ਇਸ ਨੂੰ ਬਹੁਤ ਪਿਆਰ ਦੇਣਗੇ। ਇਸ ਫ਼ਿਲਮ ਨੂੰ ਲੈ ਕੇ ਕਨਵਰ ਗਰੇਵਾਲ ਨੇ ਵੀ ਟਿੱਪਣੀ ਕੀਤੀ ਹੈ। ਉਸ ਨੇ ਕਿਹਾ ਕਿ ਇਹ ਫ਼ਿਲਮ ਬਹੁਤ ਹੀ ਵਧੀਆ ਹੈ। ਦਰਸ਼ਕ ਇਸ ਫ਼ਿਲਮ ਨੂੰ ਵੱਡਾ ਹੁੰਗਾਰਾ ਦੇਣ ਤਾਂ ਜੋ ਅੱਗੇ ਤੋਂ ਵੀ ਅਜਿਹੀਆਂ ਫ਼ਿਲਮਾਂ ਦਰਸ਼ਕਾਂ ਦੇ ਰੁਬਰੂ ਹੋ ਸਕਣ।  

 

 

ਫਿਲਮ ਦੇ ਮੁੱਖ ਕਿਰਦਾਰ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਤੋਂ ਅਲਾਵਾ, ਮੁਕੁਲ ਦੇਵ, ਮਹਾਵੀਰ ਭੁੱਲਰ, ਸੋਨਪ੍ਰੀਤ ਜਵੰਦਾ, ਗੁਰਦੀਪ ਬਰਾੜ, ਦਿਲਾਵਰ ਸਿੱਧੂ ਖਾਸ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਕਮਲਜੀਤ ਸਿੰਘ ਨੇ ਇਸ ਫਿਲਮ ਦੀ ਕਹਾਣੀ ਲਿਖੀ ਹੈ ਅਤੇ ਇਸਨੂੰ ਡਾਇਰੈਕਟ ਵੀ ਕੀਤਾ ਹੈ।

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ। 

ਓਂਕਾਰ ਮਿਨਹਾਸ ਅਤੇ ਕਾਏਟਰਜ਼ ਇਸ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਹਨ। ਗੁਰਮੀਤ ਸਿੰਘ ਨੇ ਇਸ ਫਿਲਮ ਦਾ ਬੈਕਗਰਾਉਂਡ ਸੰਗੀਤ ਦਿੱਤਾ ਹੈ। ਸਾਕ ਦੇ ਗੀਤ ਵੀਤ ਬਲਜੀਤ ਅਤੇ ਕਰਤਾਰ ਕਮਲ ਨੇ ਲਿਖੇ ਹਨ। ਇਸ ਪੂਰੇ ਪ੍ਰੋਜੈਕਟ ਨੂੰ ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰਪ੍ਰੀਤ ਮਿਨਹਾਸ ਨੇ ਮਿਨਹਾਸ ਫਿਲਮਸ ਪ੍ਰਾ ਲਿ ਤੋਂ ਪ੍ਰੋਡਿਊਸ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement