
ਪਰ ਉਹ ਸੁਰੱਖਿਆਤ ਹਨ ਕਿਉਂਕਿ ਉਹ ਸਲਮਾਨ ਖਾਨ ਨਹੀਂ ਹੈ।
ਬਾਲੀਵੁਡ ਦੇ ਭਾਈ ਜਾਨ ਇਨੀ ਦਿਨੀ ਕਾਲੇ ਹਿਰਨ ਸ਼ਿਕਾਰ ਮਾਮਲੇ 'ਚ ਜੋਧਪੁਰ ਦੀ ਜੇਲ੍ਹ 'ਚ ਬੰਦ ਹਨ ਜਿਨ੍ਹਾਂ ਦੀ ਜ਼ਮਾਨਤ ਦੇ ਲਈ ਅੱਜ ਸੁਣਵਾਈ ਹੋਵੇਗੀ ਅਤੇ ਇਸ ਦੀ ਪ੍ਰਕਿਰਿਆ ਸ਼ੁਰੂ ਵੀ ਹੋ ਚੁਕੀ ਹੈ । ਸਲਮਾਨ ਖਾਨ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਜਿਥੇ ਕੁਝ ਲੋਕ ਕਾਨੂੰਨ ਦੇ ਇਨਸਾਫ਼ ਤੋਂ ਖੁਸ਼ ਹਨ ਉਥੇ ਹੀ ਵਧੇਰੇ ਤੌਰ ਤੇ ਲੋਕ ਸਲਮਾਨ ਨੂੰ ਸੁਪੋਰਟ ਕਰਦੇ ਹੋਏ ਕਿਹਾ ਰਹੇ ਹਨ ਕਿ ਸਲਮਾਨ ਖਾਨ ਨਾਲ ਨਾ ਇੰਸਾਫ਼ੀ ਹੋਈ ਹੈ ਉਹ ਐਨੀ ਸਜ਼ਾ ਦੇ ਹੱਕਦਾਰ ਨਹੀਂ ਹਨ।mika singh stand by salmanਸਲਮਾਨ ਦੀ ਸੁਪੋਰਟ 'ਚ ਹੁਣ ਹਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਵੀ ਅੱਗੇ ਆਏ ਹਨ ਉਨ੍ਹਾਂ ਨੇ ਸਲਮਾਨ ਦਾ ਪੱਖ ਲੈਂਦੇ ਹੋਏ ਕਿਹਾ ਕਿ ਦੇਸ਼ 'ਚ ਕਾਨੂੰਨ ਸਾਰਿਆਂ ਲਈ ਇਕ ਸਮਾਨ ਹੋਣਾ ਚਾਹੀਦਾ ਹੈ। ਮੀਕਾ ਨੇ ਆਪਣੇ ਸੋਸ਼ਲ ਅਕਾਊਂਟ ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਕੁੱਝ ਲੋਕ ਮਿਲ ਕੇ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਮਾਰ ਰਹੇ ਹਨ।
mika singh stand by salmanਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮੀਕਾ ਨੇ ਲਿਖਿਆ, ''ਮੈਂ ਆਪਣੀ ਕਾਨੂੰਨੀ ਪ੍ਰਣਾਲੀ ਦਾ ਸਨਮਾਨ ਕਰਦਾ ਹਾਂ ਪਰ ਕਾਨੂੰਨ ਸਾਰਿਆਂ ਲਈ ਇਕ ਹੋਣਾ ਚਾਹੀਦਾ। ''ਜੇਕਰ ਸਲਮਾਨ ਖਾਨ ਨੂੰ ਸੈਲੀਬ੍ਰਿਟੀ ਹੁੰਦੇ ਹੋਏ ਸਜ਼ਾ ਸੁਣਾਈ ਜਾ ਸਕਦੀ ਹੈ ਤਾਂ ਆਮ ਲੋਕ ਜੋ ਗਰੀਬ ਵਿਅਕਤੀ 'ਤੇ ਹਮਲਾ ਕਰ ਰਹੇ ਹਨ ਤੇ ਆਪਣੇ ਆਪਰਾਧ ਦਾ ਵੀਡੀਓ ਬਣਾ ਰਹੇ ਹਨ, ਉਨ੍ਹਾਂ ਨੂੰ ਵੀ ਸਜ਼ਾ ਦਿੱਤੀ ਜਾਣੀ ਚਾਹੀਦੀ ਪਰ ਉਹ ਸੁਰੱਖਿਆਤ ਹਨ ਕਿਉਂਕਿ ਉਹ ਸਲਮਾਨ ਖਾਨ ਨਹੀਂ ਹੈ।'' ਸਲਮਾਨ ਇਕ ਚੰਗੇ ਵਿਅਕਤੀ ਹਨ ਉਹ ਲੋਕਾਂ ਦੇ ਹੱਕ ਲਈ ਹਮੇਸ਼ਾ ਖੜੇ ਰਹਿੰਦੇ ਹਨ ਇਨੀਆਂ ਚੈਰਤੀਆਂ ਕਰਦੇ ਹਨ ਉਨ੍ਹਾਂ ਨੂੰ ਇਹ ਸਜ਼ਾ ਮਿਲਣੀ ਗਲਤ ਹੈ।
Salman Khanਦੱਸਣਯੋਗ ਹੈ ਕਿ 1998 'ਚ ਜੋਧਪੁਰ 'ਚ ਆਪਣੀ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ 'ਤੇ ਤਿੰਨ ਵੱਖ-ਵੱਖ ਥਾਵਾਂ 'ਤੇ ਹਿਰਨ ਦਾ ਸ਼ਿਕਾਰ ਕਰਨ ਦੇ ਦੋਸ਼ ਲੱਗੇ। ਉਨ੍ਹਾਂ ਦੀ ਗ੍ਰਿਫਤਾਰੀ ਵੀ ਹੋਈ ਤੇ ਸਲਮਾਨ ਦੇ ਕਮਰੇ 'ਚੋਂ ਪੁਲਸ ਨੇ ਇਕ ਪਿਸਤੌਲ ਤੇ ਰਾਈਫਲ ਬਰਾਮਦ ਕੀਤੀ।ਉਨ੍ਹਾਂ ਦੇ ਹਥਿਆਰ ਲਾਇਸੰਸ 'ਚ ਵੀ ਖਾਮੀਆਂ ਦੇਖੀਆਂ ਗਈਆਂ ਸਨ। ਇਸ ਤੋਂ ਬਾਅਦ ਸਲਮਾਨ ਖਿਲਾਫ ਆਮਰਜ਼ ਐਕਟ 'ਚ ਵੀ ਅਲੱਗ ਤੋਂ ਮਾਮਲਾ ਦਰਜ ਕੀਤਾ ਗਿਆ। ਮੁੱਖ ਨਿਆਇਕ ਮਜਿਸਟਰੇਟ ਦੇਵ ਕੁਮਾਰ ਖੱਤਰੀ ਨੇ ਸਲਮਾਨ ਖਾਨ ਦੋਸ਼ੀ ਕਰਾਰ ਕੀਤਾ ਤੇ ਸੈਫ, ਸੋਨਾਲੀ, ਤੱਬੂ ਨੀਲਿਮਾ ਤੇ ਦੁਸ਼ਅੰਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।