
ਇਸ ਸਵਾਲ ਦਾ ਜਵਾਬ ਉਹਨਾਂ ਨੇ ਇਕ ਚੈਟ ਸ਼ੋਅ ਦੌਰਾਨ ਦਿੱਤਾ ਹੈ।
ਜਲੰਧਰ: ਪੰਜਾਬੀ ਮਾਡਲ ਅਤੇ ਅਦਾਕਾਰ ਹਿਮਾਂਸ਼ੀ ਖੁਰਾਨਾ ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ। ਬਿਗ ਬੌਸ 13 ਦੇ ਘਰ ਤੋਂ ਬਾਹਰ ਆਉਂਦਿਆਂ ਹੀ ਹਿਮਾਂਸ਼ੀ ਖੁਰਾਨਾ ਤੇ ਸ਼ਹਿਨਾਜ਼ ਕੌਰ ਗਿੱਲ ਵਿਚਕਾਰ ਹੋਈ ਕੰਟਰੋਵਰਸੀ ਇਕ ਵਾਰ ਮੁੜ ਚਰਚਾ 'ਚ ਹੈ ਪਰ ਸ਼ੋਅ ਦੌਰਾਨ ਦੋਹਾਂ ਨੇ ਕਈ ਦਿਨ ਇਕੱਠੇ ਬਤੀਤ ਕੀਤੇ ਹਨ। ਇਸ ਤੋਂ ਬਾਅਦ ਸਭ ਦੇ ਮਨ 'ਚ ਇਹੀ ਸਵਾਲ ਹੈ ਕਿ ਹਿਮਾਂਸ਼ੀ ਦਾ ਵਤੀਰਾ ਸ਼ਹਿਨਾਜ਼ ਪ੍ਰਤੀ ਬਦਲਿਆ ਹੈ ਜਾਂ ਨਹੀਂ।
Himanshi Khurana and Shehnaz Gill ਇਸ ਸਵਾਲ ਦਾ ਜਵਾਬ ਉਹਨਾਂ ਨੇ ਇਕ ਚੈਟ ਸ਼ੋਅ ਦੌਰਾਨ ਦਿੱਤਾ ਹੈ। ਇਸ ਸ਼ੋਅ 'ਚ ਹਿਮਾਂਸ਼ੀ ਨੂੰ ਸਵਾਲ ਪੁੱਛਿਆ ਗਿਆ ਸੀ ਕਿ ਤੁਸੀਂ ਸ਼ਹਿਨਾਜ਼ ਨੂੰ ਪੰਜਾਬ ਦੀ ਕੈਟਰੀਨਾ ਕੈਫ ਮੰਨਦੇ ਹੋ ਜਾਂ ਰਾਖੀ ਸਾਵੰਤ? ਇਸ ਦਾ ਜਵਾਬ ਦਿੰਦੇ ਹੋਏ ਹਿਮਾਂਸ਼ੀ ਨੇ ਕਿਹਾ ਕਿ ਉਸ ਲਈ ਸ਼ਹਿਨਾਜ਼ ਗਿੱਲ, ਸ਼ਹਿਨਾਜ਼ ਗਿੱਲ ਹੀ ਹੈ। ਉਹਨਾਂ ਲਈ ਸ਼ਹਿਨਾਜ਼ ਨਾ ਤਾਂ ਕੈਟਰੀਨਾ ਕੈਫ ਤੇ ਨਾ ਹੀ ਰਾਖੀ ਸਾਵੰਤ।
Himanshi Khurana and Shehnaz Gillਹਿਮਾਂਸ਼ੀ ਤੋਂ ਇਕ ਹੋਰ ਸਵਾਲ ਕੀਤਾ ਗਿਆ ਕਿ ਸ਼ੋਅ ਖਤਮ ਹੋਣ ਤੋਂ ਬਾਅਦ ਉਹ ਸ਼ਹਿਨਾਜ਼ ਗਿੱਲ ਨੂੰ ਮਿਲੇਗੀ ਜਾਂ ਨਹੀਂ ਤਾਂ ਹਿਮਾਂਸ਼ੀ ਨੇ ਕਿਹਾ ਬਿਲਕੁਲ ਨਹੀਂ ਕਿਉਂਕਿ ਉਹ ਉਸ ਨਾਲ ਸਹੀ ਤਰੀਕੇ ਨਾਲ ਨਹੀਂ ਮਿਲਦੀ। ਜਦੋਂ ਹਿਮਾਂਸ਼ੀ ਤੋਂ ਇਹ ਪੁੱਛਿਆ ਗਿਆ ਕਿ ਉਹ ਸ਼ਹਿਨਾਜ਼ ਪ੍ਰਤੀ ਨਫਰਤ ਰੱਖਦੀ ਹੈ ਜਾਂ ਪਿਆਰ? ਇਸ 'ਤੇ ਹਿਮਾਂਸ਼ੀ ਨੇ ਕਿਹਾ ਕਿ ਉਹ ਨਾ ਸ਼ਹਿਨਾਜ਼ ਨੂੰ ਨਫਰਤ ਕਰਦੀ ਹੈ ਤੇ ਨਾ ਹੀ ਪਿਆਰ ਸਭ ਨਿਊਟਲ ਹੈ।
Himanshi Khurana and Shehnaz Gillਇਸ ਤੋਂ ਇਲਾਵਾ ਹਿਮਾਂਸ਼ੀ ਤੋਂ ਹੋਰ ਵੀ ਕਈ ਸਵਾਲ ਕੀਤੇ ਗਏ, ਜਿਹੜੇ ਹਿਮਾਂਸ਼ੀ ਦੇ ਜ਼ਿੰਦਗੀ ਨੂੰ ਬਿਆਨ ਕਰਦੇ ਹਨ। ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਨੇ ਵੀ ਹਿਮਾਂਸ਼ੀ ਖੁਰਾਨਾ ਨੂੰ ਯਾਦ ਕੀਤਾ। ਦਰਅਸਲ, ਸ਼ਹਿਨਾਜ਼ ਸ਼ੇਫਾਲੀ ਬੱਗਾ ਨਾਲ ਹਿਮਾਂਸ਼ੀ ਬਾਰੇ ਗੱਲ ਕਰਦੀ ਨਜ਼ਰ ਆਈ ਸੀ। ਇਸ ਦੌਰਾਨ ਸ਼ਹਿਨਾਜ਼ ਨੇ ਕਿਹਾ, ''ਮੇਰਾ ਮੁਕਾਬਲਾ ਇਨ੍ਹਾਂ ਨਾਲ ਨਹੀਂ ਹੈ। ਜੋ ਮੇਰਾ ਲੈਵਲ (ਪੱਧਰ/ਸਟੈਂਡ) ਸੀ ਨਾ, ਜਿਸ ਨਾਲ ਮੈਨੂੰ ਕੰਟਰੋਵਰਸੀ ਕਰਕੇ ਵੀ ਮਜ਼ਾ ਆਇਆ ਉਹ ਸੀ ਹਿਮਾਂਸ਼ੀ ਖੁਰਾਨਾ।
Himanshi Khurana and Shehnaz Gillਉਸ ਨਾਲ ਸੀ ਮੇਰਾ ਅਸਲੀ ਕੰਪੀਟੀਸ਼ਨ। ਉਹ ਮੇਰੇ ਲੈਵਲ ਦੀ ਸੀ।'' ਇਸ ਵੀਡੀਓ ਕਲਿੱਪ ਨੂੰ ਹਿਮਾਂਸ਼ੀ ਖੁਰਾਨਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਹਾਲਾਂਕਿ ਹਿਮਾਂਸ਼ੀ ਇਸ ਵੀਡੀਓ ਨੂੰ ਦੇਖ ਕੇ ਕਾਫੀ ਹੈਰਾਨ ਹੋਈ ਸੀ। ਇਸੇ ਸਾਲ ਹਿਮਾਂਸ਼ੀ ਤੇ ਸ਼ਹਿਨਾਜ਼ ਵਿਚਾਲੇ ਕਾਫੀ ਹੰਗਾਮਾ ਹੋਇਆ ਸੀ, ਜਿਸ ਕਾਰਨ ਹਿਮਾਂਸ਼ੀ ਦੇ ਆਉਂਦੀ ਹੀ ਸ਼ਹਿਨਾਜ਼ ਡਰ ਗਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।