
ਪਰਸਨਲ ਚੈਟ ਸ਼ੇਅਰ ਕਰਨ ਲਈ ਲੋਕਾਂ ਨੇ ਅਦਾਕਾਰਾ ਨੂੰ ਕਾਫੀ ਟ੍ਰੋਲ ਕੀਤਾ।
Himanshi Khurana & Asim Riaz - ਬਿੱਗ ਬੌਸ 13 ਦੀ ਮਸ਼ਹੂਰ ਜੋੜੀ ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦੇ ਬ੍ਰੇਕਅੱਪ ਦੀ ਖ਼ਬਰ ਨੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਬੀਤੇ ਦਿਨ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਸਿਮ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦਾ ਰਿਸ਼ਤਾ ਨਹੀਂ ਬਚ ਸਕਿਆ। ਵੱਖ-ਵੱਖ ਧਰਮਾਂ ਕਾਰਨ ਉਨ੍ਹਾਂ ਦੇ ਪਿਆਰ ਦੀ ਬਲੀ ਚੜ੍ਹ ਗਈ ਅਤੇ ਦੋਵਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫ਼ੈਸਲਾ ਕੀਤਾ। ਹੁਣ ਜਿਵੇਂ ਹੀ ਇਹ ਖ਼ਬਰ ਵਾਇਰਲ ਹੋਈ ਤਾਂ ਅਦਾਕਾਰਾ ਟ੍ਰੋਲ ਹੋਣ ਲੱਗੀ।
ਆਸਿਮ ਦੇ ਪ੍ਰਸ਼ੰਸਕਾਂ ਨੇ ਹਿਮਾਂਸ਼ੀ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ। ਜਿਸ ਤੋਂ ਬਾਅਦ ਅਦਾਕਾਰਾ ਨੇ ਤੰਗ ਆ ਕੇ ਆਪਣਾ ਸਪੱਸ਼ਟੀਕਰਨ ਦਿੱਤਾ। ਉਸ ਨੇ ਖ਼ੁਦ ਆਸਿਮ ਨਾਲ ਆਪਣੀ ਨਿੱਜੀ ਚੈਟ ਸੋਸ਼ਲ ਮੀਡੀਆ 'ਤੇ ਲੀਕ ਕੀਤੀ। ਬ੍ਰੇਕਅੱਪ ਚੈਟ ਦਾ ਸਕਰੀਨਸ਼ਾਟ ਸ਼ੇਅਰ ਕਰਦੇ ਹੋਏ, ਅਦਾਕਾਰਾ ਨੇ ਲਿਖਿਆ, 'ਇਹ ਸਪੱਸ਼ਟ ਕਰਨ ਲਈ ਮੇਰਾ ਆਖਰੀ ਬਿਆਨ ਹੈ ਕਿ ਮੈਂ ਇੱਕ ਧਰਮ ਨਿਰਪੱਖ ਵਿਅਕਤੀ ਹਾਂ ਇਸ ਲਈ ਮੈਂ ਕਿਸੇ ਧਰਮ ਦਾ ਅਪਮਾਨ ਨਹੀਂ ਕਰ ਰਹੀ… ਮੈਂ ਸਿਰਫ਼ ਆਪਣਾ ਧਰਮ ਚੁਣਿਆ ਹੈ।
ਅਭਿਨੇਤਰੀ ਨੇ ਅੱਗੇ ਲਿਖਿਆ ਕਿ ''ਮੈਂ ਨਹੀਂ ਚਾਹੁੰਦੀ ਕਿ ਤੁਹਾਡੇ 'ਚੋਂ ਕੋਈ ਵੀ ਬ੍ਰੇਕਅੱਪ ਲਈ ਉਸ 'ਤੇ ਦੋਸ਼ ਲਗਾਏ, ਤਾਂ ਮੈਂ ਇਹ ਵੀ ਨਹੀਂ ਚਾਹੁੰਦੀ ਕਿ ਤੁਹਾਡੇ 'ਚੋਂ ਕੋਈ ਮੇਰੇ ਖਿਲਾਫ਼ ਬਕਵਾਸ ਬੋਲੇ... ਮੈਂ ਆਪਣੇ ਪਿਛਲੇ ਰਿਸ਼ਤੇ 'ਚ ਚੁੱਪ ਸੀ, ਇਸੇ ਲਈ ਮੈਂ ਇੱਥੇ ਸਾਰਾ ਦੋਸ਼ ਆਪਣੇ ਸਿਰ ਲੈ ਲਿਆ। ਮੈਂ ਵੀ ਇਹੋ ਕੋਸ਼ਿਸ਼ ਕੀਤੀ ਪਰ ਮੈਨੂੰ ਅਫਸੋਸ ਹੈ ਕਿ ਲੋਕਾਂ ਨੇ ਇਸ ਨੂੰ ਹੋਰ ਤਰੀਕੇ ਨਾਲ ਲਿਆ।
ਹਿਮਾਂਸ਼ੀ ਦੁਆਰਾ ਸ਼ੇਅਰ ਕੀਤੇ ਗਏ ਸਕਰੀਨ ਸ਼ਾਟ 'ਚ ਦੋਹਾਂ ਨੂੰ ਬ੍ਰੇਕਅੱਪ ਦੀ ਗੱਲ ਕਰਦੇ ਦੇਖਿਆ ਜਾ ਸਕਦਾ ਹੈ। ਇਸ 'ਚ ਆਸਿਮ ਉਸ ਨੂੰ ਕਹਿ ਰਹੇ ਹਨ ਕਿ ਉਹ ਉਸ ਨੂੰ ਬ੍ਰੇਕਅੱਪ ਦਾ ਅਸਲ ਕਾਰਨ ਦੱਸੇ। ਜਿਸ ਦਾ ਹਿਮਾਂਸ਼ੀ ਨੇ ਜਵਾਬ ਦਿੱਤਾ ਪਰ ਇਸ ਨੂੰ ਹਟਾ ਦਿੱਤਾ ਕਿਉਂਕਿ ਇਹ ਤੁਹਾਨੂੰ ਨਿਸ਼ਾਨਾ ਬਣਾਵੇਗਾ। ਹੁਣ ਇਸ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਹੋਰ ਵੀ ਗਰਮਾ ਗਿਆ ਹੈ।
ਪਰਸਨਲ ਚੈਟ ਸ਼ੇਅਰ ਕਰਨ ਲਈ ਲੋਕਾਂ ਨੇ ਅਦਾਕਾਰਾ ਨੂੰ ਕਾਫੀ ਟ੍ਰੋਲ ਕੀਤਾ। ਜਿਸ ਤੋਂ ਬਾਅਦ ਲੱਗਦਾ ਹੈ ਕਿ ਅਦਾਕਾਰਾ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਹੈ। ਕਿਉਂਕਿ ਹੁਣ ਜੇਕਰ ਤੁਸੀਂ ਹਿਮਾਂਸ਼ੀ ਦਾ ਐਕਸ ਅਕਾਊਂਟ ਸਰਚ ਕਰੋਗੇ ਤਾਂ ਤੁਹਾਨੂੰ ਇਹ ਨਹੀਂ ਦਿਖਾਈ ਦੇਵੇਗਾ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਹਿਮਾਂਸ਼ੀ ਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਡੀਐਕਟੀਵੇਟ ਕਰ ਦਿੱਤਾ ਹੈ। ਪਰ ਫਿਲਹਾਲ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਜਿਹੀ ਵੀ ਸੰਭਾਵਨਾ ਹੈ ਕਿ ਇਹ ਕੋਈ ਤਕਨੀਕੀ ਸਮੱਸਿਆ ਹੋ ਸਕਦੀ ਹੈ। ਦੱਸ ਦਈਏ ਕਿ ਇਸ ਚੈਟ ਬਾਰੇ ਅਜੇ ਕੁੱਝ ਵੀ ਸਾਫ਼ ਨਹੀਂ ਹੈ ਕਿ ਇਹ ਚੈਟ ਅਸਲੀ ਹੈ ਜਾਂ ਨਕਲੀ ਤੇ ਰੋਜ਼ਾਨਾ ਸਪੋਕਸਮੈਨ ਵੀ ਇਸ ਦੀ ਪੁਸ਼ਟੀ ਨਹੀਂ ਕਰਦਾ।