ਐਮੀ ਵਿਰਕ ਦੀ ਨਵੀਂ ਫ਼ਿਲਮ ਦਾ ਪੋਸਟਰ ਛਾਇਆ ਸੋਸ਼ਲ ਮੀਡੀਆ 'ਤੇ
Published : Apr 6, 2018, 5:29 pm IST
Updated : Apr 6, 2018, 5:29 pm IST
SHARE ARTICLE
HARJEETA
HARJEETA

ਬਹੁਤ ਹੀ ਘੱਟ ਸਮੇਂ 'ਚ ਐਮੀ ਵਿਰਕ ਨੇ ਪੰਜਾਬੀ ਫ਼ਿਲਮ ਜਗਤ ‘ਚ ਅਪਣੀ ਥਾਂ ਮਜ਼ਬੂਤ ਕਰ ਲਈ ਹੈ।

ਬਹੁਤ ਹੀ ਘੱਟ ਸਮੇਂ 'ਚ ਐਮੀ ਵਿਰਕ ਨੇ ਪੰਜਾਬੀ ਫ਼ਿਲਮ ਜਗਤ ‘ਚ ਅਪਣੀ ਥਾਂ ਮਜ਼ਬੂਤ ਕਰ ਲਈ ਹੈ। ਅਪਣੀ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਲੌਂਗ ਲਾਚੀ’ ਤੇ ‘ਨਿੱਕਾ ਜੈਲਦਾਰ’ ਤੋਂ ਬਾਅਦ ਹੁਣ ਐਮੀ ਜਲਦ ਹੀ ਦਰਸ਼ਕਾਂ ਸਾਹਮਣੇ ਅਪਣੀ ਫ਼ਿਲਮ ‘ਹਰਜੀਤ’ ਲੈ ਕੇ ਆ ਰਹੇ ਹਨ। ਫ਼ਿਲਮ ਦਾ ਪੋਸਟਰ ਰਿਲੀਜ਼ ਹੋ ਗਿਆ ਹੈ ਤੇ ਸੋਸ਼ਲ ਮੀਡੀਆ ‘ਤੇ ਛਾ ਵੀ ਗਿਆ ਹੈ।Aamy virkAamy virkਇਸ ਫ਼ਿਲਮ ‘ਚ ਐਮੀ ਵਿਰਕ ਹਾਕੀ ਪਲੇਅਰ ਹਰਜੀਤ ਦਾ ਹੀ ਰੋਲ ਪਲੇ ਕਰਦੇ ਨਜ਼ਰ ਆਉਣਗੇ। ਅਪਣੇ ਕਿਰਦਾਰ ਹਰਜੀਤ ਲਈ ਐਮੀ ਨੇ ਕਾਫ਼ੀ ਮਿਹਨਤ ਕੀਤੀ ਹੈ ਤੇ ਅਪਣੇ ਆਪ ਨੂੰ ਕਿਰਦਾਰ ‘ਚ ਢਾਲਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਜੋ ਪੋਸਟਰ ਨੂੰ ਦੇਖ ਕੇ ਹੀ ਪਤਾ ਲੱਗ ਰਹੀ ਹੈ। ‘ਹਰਜੀਤ’ ਦੇ ਪੋਸਟਰ ਨੇ ਆਉਂਦੇ ਹੀ ਲੋਕਾਂ ਦੇ ਦਿਲਾਂ ‘ਚ ਘਰ ਕਰ ਲਿਆ ਹੈ। ਲੋਕਾਂ ਨੂੰ ਫ਼ਿਲਮ ਤੋਂ ਕਾਫ਼ੀ ਉਮੀਦਾਂ ਹਨ ਕਿਉਂਕਿ ਫ਼ਿਲਮ ਦਾ ਸਬਜੈਕਟ ਬਿਲਕੁਲ ਵੱਖਰਾ ਹੈ।HARJEETAHARJEETAਪੋਸਟਰ ‘ਚ ਨਜ਼ਰ ਆ ਰਿਹਾ ਹੈ ਕਿ ਐਮੀ ਵਿਰਕ ਟਰਾਫੀ ਨਾਲ ਸੌ ਰਿਹਾ ਹੈ, ਜਿਸ ‘ਤੇ ਲਿਖਿਆ ਹੈ ਹਾਕੀ ਵਰਲਡ ਕੱਪ ਜੇਤੂ। ਅਜਿਹਾ ਨਹੀਂ ਹੈ ਕਿ ਇਸ ਤੋਂ ਪਹਿਲਾਂ ਹਾਕੀ ‘ਤੇ ਫ਼ਿਲਮਾਂ ਨਹੀਂ ਬਣੀਆ ਪਰ ਇਸ ਫ਼ਿਲਮ ਦਾ ਪੋਸਟਰ ਪਹਿਲਾਂ ਆਈਆਂ ਫ਼ਿਲਮਾਂ ਤੋਂ ਵੱਖਰਾ ਹੈ। ਜੇਕਰ ਕਿਹਾ ਜਾਵੇ ਕਿ ‘ਹਰਜੀਤ’ ਫ਼ਿਲਮ ‘ਚ ਦਰਸ਼ਕਾਂ ਨੂੰ ਕੁੱਝ ਵੱਖਰਾ ਤੇ ਨਵਾਂ ਦੇਖਣ ਨੂੰ ਮਿਲੇਗਾ ਤਾਂ ਇਹ ਗ਼ਲਤ ਨਹੀਂ ਹੋਵੇਗਾ। ‘ਹਰਜੀਤ’ ਨੂੰ ਡਾਈਰੈਕਟ ਕੀਤਾ ਹੈ ਵਿਜੈ ਕੁਮਾਰ ਅਰੋੜਾ ਨੇ, ਇਹ ਇਕ ਬਾਇਓਪਿਕ ਹੀ ਹੈ। ਐਮੀ ਵਿਰਕ ਦੀ ਇਸ ਫ਼ਿਲਮ ਦਾ ਇੰਤਜ਼ਾਰ ਖ਼ਤਮ ਹੋਵੇਗਾ 18 ਮਈ ਨੂੰ। ਇਹ ਫ਼ਿਲਮ 18 ਮਈ ਰਿਲੀਜ਼ ਹੋ ਜਾਵੇਗੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement