Sidhu Moose Wala Murder Case: ਮੂਸੇਵਾਲਾ ਕਤਲ ਮਾਮਲੇ ਵਿਚ ਖੁਲਾਸਾ; ਕਤਲ ਤੋਂ ਪਹਿਲਾਂ ਮੁਲਜ਼ਮਾਂ ਨੇ ਏਕੇ 47 ਨਾਲ ਕੀਤਾ ਸੀ ਅਭਿਆਸ
Published : Feb 7, 2024, 7:59 am IST
Updated : Feb 7, 2024, 7:59 am IST
SHARE ARTICLE
Sidhu Moose Wala Murder Case
Sidhu Moose Wala Murder Case

ਪਹਿਲਾਂ ਬਣਾਈ ਸੀ ਨਕਲੀ ਪੁਲਿਸ ਵਾਲੇ ਬਣ ਕੇ ਮਾਰਨ ਦੀ ਯੋਜਨਾ

Sidhu Moose Wala Murder Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਇਕ ਅਹਿਮ ਖੁਲਾਸਾ ਹੋਇਆ ਹੈ। ਦਰਅਸਲ ਮੁਲਜ਼ਮ ਕੇਸ਼ਵ ਪੁੱਤਰ ਲਾਲਚੰਦ ਵਾਸੀ ਆਵਾ ਬਸਤੀ ਬਠਿੰਡਾ ਨੇ ਪੁਲਿਸ ਪੁੱਛਗਿੱਛ ਦੌਰਾਨ ਦਸਿਆ ਕਿ ਸ਼ੁਭਦੀਪ ਸਿੰਘ ਉਰਫ਼ ਸਿੱਧ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਪ੍ਰਿਆਵਰਤ ਫ਼ੌਜੀ, ਦੀਪਕ ਮੁੰਡੀ ਸਮੇਤ ਬਾਕੀ ਸਾਰੇ ਮੁਲਜ਼ਮਾਂ ਨੇ ਏਕੇ 47 ਸਮੇਤ ਸਾਰੇ ਹਥਿਆਰਾਂ ਨੂੰ ਚਲਾ ਕੇ ਚੈੱਕ ਕੀਤਾ ਸੀ।

ਉਨ੍ਹਾਂ ਨੇ ਡੱਬਵਾਲੀ ਦੇ ਪਿੰਡ ਸਕਤਾ ਖੇੜਾ ਦੇ ਖੇਤਾਂ 'ਚ ਸੁੰਨਸਾਨ ਥਾਂ 'ਤੇ ਪਿਸਤੌਲ ਨਾਲ ਗੋਲੀਆਂ ਚਲਾ ਕੇ ਅਭਿਆਸ ਕੀਤਾ ਸੀ। ਮੁਲਜ਼ਮ ਪ੍ਰਿਆਵਰਤ ਫੌਜੀ ਅਤੇ ਦੀਪਕ ਮੁੰਡੀ ਨੇ ਗ੍ਰਨੇਡ ਲਾਂਚਰ ਦੀ ਵਰਤੋਂ ਕਰਕੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਗ੍ਰਨੇਡ ਕੰਮ ਨਾ ਆਇਆ ਤਾਂ ਉਨ੍ਹਾਂ ਨੇ ਇਸ ਨੂੰ ਪੈਕ ਕਰ ਕੇ ਰੱਖ ਲਿਆ। ਉਪਰੋਕਤ ਪੂਰਾ ਖੁਲਾਸਾ ਕੇਸ਼ਵ ਨੇ ਪੁਲਿਸ ਪੁੱਛਗਿੱਛ ਦੌਰਾਨ ਕੀਤਾ ਹੈ।

ਸੂਤਰਾਂ ਨੇ ਦਸਿਆ ਕਿ ਗਾਇਕ ਮੂਸੇਵਾਲਾ ਦੇ ਨਾਲ ਭਾਰੀ ਪੁਲਿਸ ਸੁਰੱਖਿਆ ਕਾਰਨ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਕਤਲ ਲਈ ਗੈਂਗਸਟਰਾਂ ਨੂੰ ਵੱਡੀ ਮਾਤਰਾ 'ਚ ਪਿਸਤੌਲ ਅਤੇ ਏਕੇ 47 ਦਿਤੇ ਸਨ, ਇਸ ਦੇ ਨਾਲ ਹੀ ਉਸ ਨੇ ਯੋਜਨਾ ਬਣਾਈ ਸੀ ਕਿ ਮੂਸੇਵਾਲਾ ਨੂੰ ਮਾਰਨ ਲਈ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸ਼ੂਟਰ ਮਨਪ੍ਰੀਤ ਸਿੰਘ ਮੰਨਾ ਅਤੇ ਜਗਰੂਪ ਰੂਪਾ ਅਤੇ ਤਿੰਨ ਹੋਰ ਨੌਜਵਾਨ ਪੁਲਿਸ ਦੀ ਵਰਦੀ ਪਾ ਕੇ ਫਰਜ਼ੀ ਪੁਲਿਸ ਵਾਲੇ ਬਣ ਕੇ ਉਸ ਦੇ ਘਰ ਜਾਣਗੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਦੇ ਲਈ ਗੈਂਗਸਟਰਾਂ ਨੇ ਪੁਲਿਸ ਦੀ ਵਰਦੀ ਵੀ ਖਰੀਦੀ ਸੀ ਪਰ ਪੁਲਿਸ ਦੀ ਵਰਦੀ ਫਿੱਟ ਨਹੀਂ ਆਈ ਅਤੇ ਦੋਸ਼ੀਆਂ ਕੋਲ ਵਰਦੀ ਦਾ ਅੱਧਾ ਸਮਾਨ ਵੀ ਨਹੀਂ ਸੀ। ਉਕਤ ਯੋਜਨਾ ਨੂੰ ਪੂਰਾ ਕਰਨ ਲਈ ਜਦੋਂ ਇਕ ਨੌਜਵਾਨ ਪੁਲਿਸ ਦੀ ਵਰਦੀ ਪਾ ਕੇ ਪੱਗ ਬੰਨ੍ਹ ਰਿਹਾ ਸੀ ਤਾਂ ਉਸ ਨੇ ਗੈਂਗਸਟਰ ਗੋਲਡੀ ਬਰਾੜ ਨਾਲ ਗੱਲ ਕੀਤੀ ਕਿ ਜਿਨ੍ਹਾਂ ਦੋ ਲੜਕੀਆਂ ਨੂੰ ਉਕਤ ਯੋਜਨਾ ਵਿਚ ਸ਼ਾਮਲ ਕਰਨਾ ਸੀ, ਉਹ ਇਥੇ ਨਹੀਂ ਹਨ। ਉਕਤ ਯੋਜਨਾ ਵਿਚ ਸ਼ਾਮਲ ਦੋ ਲੜਕੀਆਂ ਨੇ ਮੂਸੇਵਾਲਾ ਦੇ ਘਰ ਵਿਚ ਜਾਅਲੀ ਪੁਲਿਸ ਵਾਲਿਆਂ ਦੇ ਨਾਲ ਪੱਤਰਕਾਰ ਬਣ ਕੇ ਦਾਖਲ ਹੋਣਾ ਸੀ। ਸੂਤਰਾਂ ਨੇ ਦਸਿਆ ਕਿ ਜਦੋਂ ਪੁਲਿਸ ਦੀ ਵਰਦੀ ਦਾ ਸਮਾਨ ਪੂਰਾ ਨਹੀਂ ਹੋਇਆ ਅਤੇ ਦੋਵੇਂ ਲੜਕੀਆਂ ਨਹੀਂ ਮਿਲੀਆਂ ਤਾਂ ਗੋਲਡੀ ਬਰਾੜ ਵਲੋਂ ਉਕਤ ਯੋਜਨਾ ਨੂੰ ਰੱਦ ਕਰ ਦਿਤਾ ਗਿਆ।

ਸੂਤਰਾਂ ਨੇ ਦਸਿਆ ਕਿ ਜਦੋਂ ਮੂਸੇਵਾਲਾ ਦੀ ਪੁਲਿਸ ਸੁਰੱਖਿਆ ਹਟਾਈ ਗਈ ਸੀ ਤਾਂ ਗੈਂਗਸਟਰ ਗੋਲਡੀ ਬਰਾੜ ਨੇ ਮੁਲਜ਼ਮ ਕੇਸ਼ਵ ਨੂੰ ਫ਼ੋਨ ਕਰਕੇ ਕਿਹਾ ਸੀ ਕਿ ਹੁਣ ਮੂਸੇਵਾਲਾ ਕੋਲ ਪੁਲਿਸ ਸੁਰੱਖਿਆ ਨਹੀਂ ਹੈ, ਤੁਸੀਂ ਫਤਿਹਾਬਾਦ ਜਾ ਕੇ ਸਾਰੇ ਸਾਥੀਆਂ ਨੂੰ ਮਾਨਸਾ ਲੈ ਆਓ। ਇਸ ਤੋਂ ਬਾਅਦ ਕੇਸ਼ਵ ਬਾਈਕ 'ਤੇ ਫਤਿਹਾਬਾਦ ਗਿਆ ਅਤੇ ਅਪਣੇ ਸਾਰੇ ਸਾਥੀਆਂ ਨੂੰ ਅਪਣੇ ਨਾਲ ਮਾਨਸਾ ਲੈ ਆਇਆ। ਮੁਲਜ਼ਮ ਨੇ ਅਪਣਾ ਮੋਟਰਸਾਈਕਲ ਅੱਗੇ ਲਗਾ ਦਿਤਾ ਜਦਕਿ ਹੋਰ ਸਾਥੀ ਵਾਹਨਾਂ ਸਮੇਤ ਉਸ ਦਾ ਪਿੱਛਾ ਕਰ ਰਹੇ ਸਨ।

 (For more Punjabi news apart from Sidhu moosewala murder case update, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement