ਨਿਮਰਤ ਖਹਿਰਾ ਦੀ ਪਹਿਲੀ ਫ਼ਿਲਮ 'ਚ ਹੀ ਮਿਲੇ ਤਿੰਨ ਲਾੜੇ, ਕਿਸ ਨੂੰ ਚੁਣੇਗੀ ਨਿਮਰਤ? 
Published : Jun 6, 2018, 6:21 pm IST
Updated : Jun 7, 2018, 4:05 pm IST
SHARE ARTICLE
Tarsem jassar and Nimrat khaira
Tarsem jassar and Nimrat khaira

ਬੇ ਅਰਸੇ ਤੋਂ ਦਰਸ਼ਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਨਿਮਰਤ ਖਹਿਰਾ ਤੇ ਤਰਸੇਮ ਜੱਸੜ ਦੀ ਆਉਣ ਵਾਲੀ ਫਿਲਮ ਦਾ ਟਾਈਟਲ...

ਲੰਬੇ ਅਰਸੇ ਤੋਂ ਦਰਸ਼ਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਨਿਮਰਤ ਖਹਿਰਾ ਤੇ ਤਰਸੇਮ ਜੱਸੜ ਦੀ ਆਉਣ ਵਾਲੀ ਫਿਲਮ ਦਾ ਟਾਈਟਲ ਆਖ਼ਰਕਾਰ ਸਾਹਮਣੇ ਆ ਹੀ ਗਿਆ। ਇਹ ਫਿਲਮ 'ਅਫ਼ਸਰ' ਨਾਮ ਨਾਲ ਦਰਸ਼ਕਾਂ ਵਿਚ ਉਤਰੇਗੀ। ਇਸ ਫਿਲਮ ਦੀ ਖ਼ਾਸੀਅਤ ਇਹ ਹੈ ਕਿ ਹੁਣ ਤੱਕ ਆਪਣੀਆਂ ਸਾਰੀਆਂ ਫ਼ਿਲਮਾਂ ਵਿਚ ਗੰਭੀਰ ਰੋਲ 'ਚ ਦਿੱਖ ਵਾਲੇ ਤਰਸੇਮ ਜੱਸੜ ਇਸ ਫਿਲਮ ਵਿਚ ਹਲਕੀ-ਫ਼ੁਲਕੀ ਕਾਮੇਡੀ ਕਰਦੇ ਵੀ ਨਜ਼ਰ ਆਉਣਗੇ।

Tarsem jassar and Nimrat khairaTarsem jassar and Nimrat khaira

ਫਿਲਮ ਦੇ ਨਾਮ ਦਾ ਖੁਲਾਸਾ ਹੋਣ ਤੋਂ ਬਾਅਦ ਹੁਣ ਦਰਸ਼ਕ ਹੋਰ ਵੀ ਬੇਸਬਰੀ ਨਾਲ ਇਸ ਫਿਲਮ ਦੇ ਟੀਜ਼ਰ ਤੇ ਟ੍ਰੇਲਰ ਦੀ ਉਡੀਕ ਕਰ ਰਹੇ ਹਨ. ਨਿਮਰਤ ਖਹਿਰਾ ਤੇ ਤਰਸੇਮ ਜੱਸੜ ਦੀ ਜੋੜੀ ਪਹਿਲੀ ਵਾਰ ਇਸ ਫਿਲਮ ਰਾਹੀਂ ਵੱਡੇ ਪਰਦੇ ਤੇ ਦਿਖੇਗੀ ਜਿਸ ਕਰਕੇ ਪ੍ਰਸ਼ੰਸਕਾਂ ਵਿਚ ਇਸ ਫਿਲਮ ਨੂੰ ਲੈਕੇ ਖਾਸ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਖਾਸਕਰ ਨਿਮਰਤ ਖਹਿਰਾ ਦੀ ਜੇਕਰ ਗੱਲ ਕਰੀਏ ਤਾਂ ਬਤੌਰ ਲੀਡ ਅਦਾਕਾਰਾ ਉਨ੍ਹਾਂ ਦੀ ਇਹ ਪਹਿਲੀ ਫਿਲਮ ਹੈ ਤੇ ਨਿਮਰਤ ਦਾ ਕਹਿਣਾ ਹੈ ਕੀ ਇਸ ਫਿਲਮ ਵਿਚ ਉਨ੍ਹਾਂ ਦੇ ਕਿਰਦਾਰ ਵਿਚ ਵੱਖ ਵੱਖ ਤਰ੍ਹਾਂ ਦੇ ਉਤਾਰ-ਚੜਾਅ ਵੇਖਣ ਨੂੰ ਮਿਲਣ ਵਾਲੇ ਹਨ।

Tarsem jassar and Nimrat khairaTarsem jassar and Nimrat khaira

ਤੁਹਾਨੂੰ ਦਸ ਦਈਏ ਕਿ ਨਿਮਰਤ ਖ਼ੈਰਾ ਤੇ ਤਰਸੇਮ ਜੱਸੜ ਤੋਂ ਇਲਾਵਾ ਇਸ ਫਿਲਮ 'ਚ ਹੋਰ ਵੀ ਕਈ ਵੱਡੇ ਸਿਤਾਰੇ ਸ਼ਾਮਿਲ ਹਨ।
ਨਿਰਮਲ  ਰਿਸ਼ੀ, ਵਿਜੈ ਟੰਡਨ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਵਰਗੇ ਹੋਰ ਕਈ ਵੱਡੇ ਚਿਹਰੇ ਇਸ ਫਿਲਮ ਵਿਚ ਸਾਨੂੰ ਦੇਖਣ ਨੂੰ ਮਿਲਣਗੇ। ਇਹ ਫਿਲਮ 5 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਉਮੀਦ ਹੈ ਕਿ ਪਹਿਲੀ ਵਾਰ ਪਰਦੇ ਤੇ ਆ ਰਹੀ ਇਸ ਜੋੜੀ ਨੂੰ ਦਰਸ਼ਕ ਬਹੁਤ ਪਿਆਰ ਦੇਣ ਵਾਲੇ ਹਨ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement