ਗਿੱਪੀ ਗਰੇਵਾਲ ਅਪਣੇ ਸਰੋਤਿਆਂ ਨੂੰ ਇਸ ਤਰ੍ਹਾਂ ਕਰ ਦਿੰਦੇ ਨੇ ਖੁਸ਼
Published : Nov 30, 2018, 11:51 am IST
Updated : Nov 30, 2018, 11:51 am IST
SHARE ARTICLE
Gippy Grewal
Gippy Grewal

ਪਾਲੀਵੁੱਡ ਸਿਨੇਮੇ ਵਿਚ ਆਏ ਦਿਨ ਨਵਾਂ ਰੰਗ ਦੇਖਣ.....

ਚੰਡੀਗੜ੍ਹ (ਸਸਸ): ਪਾਲੀਵੁੱਡ ਸਿਨੇਮੇ ਵਿਚ ਆਏ ਦਿਨ ਨਵਾਂ ਰੰਗ ਦੇਖਣ ਨੂੰ ਮਿਲਦਾ ਹੈ। ਹਰ ਰੋਜ ਅਦਾਕਾਰ ਅਪਣੇ ਸਰੋਤਿਆਂ ਲਈ ਕੁਝ ਵੱਖਰਾ ਕਰਨ ਦਾ ਕੋਸ਼ਿਸ਼ ਕਰਦੇ ਹਨ। ਇਹ ਸਾਲ ਖਤਮ ਹੋਣ ਵਿਚ ਤਕਰੀਬਨ ਇਕ ਮਹਿਨਾ ਬਚਿਆ ਹੈ ਪਰ ਪੰਜਾਬੀ ਅਦਾਕਾਰ ਅਗਲੇ ਸਾਲ ਦੀਆਂ ਖੁਸਖਬਰੀਆਂ ਇਸੀ ਸਾਲ ਅਪਣੇ ਸਰੋਤਿਆਂ ਨਾਲ ਸਾਝੀਆਂ ਕਰਨ ਲੱਗੇ ਹਨ। ਇਹ ਸਰੋਤਿਆਂ ਲਈ ਬਹੁਤ ਵਧਿਆ ਗੱਲ ਵੀ ਹੈ ਕਿਉਂਕਿ ਸਰੋਤਿਆਂ ਨੂੰ ਪਹਿਲਾਂ ਹੀ ਪਤ ਲੱਗ ਜਾਂਦਾ ਹੈ ਕਿ ਸਾਡੇ ਲਈ ਅਦਾਕਾਰ ਕੀ ਕੁਝ ਕਰ ਰਹੇ ਹਨ। ਪਾਲੀਵੁੱਡ ਵਿਚ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ ਨੇ ਇਕ ਨਵੀਂ ਤਸਵੀਰ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ।

Gippy GrewalGippy Grewal

ਦੱਸ ਦਈਏ ਕਿ ਗਿੱਪੀ ਨੇ ਅਪਣੀਆਂ ਦੋ ਫਿਲਮਾਂ ਦੀ ਰਿਲੀਜ਼ ਤਰੀਖ ਦੱਸੀ ਹੈ। ਇਨ੍ਹਾਂ ਵਿਚੋਂ ਪਹਿਲੀ ਫਿਲਮ ‘ਮੰਜੇ ਬਿਸਤਰੇ 2’, ਜੋ ਕਿ 12 ਅਪ੍ਰੈਲ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਦੂਜੀ ਫਿਲਮ ਦਾ ਨਾਂਅ ਅਜੇ ਫਾਈਨਲ ਨਹੀਂ ਹੋਇਆ ਹੈ। ਜੋ ਕਿ 12 ਜੁਲਾਈ 2019 ਨੂੰ ਰਿਲੀਜ਼ ਕੀਤੀ ਜਾਵੇਗੀ। ਇਨ੍ਹਾਂ ਫਿਲਮਾਂ ਵਿਚ ਗਿੱਪੀ ਗਰੇਵਾਲ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦਈਏ ਕਿ ਇਹ ਦੋਵੇਂ ਫਿਲਮਾਂ ਹੰਬਲ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਬਣਾਇਆਂ ਜਾ ਰਹੀਆਂ ਹਨ। ਗਿੱਪੀ ਗਰੇਵਾਲ ਦੀ ‘ਮੰਜੇ ਬਿਸਤਰੇ’ ਫਿਲਮ ਜੋ 2017 ਵਿਚ ਆਈ ਸੀ ਉਹ ਬਹੁਤ ਜਿਆਦਾ ਮਸ਼ਹੂਰ ਹੋਈ ਸੀ।

ਸਰੋਤਿਆਂ ਵਲੋਂ ਇਸ ਫਿਲਮ ਨੂੰ ਬਹੁਤ ਜਿਆਦਾ ਪਿਆਰ ਦਿਤਾ ਗਿਆ ਸੀ। ਗਿਪੀ ਗਰੇਵਾਲ ਨੇ ਪੰਜਾਬੀ ਫਿਲਮਾਂ ਵਿਚ ਅਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਉਤੇ ਰਾਜ ਕੀਤਾ ਹੈ। ਗਿੱਪੀ ਗਰੇਵਾਲ ਨੇ ਪੰਜਾਬੀ ਫਿਲਮਾਂ ਤੋਂ ਇਲਾਵਾ ਬਹੁਤ ਜਿਆਦਾ ਪੰਜਾਬੀ ਗੀਤ ਗਾਏ ਹਨ ਜੋ ਸਰੋਤਿਆਂ ਵਲੋਂ ਬਹੁਤ ਜਿਆਦਾ ਪਸੰਦ ਕੀਤੇ ਜਾਂਦੇ ਹਨ। ਗਿੱਪੀ ਗਰੇਵਾਲ ਨੇ ‘ਹਥਿਆਰ’, ’ਫੁਲਕਾਰੀ’, ਵਰਗੇ ਮਸ਼ਹੂਰ ਗੀਤ ਗਾਏ ਹਨ।

View this post on Instagram

#ManjeBistre2 #12april2019 #gippygrewal

A post shared by Gippy Grewal (@gippygrewal) on

ਪਾਲੀਵੁੱਡ ਵਿਚ ਇਕ ਦੌਰ ਸੀ ਜਦੋਂ ਬਹੁਤ ਜਿਆਦਾ ਘੱਟ ਫਿਲਮਾਂ ਬਣਨ ਲੱਗ ਗਈਆਂ ਸਨ। ਪਰ ਗਿੱਪੀ ਗਰੇਵਾਲ ਨੇ ਪੰਜਾਬੀ ਫਿਲਮਾਂ ਵਿਚ ਕੰਮ ਕਰਕੇ ਪਾਲੀਵੁੱਡ ਸਿਨੇਮੇ ਨੂੰ ਦੁਬਾਰਾ ਤੋਂ ਕਾਇਮ ਕੀਤਾ। ਜਿਸ ਤੋਂ ਬਾਅਦ ਪੰਜਾਬੀ ਸਿਨੇਮੇ ਵਿਚ ਰੰਗ ਬਿਖਰਨੇ ਸ਼ੁਰੂ ਹੋ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement