ਸ਼ਹਿਨਾਜ਼ ਪਾਰਸ ਨਾਲ ਪਾ ਰਹੀ ਹੈ ਪਿਆਰ ਦੀਆਂ ਪੀਘਾਂ, ਸਿਧਾਰਥ ਹੋਏ ਹੈਰਾਨ!
Published : Dec 18, 2019, 3:31 pm IST
Updated : Dec 18, 2019, 3:31 pm IST
SHARE ARTICLE
Bigg boss 13 shehnaaz gill proposed paras chhabra in front of sidharth shukla
Bigg boss 13 shehnaaz gill proposed paras chhabra in front of sidharth shukla

ਟਾਸਕ ਦੌਰਾਨ ਵੀ ਸ਼ਹਿਨਾਜ਼ ਕੌਰ ਗਿੱਲ ਕਈ ਵਾਰ ਪਾਰਸ 'ਤੇ ਗੁੱਸਾ ਕੱਢਦੀ ਨਜ਼ਰ ਆਉਂਦੀ ਹੈ।

ਮੁੰਬਈ: 'ਬਿੱਗ ਬੌਸ 13' 'ਚ ਕੱਲ੍ਹ ਕੈਪਟੇਂਸੀ ਟਾਸਕ ਹੋਇਆ ਸੀ। ਪਾਰਸ ਛਾਬੜਾ ਚਾਹੁੰਦਾ ਹੈ ਕਿ ਇਸ ਹਫ਼ਤੇ ਮਾਹਿਰਾ ਸ਼ਰਮਾ ਘਰ ਦੀ ਨਵੀਂ ਕਪਤਾਨ ਬਣੇ। ਇੰਨਾ ਸੁਣਦੇ ਹੀ ਸ਼ਹਿਨਾਜ਼ ਕੌਰ ਗਿੱਲ ਭੜਕ ਜਾਂਦੀ ਹੈ। ਟਾਸਕ ਦੌਰਾਨ ਵੀ ਸ਼ਹਿਨਾਜ਼ ਕੌਰ ਗਿੱਲ ਕਈ ਵਾਰ ਪਾਰਸ 'ਤੇ ਗੁੱਸਾ ਕੱਢਦੀ ਨਜ਼ਰ ਆਉਂਦੀ ਹੈ। ਸ਼ੋਅ ਦੀ ਸ਼ੁਰੂਆਤ ਤੋਂ ਹੀ ਸ਼ਹਿਨਾਜ਼ ਪਾਰਸ ਦਾ ਸਮਰਥਨ ਕਰਦੀ ਆਈ ਹੈ। ਸ਼ਹਿਨਾਜ਼ ਵਿਸ਼ਾਲ ਨੂੰ ਕਹਿੰਦੀ ਹੈ ਕਿ ''ਅੱਜ ਮੈਨੂੰ ਕਾਫੀ ਦੁੱਖ ਪਹੁੰਚਿਆ ਹੈ।

PhotoPhotoਮੈਂ ਹਮੇਸ਼ਾ ਪਾਰਸ ਦਾ ਸਮਰਥਨ ਕਰਦੀ ਹਾਂ ਪਰ ਉਹ ਕਦੇ ਵੀ ਮੇਰਾ ਸਮਰਥਨ ਨਹੀਂ ਕਰਦਾ। ਕੈਪਟੇਂਸੀ ਲਈ ਮਾਹਿਰਾ ਨੂੰ ਜਿੱਤਾਉਣ ਦੀ ਗੱਲ ਕਰ ਰਿਹਾ ਹੈ।'' ਇੰਨਾ ਸੁਣਦੇ ਹੀ ਵਿਸ਼ਾਲ ਕਹਿੰਦਾ ਹੈ ਕਿ, ''ਮੈਂ ਜਾ ਕੇ ਪਾਰਸ ਨਾਲ ਗੱਲ ਕਰਾਂ।'' ਪਾਰਸ ਨੇ ਵਿਸ਼ਾਲ ਨੂੰ ਕਿਹਾ ਕਿ, ''ਕਦੇ ਝੂਠਾ ਹੀ ਸਹੀ ਪਰ ਉਸ ਨੂੰ ਸਪੋਰਟ ਕਰ ਦਿਆ ਕਰ। ਮਾਹਿਰਾ ਨੂੰ ਕਪਤਾਨ ਬਣਾ ਪਰ ਉਸ ਦਾ ਨਾਂ ਵੀ ਲੈ। ਉਹ ਹਮੇਸ਼ਾ ਤੈਨੂੰ ਲੈ ਕੇ ਇਮੋਸ਼ਨਲ ਹੋ ਜਾਂਦੀ ਹੈ।''

PhotoPhotoਇਸ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਸਿਧਾਰਥ ਨੂੰ ਗੁੱਸੇ 'ਚ ਕਹਿੰਦੀ ਹੈ ਕਿ, ''ਅਸੀਂ ਵੀ ਗੇਮ ਖੇਡ ਆਏ ਹਾਂ। ਅਸੀਂ ਬੇਵਕੂਫ ਨਹੀਂ ਹਾਂ, ਜੋ ਮਾਹਿਰਾ ਹੀ ਕਪਤਾਨ ਬਣੇਗੀ। ਕੀ ਬਿੱਗ ਬੌਸ 'ਚ ਅਸੀਂ ਬੈਠਣ ਆਏ ਹਾਂ।'' ਪਾਰਸ ਕੋਲ ਜਾ ਕੇ ਸ਼ਹਿਨਾਜ਼ ਆਖਦੀ ਹੈ ਕਿ, ''ਮੈਂ ਤੈਨੂੰ ਪਿਆਰ ਕਰਦੀ ਹਾਂ ਤੇ ਹਮੇਸ਼ਾ ਮੈਂ ਇਹ ਗੱਲ ਆਖੀ ਹੈ। ਦੂਜਾ ਕੌਣ ਹੈ, ਜੋ ਇਸ ਤਰ੍ਹਾਂ ਖੁੱਲ੍ਹੇਆਮ ਦਿਲ ਦੀ ਗੱਲ ਆਖੇਗਾ।''

PhotoPhoto ਸ਼ਹਿਨਾਜ਼ ਤੇ ਪਾਰਸ ਦੀ ਨੋਕ-ਝੋਕ ਚਲ ਰਹੀ ਹੁੰਦੀ ਹੈ ਤੇ ਸਿਧਾਰਥ ਖੜ੍ਹੇ ਹੋ ਕੇ ਸੁਣਦੇ ਹਨ। ਉਦੋਂ ਸ਼ਹਿਨਾਜ਼ ਸਿਧਾਰਥ ਨੂੰ ਕਹਿੰਦੀ ਹੈ, ''ਤੂੰ ਵੀ ਕਦੇ ਮੇਰੀ ਸਪੋਰਟ ਨਹੀਂ ਕਰਦਾ ਤੇ ਉਸ ਦੀ ਹਾਂ 'ਚ ਹਾਂ ਮਿਲਾ ਰਿਹਾ ਹੈ।'' ਡਰਾਮਾ ਕੁਈਨ ਆਖੀ ਜਾਣ ਵਾਲੀ ਸ਼ਹਿਨਾਜ਼ ਕੌਰ ਗਿੱਲ ਦੀਆਂ ਇਹ ਹਰਕਤਾਂ ਦੇਖ ਕੇ ਸਿਧਾਰਥ ਵੀ ਉਸ ਨੂੰ ਛੱਡਣ ਤੋਂ ਨਹੀਂ ਕਤਰਾਉਂਦੀ ਸ਼ੋਅ 'ਚ ਹਾਲੇ ਤੱਕ ਸਿਧਾਰਥ ਤੇ ਸ਼ਹਿਨਾਜ਼ 'ਚ ਚੰਗੀ ਦੋਸਤੀ ਦੇਖੀ ਗਈ ਹੈ।

PhotoPhoto ਦੋਵਾਂ ਨੂੰ ਸੋਸ਼ਲ ਮੀਡੀਆ 'ਤੇ ਯੂਜ਼ਰਸ ਸਿਡਾਨਾਜ਼ ਦੇ ਨਾਂ ਨਾਲ ਬੁਲਾਉਂਦੇ ਹਨ। ਕੈਪਟੇਂਸੀ ਟਾਸਕ ਦੀ ਗੱਲ ਕਰੀਏ ਤਾਂ ਵਿਕਾਸ ਗੁਪਤਾ ਸ਼ੇਫਾਲੀ ਬੱਗਾ ਨੂੰ ਆਖਦਾ ਹੈ ਕਿ ਉਹ ਵਿਗ ਅਪ ਕਰ ਦੇਵੇ ਪਰ ਸ਼ੇਫਾਲੀ ਇਸ 'ਤੇ ਰਾਜੀ ਨਹੀਂ ਹੁੰਦੀ। ਇਸੇ ਦੌਰਾਨ ਰਸ਼ਮੀ ਦੇਸਾਈ ਤੇ ਸ਼ੇਫਾਲੀ ਵਿਚਕਾਰ ਝਗੜਾ ਹੋ ਜਾਂਦਾ ਹੈ। ਗੁੱਸੇ 'ਚ ਸ਼ੇਫਾਲੀ ਕੈਪਟੇਂਸੀ ਟਾਸਕ ਦੌਰਾਨ ਲੱਗੀਆਂ ਤਸਵੀਰਾਂ ਪਾੜਨ ਲੱਗਦੀ ਹੈ ਤੇ ਟਾਸਕ ਦਾ ਪੂਰਾ ਸਾਮਾਨ ਤੋੜ ਦਿੰਦੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement