ਜਾਣੋ, ਸ਼ਹਿਨਾਜ਼ ਦੇ ਪਿਤਾ ਕਿਸ ਨੂੰ ਬਣਾਉਣਾ ਚਾਹੁੰਦੇ ਹਨ ਸ਼ਹਿਨਾਜ਼ ਦਾ ਹਮਸਫ਼ਰ!   
Published : Jan 3, 2020, 6:01 pm IST
Updated : Jan 3, 2020, 6:01 pm IST
SHARE ARTICLE
Bigg boss 13 shehnaz gill father talk about her friendship with sidharth shukla
Bigg boss 13 shehnaz gill father talk about her friendship with sidharth shukla

ਉਹ ਨਹੀਂ ਚਾਹੁੰਦੇ ਕਿ ਇਨ੍ਹਾਂ ਨੂੰ ਕੋਈ ਬੁਰੀ ਨਜ਼ਰ ਲੱਗੇ...

ਨਵੀਂ ਦਿੱਲੀ: ਸ਼ਹਿਨਾਜ਼ ਗਿੱਲ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਹ ਬਿੱਗ ਬੌਸ ਦੇ 13ਵੇਂ ਸੀਜ਼ਨ ਦਰਸ਼ਕਾਂ ਦੇ ਦਿਲ ਖੂਬ ਜਿੱਤ ਰਹੀ ਹੈ। ਬਿੱਗ ਬੌਸ ਦੇ13ਵੇਂ ਸੀਜ਼ਨ ਨੇ ਸਾਨੂੰ ਸਾਰਿਆਂ ਨੂੰ ਇਕ ਪਿਆਰਾ ਜਿਹਾ ਕਪਲ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੇ ਰੂਪ 'ਚ ਦਿੱਤਾ ਹੈ।

PhotoPhoto ਇਸ ਜੋੜੀ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਪੂਰੇ ਸ਼ੋਅ 'ਚ ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਗਿੱਲ ਨੂੰ ਗਾਈਡ ਕੀਤਾ ਹੈ ਤੇ ਸ਼ਹਿਨਾਜ਼ ਗਿੱਲ ਇਕ ਅਜਿਹੀ ਇਨਸਾਨ ਹੈ, ਜਿਸ ਨੇ ਉਨ੍ਹਾਂ ਦੇ ਗੁੱਸੇ ਨੂੰ ਕੰਟਰੋਲ ਕਰਨ 'ਚ ਮਦਦ ਕੀਤੀ ਹੈ। ਉਨ੍ਹਾਂ ਦੀ ਮਸਤੀ, ਮਜ਼ਾਕ, ਖਟਪਟ ਤੇ ਪਿਆਰੀਆਂ ਗੱਲਾਂ ਫੈਨਜ਼ ਦੇ ਦਿਲਾਂ ਨੂੰ ਛੂਹ ਜਾਂਦੀਆਂ ਹਨ। ਫੈਨਜ਼ ਨੂੰ ਇਹ ਵੀ ਡਰ ਲੱਗਾ ਰਹਿੰਦਾ ਹੈ ਕਿ ਸ਼ੋਅ ਖਤਮ ਹੋਣ ਤੋਂ ਬਾਅਦ ਇਸ ਕਪਲ ਦਾ ਕੀ ਹੋਵੇਗਾ।

PhotoPhotoਹੁਣ ਉਨ੍ਹਾਂ ਦੀ ਦੋਸਤੀ, ਪਿਆਰ 'ਚ ਬਦਲ ਰਹੀ ਹੈ ਤੇ ਕੀ ਵਿਆਹ ਤਕ ਪਹੁੰਚੇਗੀ ਫੈਨਜ਼ ਨੂੰ ਇਸ ਗੱਲ ਦੇ ਬਾਰੇ ਜਾਣਨ ਲਈ ਬਹੁਤ ਉਤਸ਼ਾਹਿਤ ਹਨ। ਹਾਲ ਹੀ ਵਿਚ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਕ ਸਿੰਘ ਸੁਖ ਨੇ ਵੀ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਚੁੱਪੀ ਤੋੜ੍ਹੀ ਹੈ। ਸੋਸ਼ਲ ਮੀਡੀਆ ’ਤੇ ਸ਼ਹਿਨਾਜ਼ ਦੇ ਪਿਤਾ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਸ਼ਹਿਨਾਜ਼ ਦੇ ਪਿਤਾ ਬੋਲ ਰਹੇ ਹਨ ਕਿ ਉਹ ਦੋਵਾਂ ਦੀ ਦੋਸਤੀ ਦੇ ਫੈਨ ਹਨ।

PhotoPhoto ਉਹ ਨਹੀਂ ਚਾਹੁੰਦੇ ਕਿ ਇਨ੍ਹਾਂ ਨੂੰ ਕੋਈ ਬੁਰੀ ਨਜ਼ਰ ਲੱਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਚੰਗੀ ਗੱਲ ਹੋਵੇਗੀ ਜੇ ਸਿਧਾਰਥ ਤੇ ਸ਼ਹਿਨਾਜ਼ ਪਿਆਰ 'ਚ ਪੈਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਉਨ੍ਹਾਂ ਦੀ ਧੀ ਦਾ ਫੈਸਲਾ ਹੈ। ਉਨ੍ਹਾਂ ਕਿਹਾ ਜੇ ਉਨ੍ਹਾਂ ਦਾ ਲਵ ਏਗਲ ਵੀ ਸ਼ੁਰੂ ਹੁੰਦਾ ਹੈ ਤਾਂ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ।

PhotoPhotoਦੋਵੇਂ ਜੇ ਬਾਹਰ ਆ ਕੇ ਵਿਆਹ ਦਾ ਵੀ ਸੋਚਦੇ ਹਨ ਤਾਂ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੋਵੇਗੀ। ਸ਼ਹਿਨਾਜ਼ ਦੇ ਪਿਤਾ ਨੇ ਕਿਹਾ ਕਿ ਮੈਨੂੰ ਸਿਧਾਰਥ ਬਹੁਤ ਪਸੰਦ ਹੈ। ਉਹ ਇਕ ਸੁਲਝਿਆ ਹੋਇਆ ਚੰਗਾ ਇਨਸਾਨ ਹੈ ਤੇ ਹਰ ਗੱਲ 'ਤੇ ਸਟੈਂਡ ਲੈਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement