
ਇਥੇ ਸਟੇਜ 'ਤੇ ਕੰਗਨਾ ਨੇ ਸਲਮਾਨ ਖਾਨ ਨਾਲ ਖੂਬ ਮਸਤੀ ਵੀ ਕੀਤੀ ਸੀ।
ਜਲੰਧਰ: ਅੱਜ ਕੱਲ੍ਹ ਰਿਐਲਟੀ ਸ਼ੋਅ ਬਿੱਗ ਬੌਸ 13 ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਚਲਦੇ ਇਕ ਹੋਰ ਵੀਡੀਉ ਸਾਹਮਣੇ ਆਈ ਹੈ। ਜਿਸ ਵਿਚ ਸ਼ਹਿਨਾਜ਼ ਗਿੱਲ ਨੂੰ ਫਿਰ ਤੋਂ ਰੋਂਦਿਆ ਦੇਖਿਆ ਗਿਆ ਹੈ। ਦਰਅਸਲ ਸ਼ੋਅ 'ਬਿੱਗ ਬੌਸ 13' 'ਚ ਪੰਜਾਬੀ ਤੇ ਬਾਲੀਵੁੱਡ ਐਕਟਰ ਜੱਸੀ ਗਿੱਲ ਅਤੇ ਕੰਗਨਾ ਰਣੌਤ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨ ਪਹੁੰਚੇ ਸਨ।
Photo
ਇਥੇ ਸਟੇਜ 'ਤੇ ਕੰਗਨਾ ਨੇ ਸਲਮਾਨ ਖਾਨ ਨਾਲ ਖੂਬ ਮਸਤੀ ਵੀ ਕੀਤੀ ਸੀ। ਸਲਮਾਨ ਖਾਨ ਨੇ ਵੀ ਕੰਗਨਾ ਦੀਆਂ ਕਈ ਗੱਲਾਂ ਨੂੰ ਹਾਸੇ-ਮਜਾਕ 'ਚ ਟਾਲ ਦਿੱਤਾ ਸੀ। ਬਾਅਦ 'ਚ ਕੰਗਨਾ ਨੇ ਬਿੱਗ ਬੌਸ ਦੇ ਘਰ 'ਚ ਆਪਣੇ ਸਹਿ-ਕਲਾਕਾਰ ਜੱਸੀ ਗਿੱਲ ਨਾਲ ਐਂਟਰੀ ਕੀਤੀ ਸੀ। ਜੱਸੀ ਗਿੱਲ ਵਰਗੇ ਹੀ ਘਰ ਤੋਂ ਵਿਦਾ ਹੋਣ ਲੱਗੇ ਤਾਂ ਸ਼ਹਿਨਾਜ਼ ਕੌਰ ਗਿੱਲ ਕਾਫੀ ਭਾਵੁਕ ਹੋ ਗਈ ਸੀ ਤੇ ਉਸ ਦੇ ਗਲੇ ਲੱਗ ਕੇ ਕਾਫੀ ਰੋਈ ਸੀ।
Photo
ਸ਼ਹਿਨਾਜ਼ ਕੌਰ ਗਿੱਲ ਨੇ ਦੱਸਿਆ ਸੀ ਕਿ ਜੱਸੀ ਗਿੱਲ ਵੀ ਪੰਜਾਬ ਤੋਂ ਹੈ ਇਸ ਲਈ ਮੈਂ ਭਾਵੁਕ ਹੋ ਗਈ। ਸ਼ਹਿਨਾਜ਼ ਨੂੰ ਘਰ ਦੇ ਸਾਰੇ ਮੈਂਬਰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਵਾਰ-ਵਾਰ ਆਖ ਰਹੀ ਸੀ ਕਿ ਉਸ ਨੂੰ ਜੱਸੀ ਗਿੱਲ ਨੂੰ ਦੇਖ ਕੇ ਰੋਣਾ ਆ ਗਿਆ ਸੀ। ਜੱਸੀ ਗਿੱਲ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਹ ਸਭ ਚੀਜ਼ਾਂ ਸ਼ਹਿਨਾਜ਼ ਨੂੰ ਵੱਖਰਾ ਬਣਾਉਂਦੀਆਂ ਨੇ ਅਤੇ ਇੰਨ੍ਹਾਂ ਚੀਜ਼ਾਂ ਕਾਰਨ ਹੀ ਉਹ 'ਬਿੱਗ ਬੌਸ 13' ਦੀ ਟਰਾਫੀ ਜਿੱਤਣ 'ਚ ਕਾਮਯਾਬ ਹੋਵੇਗੀ।
Shehnaz Gill
ਉਸ ਨੇ ਕਿਹਾ ਕਿ ਜਦੋਂ ਮੈਂ ਘਰ 'ਚ ਐਂਟਰ ਹੋਇਆ ਤਾਂ ਮੈਂ ਸ਼ਹਿਨਾਜ਼ ਲਈ ਨੈਤਿਕ ਸਹਿਯੋਗ ਬਣਨਾ ਚਾਹੁੰਦਾ ਸੀ ਤੇ ਉਸ ਨੇ ਫਾਈਟ ਕਰਨ ਲਈ ਉਕਸਾਉਣ ਵਾਲਾ ਸੀ। ਸ਼ਹਿਨਾਜ਼ ਤੋਂ ਇਲਾਵਾ ਘਰ ਦੇ ਹੋਰਨਾਂ ਮੈਂਬਰਾਂ ਨੇ ਵੀ ਕਾਫੀ ਮਸਤੀ ਕੀਤੀ ਸੀ। ਇਸ 'ਚ ਸਭ ਤੋਂ ਖਾਸ ਸੀ ਪਾਰਸ ਛਾਬੜਾ ਤੇ ਸਿਧਾਰਥ ਸ਼ੁਕਲਾ ਦਾ ਕੰਗਨਾ ਨੂੰ ਪ੍ਰਪੋਜ਼ ਕਰਨਾ।
Shehnaz Kaur Gill
ਦੋਵਾਂ ਨੂੰ ਆਪਣੇ-ਆਪਣੇ ਅੰਦਾਜ਼ 'ਚ ਕੰਗਨਾ ਨੂੰ ਪ੍ਰਪੋਜ਼ ਕਰਨ ਨੂੰ ਕਿਹਾ ਗਿਆ ਸੀ। ਪਾਰਸ ਨੇ ਕੰਗਨਾ ਨਾਲ ਡਾਂਸ ਕੀਤਾ ਸੀ ਤੇ ਸਿਧਾਰਥ ਨੇ ਵੀ ਕੁਝ ਅਜਿਹਾ ਹੀ ਕੀਤਾ ਪਰ ਉਹ ਊਪਸ ਮੂਮੈਂਟ ਦਾ ਸ਼ਿਕਾਰ ਹੋ ਗਏ ਸਨ। ਜਦੋਂ ਉਹ ਕੰਗਨਾ ਕੋਲ ਗਏ ਤਾਂ ਉਸ ਦੇ ਹੱਥ ਰੱਖਣ ਨਾਲ ਟੇਬਲ ਪਲਟਨ ਲੱਗਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।