ਗਰਭਵਤੀ ਹੋਣ ’ਤੇ ਵੀ ਨੀਰੂ ਬਾਜਵਾ ਕਿਉਂ ਕਰ ਰਹੀ ਹੈ ਫ਼ਿਲਮ ਸ਼ੂਟ! ਜਾਣੋ, ਕੀ ਹੈ ਮਕਸਦ?
Published : Dec 6, 2019, 1:01 pm IST
Updated : Dec 6, 2019, 3:21 pm IST
SHARE ARTICLE
Entertainment and omjee star studios ]next film 'Beautiful Billo'
Entertainment and omjee star studios ]next film 'Beautiful Billo'

ਨੀਰੂ ਬਾਜਵਾ ਨੇ ਹਮੇਸ਼ਾ ਔਰਤਾਂ ਦੇ ਆਤਮਵਿਸ਼ਵਾਸ ਨੂੰ ਵਧਾਵਾ ਦਿੱਤਾ ਹੈ।

ਜਲੰਧਰ: ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਪੰਜਾਬੀ ਇੰਡਸਟਰੀ ਨੂੰ ਹੁਣ ਤਕ ਬਹੁਤ ਸਾਰੀਆਂ ਫ਼ਿਲਮਾਂ ਦਿੱਤੀਆਂ ਹਨ। ਉਹਨਾਂ ਦੀ ਇਕ ਬੇਟੀ ਵੀ ਹੈ ਅਤੇ ਉਹਨਾਂ ਨੇ ਅਪਣੀ ਬੇਟੀ ਦੀ ਦੇਖਭਾਲ ਨਾਲ ਕਦੇ ਕੋਈ ਸਮਝੌਤਾ ਨਹੀਂ ਕੀਤਾ। ਉਹਨਾਂ ਨੇ ਹਮੇਸ਼ਾ ਅਪਣੇ ਕੰਮ ਅਤੇ ਅਪਣੇ ਪਰਵਾਰ ਨੂੰ ਸੰਭਾਲਿਆ ਹੈ। ਹੁਣ ਨੀਰੂ ਬਾਜਵਾ 6 ਮਹੀਨਿਆਂ ਤੋਂ ਗਰਭਵਤੀ ਹੈ। ਇਸ ਅਵਸਥਾ ਵਿਚ ਵੀ ਉਹ ਅਪਣੀ ਫ਼ਿਲਮ ਬਿਊਟੀਫੁਲ ਬਿਲੋ ਦੀ ਸ਼ੂਟਿੰਗ ਕਰ ਰਹੀ ਹੈ।

Neeru Bajwa Neeru Bajwaਨੀਰੂ ਬਾਜਵਾ ਨੇ ਹਮੇਸ਼ਾ ਔਰਤਾਂ ਦੇ ਆਤਮਵਿਸ਼ਵਾਸ ਨੂੰ ਵਧਾਵਾ ਦਿੱਤਾ ਹੈ। ਫਿਰ ਚਾਹੇ ਉਹ ਅਦਾਕਾਰਾ ਦੇ ਰੂਪ ਵਿਚ ਹੋਵੇ ਚਾਹੇ ਇਕ ਮਾਂ ਦੇ ਰੂਪ ਵਿਚ। ਇਸ ਵਾਰ ਵੀ ਉਹ ਭਾਰਤੀ ਮਾਵਾਂ ਵਿਚ ਟ੍ਰੈਂਡ ਕਰ ਰਹੀ ਹੈ ਕਿਉਂ ਕਿ ਉਹ ਗਰਭਵਤੀ ਹੋਣ ਦੇ ਬਾਵਜੂਦ ਵੀ ਫ਼ਿਲਮ ਬਣਾ ਰਹੀ ਹੈ। ਇਸ ਤਰ੍ਹਾਂ ਦੇ ਹੌਂਸਲੇ ਨੇ ਕਈ ਲੋਕਾਂ ਦੇ ਦਿਲਾਂ ਨੂੰ ਛੂਹਿਆ ਹੈ। ਇਸ ਤੋਂ ਪਤਾ ਲਗਦਾ ਹੈ ਕਿ ਨੀਰੂ ਖੁਦ ਗਰਭਵਤੀ ਹੋਣ ਦੇ ਬਾਵਜੂਦ ਇਸ ਫ਼ਿਲਮ ਨੂੰ ਕਰਨਾ ਚਾਹੁੰਦੀ ਸੀ।

Neeru Bajwa Neeru Bajwaਇਸ ਨੇ ਕਈ ਲੋਕਾਂ ਦੀ ਮਾਨਸਿਕਤਾ ਨੂੰ ਵਿਕਸਿਤ ਕੀਤਾ ਹੈ। ਦੇਸ਼ ਦੀਆਂ ਔਰਤਾਂ ਨੂੰ ਕੰਮ ਪ੍ਰਤੀ ਉਤਸ਼ਾਹ ਦੀ ਭਾਵਨਾ ਨੂੰ ਵੀ ਉਜਾਗਰ ਕੀਤਾ ਹੈ। ਨੀਰੂ ਬਾਜਵਾ ਦਾ ਕਹਿਣਾ ਹੈ ਕਿ ਉਸ ਦੀ ਦੇਖਭਾਲ ਇਕ ਨਿਡਰ ਮਾਂ ਨੇ ਕੀਤੀ ਸੀ। ਸ਼ਾਇਦ ਕਰ ਕੇ ਹੀ ਉਹ ਵੀ ਕੰਮ ਪ੍ਰਤੀ ਹਮੇਸ਼ਾ ਉਤਸ਼ਾਹਤ ਰਹਿੰਦੀ ਹੈ। ਅਪਣੇ ਕਰੀਅਰ ਦੀ ਸ਼ੁਰੂਆਤ ਤੋਂ ਉਸ ਨੇ ਅਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਉਹ ਜੀਵਨ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਨਾਲ ਨਿਪਟਣ ਵਿਚ ਹਮੇਸ਼ਾ ਮਜ਼ਬੂਤ ਇਰਾਦੇ ਨਾਲ ਸਾਹਮਣਾ ਕਰੇਗੀ।

Beautiful BilloBeautiful Billoਉਹ ਫਿਰ ਤੋਂ ਗਰਭਵਤੀ ਹੋ ਰਹੀ ਹੈ, ਇਸ ਲਈ ਮੈਂ ਇਸ ਸਮੇਂ ਬਿਊਟੀਫੁਲ ਬਿੱਲੋ ਫ਼ਿਲਮ ਛੂਟ ਕਰਨਾ ਚਾਹੁੰਦੀ ਸੀ ਤਾਂ ਕਿ ਸਕ੍ਰੀਨ ਤੇ ਵਾਸਤਵਿਕ ਦਿਖ ਸਕੇ ਕਿਉਂ ਕਿ ਇਹ ਫ਼ਿਲਮ ਵੀ ਇਸ ਨਾਲ ਜੁੜੀ ਹੋਈ ਹੈ। ਰੁਬੀਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਇਸ ਫਿਲਮ 'ਚ ਰੁਬੀਨਾ ਨਾਲ ਰੌਸ਼ਨ ਪ੍ਰਿੰਸ ਨਜ਼ਰ ਆਉਣਗੇ। 'ਬਿਊਟੀਫੁੱਲ ਬਿੱਲੋ' ਟਾਈਟਲ ਹੇਠ ਬਣਨ ਵਾਲੀ ਇਸ ਫਿਲਮ ਨੂੰ ਡਾਇਰੈਕਟ ਅੰਮ੍ਰਿਤ ਰਾਜ ਚੱਡਾ ਕਰ ਰਹੇ ਹਨ।

 

 

ਇਹ ਫਿਲਮ 24 ਅਪ੍ਰੈਲ 2020 'ਚ ਰਿਲੀਜ਼ ਕੀਤੀ ਜਾਵੇਗੀ। ਦੱਸ ਦਈਏ ਕਿ 'ਬਿਊਟੀਫੁੱਲ ਬਿੱਲੋ' ਫਿਲਮ ਨੂੰ ਨੀਰੂ ਬਾਜਵਾ ਐਂਟਰਟੇਨਮੈਂਟ ਤੋਂ ਇਲਾਵਾ ਓਮ ਜੀ ਸਟਾਰ ਸਟੂਡੀਓ ਤੇ ਸਰੀਨ ਪ੍ਰੋਡਕਸ਼ਨ ਪ੍ਰੋਡਿਊਸ ਕਰ ਰਹੇ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਨੀਰੂ ਬਾਜਵਾ ਨੇ ਰੁਬੀਨਾ ਬਾਜਵਾ ਲਈ ਫਿਲਮ 'ਮੁੰਡਾ ਹੀ ਚਾਹੀਦਾ' ਬਣਾਈ ਸੀ। ਇਸ ਫਿਲਮ ਨੂੰ ਬਾਕਸ ਆਫਿਸ 'ਤੇ ਚੰਗਾ ਪਸੰਦ ਕੀਤਾ ਗਿਆ ਸੀ। ਹੁਣ ਦੋਵੇਂ ਭੈਣਾਂ ਦੀ ਜੋੜੀ 'ਬਿਊਟੀਫੁੱਲ ਬਿੱਲੋ' ਲੈ ਕੇ ਆ ਰਹੀ ਹੈ।

ਓਮਜੀ ਸਟਾਰ ਸਟੂਡੀਓਜ਼ ਦੇ ਮੁਨੀਸ਼ ਸਾਹਨੀ ਨੇ ਅੱਗੇ ਕਿਹਾ, “ਬਿਊਟੀਫੁਲ ਬਿੱਲੋ ਨੀਰੂ ਬਾਜਵਾ ਐਂਟਰਟੇਨਮੈਂਟ ਅਤੇ ਓਮਜੀ ਸਟਾਰ ਸਟੂਡੀਓ ਦੇ ਸਹਿਯੋਗ ਨਾਲ ਬਣਾਇਆ ਜਾ ਰਿਹਾ ਪ੍ਰਾਜੈਕਟ ਹੈ। ਹਾਲਾਂਕਿ ਵਿਸ਼ਾ ਸਥਿਤੀ ਦੇ ਦੁਆਲੇ ਘੁੰਮਦਾ ਹੈ ਪਰ ਫ਼ਿਲਮਾਂ ਅਤੇ ਰੀਅਲ ਵਿਚ ਗਰਭਵਤੀ ਹੋਣ ਵਿਚ ਬਹੁਤ ਵੱਡਾ ਅੰਤਰ ਹੁੰਦਾ ਹੈ।

ਨੀਰੂ ਦੇ ਫੈਸਲੇ ਤੋਂ ਸਾਨੂੰ ਖੁਸ਼ੀ ਹੈ ਕਿ ਸਾਡੀ ਇੰਡਸਟਰੀ ਵਿੱਚ ਅਜਿਹੀ ਪ੍ਰੇਰਣਾਦਾਇਕ ਅਭਿਨੇਤਰੀ ਆ ਰਹੀ ਹੈ। ਨੀਰੂ ਬਾਜਵਾ ਹਮੇਸ਼ਾਂ ਮਾਣ ਵਾਲੀ ਮਾਂ ਰਹੀ ਹੈ। ਨੀਰੂ ਬਾਜਵਾ ਹਮੇਸ਼ਾਂ ਹੀ ਆਪਣੀ ਫਿਲਮਾਂ ਦੀ ਚੋਣ ਵਿਚ ਬਹੁਤ ਚੁਸਤ ਰਹਿੰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement