
ਅਪਣੀ ਨਵੀਂ ਆਉਣ ਵਾਲੀ ਫਿਲਮ ਦੀ ਪ੍ਰਮੋਸ਼ਨ ਦੌਰਾਨ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਨੇ ਜੂਨ ਮਹੀਨੇ ਗੈਂਗਸਟਰ ਦਿਲਪ੍ਰੀਤ ਵਲੋਂ ਧਮਕੀ ਬਾਰੇ ਬਿਆਨ ਦਿੰਦਿਆਂ ਕਿਹਾ ਕਿ ...
ਚੰਡੀਗੜ੍ਹ : ਅਪਣੀ ਨਵੀਂ ਆਉਣ ਵਾਲੀ ਫਿਲਮ ਦੀ ਪ੍ਰਮੋਸ਼ਨ ਦੌਰਾਨ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਨੇ ਜੂਨ ਮਹੀਨੇ ਗੈਂਗਸਟਰ ਦਿਲਪ੍ਰੀਤ ਵਲੋਂ ਧਮਕੀ ਬਾਰੇ ਬਿਆਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸੁਰੱਖਿਆ ਬਾਰੇ ਨਿੱਜੀ ਤੌਰ 'ਤੇ ਭਰੋਸਾ ਦਿਤਾ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਦਿਲਪ੍ਰੀਤ ਨੇ ਕਲਾਕਾਰ ਪਰਮੀਸ਼ ਵਰਮਾ 'ਤੇ ਗੋਲੀਬਾਰੀ ਕਰਕੇ ਉਸ ਨੂੰ ਜ਼ਖ਼ਮੀ ਕਰ ਦਿਤਾ ਸੀ। ਗਿੱਪੀ ਨੇ ਕਿਹਾ ਕਿ ਧਮਕੀ ਮਿਲਣ ਤੋਂ ਬਾਅਦ ਉਨ੍ਹਾਂ 'ਤੇ ਕੋਈ ਅਸਰ ਨਹੀਂ ਪਿਆ। ਉਸ ਦੀ ਟੀਮ ਅਤੇ ਪੁਲਿਸ ਇਹ ਯਕੀਨੀ ਬਣਾ ਰਹੀ ਹੈ ਕਿ ਮੈਂ ਸੁਰੱਖਿਅਤ ਮਹਿਸੂਸ ਕਰਦਾ ਹੈ।
Gippy Grewal
ਉਸ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਤੁਹਾਡੇ 'ਤੇ ਫ਼ਰਕ ਨਹੀਂ ਪੈਂਦਾ। ਮੈਨੂੰ ਮੇਰੀ ਟੀਮ ਤੇ ਪੁਲਿਸ ਦੀ ਮਦਦ ਮਿਲ ਰਹੀ ਹੈ। ਇਸ ਤੋਂ ਪਹਿਲਾਂ ਜੂਨ ਮਹੀਨੇ ਗੈਂਗਸਟਰ ਦਿਲਪ੍ਰੀਤ ਨੇ ਗਿੱਪੀ ਗਰੇਵਾਲ ਨੂੰ ਧਮਕੀ ਦਿਤੀ ਸੀ ਕਿ ਜੇ ਉਸਨੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਪਰਮੀਸ਼ ਵਰਮਾ ਦੀ ਤਰ੍ਹਾਂ ਉਸ ਨੂੰ ਵੀ ਗੋਲੀ ਗੋਲੀ ਮਾਰ ਦਿਤੀ ਜਾਵੇਗੀ। ਦਸ ਦਈਏ ਕਿ ਪਰਮੀਸ਼ ਵਰਮਾ 'ਤੇ ਇਸੇ ਸਾਲ ਅਪ੍ਰੈਲ ਵਿਚ ਹਮਲਾ ਹੋਇਆ ਸੀ। ਗਿੱਪੀ ਦਾ ਨੇ ਇਸ ਸਬੰਧੀ ਬੋਲਦਿਆਂ ਦਸਿਆ ਕਿ ਇਹ ਕਾਲ ਮੇਰੇ ਦਫਤਰ ਵਿਚ ਕੀਤੀ ਗਈ ਸੀ ਅਤੇ ਮੇਰੀ ਟੀਮ ਨੇ ਇਸ ਨੂੰ ਸੰਭਾਲਿਆ।
ਇਕ ਸ਼ਿਕਾਇਤ ਵੀ ਦਰਜ ਕੀਤੀ ਗਈ ਸੀ ਅਤੇ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਬਾਅਦ ਵਿਚ ਪੰਜਾਬ ਦੇ ਮੁੱਖ ਮੰਤਰੀ ਨੇ ਮੈਨੂੰ ਆਪਣੇ ਦਫ਼ਤਰ ਵਿਚ ਬੁਲਾਇਆ ਅਤੇ ਭਰੋਸਾ ਦਿਤਾ ਕਿ ਦਿਲਪ੍ਰੀਤ ਨੂੰ ਜਲਦ ਹੀ ਫੜ ਲਿਆ ਜਾਵੇਗਾ। ਉਦੋਂ ਤੋਂ ਮੈਂ ਪੁਲਿਸ ਅਤੇ ਕਮਾਡੋਂ ਨਾਲ ਘਿਰਿਆ ਰਹਿੰਦਾ ਹੈ। ਉਸ ਘਟਨਾ ਤੋਂ ਬਾਅਦ ਮੇਰੀ ਟੀਮ ਨੇ ਮੇਰਾ ਫੋਨ ਨੰਬਰ ਬਦਲਿਆ। ਹਰ 15 ਦਿਨ ਬਾਅਦ ਮੇਰੀ ਟੀਮ ਮੈਨੂੰ ਇਕ ਨਵਾਂ ਨੰਬਰ ਦਿੰਦੀ ਹੈ।
ਇਸ ਲਈ ਕੋਈ ਨਹੀਂ ਜਾਣਦਾ ਕਿ ਮੇਰਾ ਅਗਲਾ ਨੰਬਰ 15 ਦਿਨਾਂ ਬਾਅਦ ਕੀ ਹੋਵੇਗਾ। ਜਿਹੜੇ ਲੋਕ ਮੇਰੀ ਟੀਮ ਦੇ ਹਨ ਤੇ ਮੇਰੇ ਨੇੜੇ ਦੇ ਦੋਸਤ ਅਤੇ ਪਰਵਾਰਕ ਮੈਂਬਰ ਹਨ, ਉਹ ਵੀ ਇਸ ਨਾਲ ਐਡਜਸਟ ਹੋ ਗਏ ਹਨ ਅਤੇ ਸਮਝਦੇ ਹਨ ਕਿ ਇਹ ਜ਼ਰੂਰੀ ਕਿਉਂ ਹੈ? ਦਸ ਦਈਏ ਕਿ ਗੈਂਗਸਟਰ ਦਿਲਪ੍ਰੀਤ ਨੂੰ ਪੁਲਿਸ ਨੇ ਚੰਡੀਗੜ੍ਹ ਸੈਕਟਰ 43 ਕੋਲੋਂ ਇਕ ਮੁਠਭੇੜ ਦੌਰਾਨ ਗ੍ਰਿਫ਼ਤਾਰ ਕਰ ਲਿਆ ਸੀ।