
ਇਹ ਗੀਤ 13 ਨੰਬਰ ਤੇ ਟਰੇਂਡ ਕਰ ਰਿਹਾ ਹੈ
ਪੰਜਾਬੀ ਸੰਗੀਤ ਜਗਤ 'ਚ ਮਿਊਜ਼ਿਕ ਦੀ ਰਾਣੀ ਕਹੀ ਜਾਂਦੀ ਮਿਸ ਪੂਜਾ ਦਾ ਨਵਾਂ ਗਾਣਾ ਰਲੀਜ਼ ਹੋ ਗਿਆ ਹੈ ਜਿਸ ਦਾ ਨਾਮ ਹੈ ਬਟਰਫਲਾਈ। ਇਸ ਗਾਣੇ ਨਾਲ ਮਿਸ ਪੂਜਾ ਜਿੱਥੇ ਇਕ ਵਾਰ ਫੇਰ ਆਪਣੇ ਵਖਰੇ ਅੰਦਾਜ਼ ਨਾਲ ਧੂਮਾ ਪਾ ਰਹੀ ਹੈ ਉਥੇ ਹੀ ਰਿਲੀਜ਼ ਹੁੰਦਿਆਂ ਹੀ ਗਾਣੇ ਨੂੰ ਕੁਝ ਹੀ ਸਮੇਂ ਵਿਚ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਗਿਆ ਅਤੇ ਇਹ ਗੀਤ 13 ਨੰਬਰ ਤੇ ਟਰੇਂਡ ਕਰ ਰਿਹਾ ਹੈ। ਦਸ ਦਈਏ ਕਿ ਇਸ ਗੀਤ ਦਾ ਮਿਊਜ਼ਿਕ ਦਿਤਾ ਹੈ ਜੀ ਗੁਰੀ ਅਤੇ ਇਸ ਨੂੰ ਲਿਖਿਆ ਹੈ ਸਿੰਘ ਜੀਤ ਨੇ। ਇਹ ਗੀਤ ਟੀ-ਸੀਰੀਜ਼ ਦੇ ਲੇਬਲ ਹੇਠ ਰਲੀਜ਼ ਕੀਤਾ ਗਿਆ ਹੈ।
ਦੱਸ ਦਈਏ ਕਿ ਇਹ ਰੋਮਾਂਟਿਕ ਤੇ ਡਾਂਸ ਨੰਬਰ ਗਾਣਾ ਹੈ। ਗਾਣੇ 'ਚ ਮਿਸ ਪੂਜਾ ਦੇ ਨਾਲ- ਨਾਲ ਅਲੀ ਮਰਚੰਟ ਵੀ ਵੱਖਰੀ ਲੁਕ 'ਚ ਨਜ਼ਰ ਆ ਰਹੇ ਹਨ। ਕੁਝ ਦਿਨ ਪਹਿਲਾਂ ਜਦੋਂ ਮਿਸ ਪੂਜਾ ਨੇ ਇਸ ਗਾਣੇ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ ਤਾਂ ਫੈਨਸ ਨੇ ਪੋਸਟਰ ਨੂੰ ਖੂਬ ਪਸੰਦ ਕੀਤਾ.. ਮਿਸ ਪੂਜਾ ਇਸ 'ਚ ਕਾਫੀ ਬੋਲਡ ਨਜ਼ਰ ਆ ਰਹੀ ਹੈ। 'ਬਟਰਫਲਾਈ' ਗਾਣਾ ਹੁਣ ਤੱਕ ਦੇ ਆਏ ਗਾਣਿਆਂ ਨਾਲੋਂ ਕਾਫੀ ਅਲੱਗ ਹੈ। ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ
ਕਾਬਿਲੇ ਗੌਰ ਹੈ ਕਿ ਮਿਸ ਪੂਜਾ ਨੇ ਆਪਣੀ ਆਵਾਜ਼ ਤੇ ਫੇਮਸ ਗਾਣਿਆਂ ਨਾਲ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ 'ਚ ਮਿਸ ਪੂਜਾ ਨੇ ਬਾਲੀਵੁਡ ਦੇ ਸੁਪਰ ਹਿੱਟ ਗੀਤ " ਪਰਦੇ ਮੈ ਰਹਿਣੇ ਦੋ' ਦਾ ਹਿੰਦੀ ਰੀਮੇਕ ਗਾਇਆ ਸੀ ਜਿਸ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ ਸੀ।
ਇਥੇ ਦੱਸਣ ਯੋਗ ਹੈ ਕਿ ਮਿਸ ਪੂਜਾ ਨੇ ਪਾਲੀਵੁੱਡ ਇੰਡਸਟਰੀ 'ਚ ਗਾਇਕੀ ਦੇ ਨਾਲ ਨਾਲ ਅਦਾਕਾਰੀ 'ਚ ਵੀ ਹੱਥ ਅਜ਼ਮਾਇਆ ਜਿਥੇ ਉਨ੍ਹਾਂ ਨੂੰ ਕੁਝ ਖ਼ਾਸ ਸਫਲਤਾ ਨਹੀਂ ਮਿਲੀ ਪਰ ਮਿਸ ਪੂਜਾ ਦੀ ਗਾਇਕੀ ਹਮੇਸ਼ਾ ਪ੍ਰਸ਼ੰਸਾ ਦੀ ਪਾਤਰ ਰਹੀ ਹੈ।