Yo-Yo ਹਨੀ ਸਿੰਘ ਨੇ ਪੰਜਾਬ ਸਰਕਾਰ ਨੂੰ ਕਹੀ ਇਹ ਗੱਲ... ਜਾਣਨ ਲਈ ਪੜ੍ਹੋ ਖ਼ਬਰ 
Published : Mar 6, 2020, 3:29 pm IST
Updated : Mar 9, 2020, 10:17 am IST
SHARE ARTICLE
File Photo
File Photo

ਪੌਪ ਸਟਾਰ Yo-Yo ਹਨੀ ਸਿੰਘ 'ਤੇ ਹਮੇਸ਼ਾਂ ਇਸ ਗੱਲ ਦਾ ਦੋਸ਼ ਲਾਇਆ ਜਾਂਦਾ ਰਿਹਾ ਹੈ ਕਿ ਉਸ ਨੇ ਆਪਣੇ ਗੀਤਾਂ 'ਚ ਸ਼ਰਾਬ ਪੀਣ ਦੇ ਰੁਝਾਨ ਨੂੰ ਅੱਗੇ ਵਧਾਇਆ ਹੈ।

ਚੰਡੀਗੜ੍ਹ- ਪੌਪ ਸਟਾਰ Yo-Yo ਹਨੀ ਸਿੰਘ 'ਤੇ ਹਮੇਸ਼ਾਂ ਇਸ ਗੱਲ ਦਾ ਦੋਸ਼ ਲਾਇਆ ਜਾਂਦਾ ਰਿਹਾ ਹੈ ਕਿ ਉਸ ਨੇ ਆਪਣੇ ਗੀਤਾਂ 'ਚ ਸ਼ਰਾਬ ਪੀਣ ਦੇ ਰੁਝਾਨ ਨੂੰ ਅੱਗੇ ਵਧਾਇਆ ਹੈ। ਉਸ ਦੇ ਜ਼ਿਆਦਾਤਰ ਗਾਣਿਆਂ 'ਚ ਸ਼ਰਾਬ ਦਾ ਜ਼ਿਕਰ ਹੈ। ਪੌਪ ਸਟਾਰ ਤੇ ਸੰਗੀਤਕਾਰ ਯੋ-ਯੋ ਹਨੀ ਸਿੰਘ ਨੇ ਇਨ੍ਹਾਂ ਦੋਸ਼ਾਂ 'ਤੇ ਕਿਹਾ ਕਿ ਸ਼ਰਾਬ ਕਿਸੇ ਵੀ ਜਸ਼ਨ ਜਾਂ ਪਾਰਟੀ ਦਾ ਇਕ ਜ਼ਰੂਰੀ ਹਿੱਸਾ ਹੁੰਦੀ ਹੈ।

Honey SinghHoney Singh

ਹਨੀ ਸਿੰਘ ਆਪਣੇ ਨਵੇਂ ਗੀਤ 'ਲੋਕਾ' ਦੀ ਸ਼ੁਰੂਆਤ ਦੌਰਾਨ ਮੀਡੀਆ ਦੇ ਰੂਬਰੂ ਹੋਏ ਸਨ। ਉਸ ਦੇ ਕਈ ਪੁਰਾਣੇ ਗੀਤਾਂ ਦੀ ਤਰ੍ਹਾਂ 'ਲੋਕਾ' ਗੀਤ ਵਿਚ ਵੀ ਸ਼ਰਾਬ ਦਾ ਜ਼ਿਕਰ ਹੈ। ਉਨ੍ਹਾਂ ਕਿਹਾ ਕਿ, ''ਜਿਸ ਦਿਨ ਸਰਕਾਰ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਲਈ ਲਾਇਸੈਂਸ ਦੇਣਾ ਬੰਦ ਕਰ ਦੇਵੇਗੀ ਉਸ ਦਿਨ ਮੈਂ ਆਪਣੇ ਗੀਤਾਂ 'ਚ ਸ਼ਰਾਬ ਦਾ ਜ਼ਿਕਰ ਕਰਨਾ ਬੰਦ ਕਰ ਦੇਵਾਂਗਾ।''

 

ਕਈ ਰਿਪੋਰਟਾਂ ਮੁਤਾਬਕ ਗਾਇਕ ਹਨੀ ਸਿੰਘ ਨੂੰ ਆਪਣੇ ਕਰੀਅਰ ਦੇ ਸਿਖ਼ਰ 'ਤੇ ਰਹਿੰਦਿਆਂ ਸ਼ਰਾਬ ਦੇ ਨਸ਼ੇ ਕਰਕੇ ਰੀਹੇਬ ਜਾਣਾ ਪਿਆ। ਇਸ ਦਾਅਵੇ ਨੂੰ ਰੱਦ ਕਰਦਿਆਂ ਹਨੀ ਸਿੰਘ ਨੇ ਕਿਹਾ, “ਮੈਂ ਕਦੇ ਵੀ ਰੀਹੇਬ ਨਹੀਂ ਗਿਆ। ਮੈਨੂੰ ਪਤਾ ਹੈ ਕਿ ਮੇਰੇ ਅਤੇ ਮੇਰੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਰਿਪੋਰਟਸ ਸਾਹਮਣੇ ਆਈਆਂ ਹਨ। ਹੁਣ ਮੈਂ ਸ਼ਰਾਬ ਨਹੀਂ ਪੀਂਦਾ।

File PhotoFile Photo

ਇਸ ਤੋਂ ਇਲਾਵਾ ਉਸ ਨੇ ਕਿਹਾ, ਜਦੋਂ ਵੀ ਤੁਸੀਂ ਪਾਰਟੀ ਕਰੋ, ਸ਼ਰਾਬ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਬਣ ਜਾਂਦੀ ਹੈ। ਤੁਸੀਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਇੱਥੋਂ ਤੱਕ ਕਿ ਸਾਡੀ ਸਰਕਾਰ ਸ਼ਰਾਬ ਦੀ ਦੁਕਾਨ ਖੋਲ੍ਹਣ ਦਾ ਲਾਇਸੈਂਸ ਦਿੰਦੀ ਹੈ, ਜਿਸ ਦਿਨ ਉਹ ਲਾਇਸੈਂਸ ਦੇਣੇ ਬੰਦ ਕਰ ਦੇਣਗੇ, ਅਸੀਂ ਆਪਣੇ ਗੀਤਾਂ ਵਿਚ ਇਸ ਦਾ ਜ਼ਿਕਰ ਕਰਨਾ ਬੰਦ ਕਰਾਂਗੇ।''

File PhotoFile Photo

ਦੱਸਣਯੋਗ ਹੈ ਕਿ ਹਾਲ ਹੀ 'ਚ ਹਨੀ ਸਿੰਘ ਦਾ ਪਾਰਟੀ ਸੌਂਗ 'ਲੋਕਾਂ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ” ਗਾਇਕ 'ਤੇ ਉਸ ਦੇ ਗਾਣਿਆਂ 'ਚ ਅਸ਼ਲੀਲ ਬੋਲਾਂ ਦੀ ਵਰਤੋਂ ਕਰਨ ਲਈ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ, ਜਿਸ ਦੇ ਲਈ ਉਸ ਨੇ ਬਹੁਤ ਸੁਰਖੀਆਂ ਬਟੋਰੀਆਂ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement