
ਸ਼ਹਿਨਾਜ਼ ਬਾਅਦ 'ਚ ਇਸ ਗੱਲ ਨੂੰ ਲੈ ਕੇ ਕਾਫੀ ਇਮੋਸ਼ਨਲ ਨਜ਼ਰ ਆਈ ਕਿ ਉਸ ਨੂੰ 'ਜੇਲਸ' ਦਾ ਟੈਗ ਦਿੱਤਾ ਜਾ ਰਿਹਾ ਹੈ।
ਜਲੰਧਰ: 'ਬਿੱਗ ਬੌਸ 13' ਦੀ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਕੌਰ ਗਿੱਲ ਵਿਚ ਬਹੁਤ ਕੰਟਰੋਵਰਸੀ ਹੋਈ ਸੀ। ਇਸ ਸ਼ੋਅ ਦੌਰਾਨ ਵਿਚ ਸ਼ਹਿਨਾਜ਼ ਨਾਲ ਹਿਮਾਂਸ਼ੀ ਦੀ ਲੜਾਈ ਚਰਚਾ 'ਚ ਰਹੀ ਪਰ ਹੁਣ ਹਿਮਾਂਸ਼ੀ ਸ਼ਹਿਨਾਜ਼ ਨਾਲ ਆਪਣੀ ਕੜਵਾਹਟ ਨੂੰ ਭੁੱਲ ਕੇ ਸਪੋਰਟ ਕਰਨ ਲੱਗੀ ਹੈ।
Photoਦਰਅਸਲ, 'ਬਿੱਗ ਬੌਸ' 'ਚ ਬੀਤੇ ਕੁਝ ਦਿਨ ਪਹਿਲਾ ਸ਼ਹਿਨਾਜ਼ ਕੌਰ ਗਿੱਲ ਦੀ ਮਾਹਿਰਾ ਸ਼ਰਮਾ ਨਾਲ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਮਾਹਿਰਾ ਨੇ ਸ਼ਹਿਨਾਜ਼ ਨੂੰ ਬੋਲਿਆ ਕਿ ਉਹ ਉਸ ਦੀ ਤੇ ਪਾਰਸ ਦੀ ਦੋਸਤੀ ਤੋਂ ਸੜ੍ਹਦੀ ਹੈ। ਉਥੇ ਹੀ 'ਵੀਕੈਂਡ ਕਾ ਵਾਰ' ਐਪੀਸੋਡ 'ਚ ਮਾਹਿਰਾ ਤੇ ਪਾਰਸ ਦੇ ਟਾਸਕ ਦੌਰਾਨ ਮੱਲਿਕਾ ਸ਼ੇਰਾਵਤ ਨੇ ਵੀ ਮਜਾਕੀਆ ਅੰਦਾਜ਼ 'ਚ ਸ਼ਹਿਨਾਜ਼ ਨੂੰ ਕਹਿੰਦੀ ਹੈ ਕਿ ਕੀ ਤੁਹਾਨੂੰ ਜਲਨ ਹੋ ਰਹੀ ਹੈ।
Photoਸ਼ਹਿਨਾਜ਼ ਬਾਅਦ 'ਚ ਇਸ ਗੱਲ ਨੂੰ ਲੈ ਕੇ ਕਾਫੀ ਇਮੋਸ਼ਨਲ ਨਜ਼ਰ ਆਈ ਕਿ ਉਸ ਨੂੰ 'ਜੇਲਸ' ਦਾ ਟੈਗ ਦਿੱਤਾ ਜਾ ਰਿਹਾ ਹੈ। ਹੁਣ ਸ਼ਹਿਨਾਜ਼ ਦੇ ਸਪੋਰਟ 'ਚ ਉਸ ਦੀ ਦੁਸ਼ਮਣ ਹਿਮਾਂਸ਼ੀ ਖੁਰਾਨਾ ਸਾਹਮਣੇ ਆਈ ਹੈ। ਹਿਮਾਂਸ਼ੀ ਨੇ ਕਲਰਸ ਦੇ ਟਵੀਟ ਨੂੰ ਰੀਟਵੀਟ ਕਰਕੇ ਸ਼ਹਿਨਾਜ਼ ਦੀ ਤਾਰੀਫ ਕਰਕੇ ਮਾਹਿਰਾ ਸ਼ਰਮਾ 'ਤੇ ਨਿਸ਼ਾਨਾ ਕੱਸਿਆ ਹੈ। ਹਿਮਾਂਸ਼ੀ ਨੇ ਲਿਖਿਆ, ''ਅਸਲ 'ਚ ਜੇਕਰ ਸਾਹਮਣੇ ਕੈਟਰੀਨਾ ਕੈਫ ਹੋਵੇ ਤਾਂ ਜੇਲਸ ਬਣਦਾ ਹੈ ਪਰ ਮਾਹਿਰਾ ਪਾਰਸ ਤੋਂ।
Himanshi Khuranaਜੇਲਸੀ ਵੀ ਸ਼ਰਮਾ ਜਾਵੇਗੀ। ਜ਼ਿੰਦਗੀ 'ਚ ਅਜਿਹਾ ਕੰਫੀਡੈਂਸ ਮੈਨੂੰ ਵੀ ਚਾਹੀਦਾ ਸ਼ਹਿਨਾਜ਼।'' ਉਥੇ ਹੀ ਸ਼ੋਅ ਤੋਂ ਨਿਕਲਣ ਤੋਂ ਬਾਅਦ ਵੀ ਹਿਮਾਂਸ਼ੀ ਲਗਾਤਾਰ ਬਾਹਰ ਤੋਂ ਆਸਿਮ ਰਿਆਜ਼ ਨੂੰ ਸਪੋਰਟ ਕਰ ਰਹੀ ਹੈ। ਆਸਿਮ ਦੇ ਕਪਤਾਨ ਬਣਨ 'ਤੇ ਹਿਮਾਂਸ਼ੀ ਨੇ ਖੁਸ਼ੀ ਜਾਹਿਰ ਕੀਤੀ ਸੀ।
Shehnaaz Gill ਸ਼ੋਅ 'ਚ ਆਸਿਮ ਤੇ ਹਿਮਾਂਸ਼ੀ 'ਚ ਕਾਫੀ ਵਧੀਆ ਬੌਡਿੰਗ ਦੇਖਣ ਨੂੰ ਮਿਲੀ ਸੀ ਪਰ ਹੁਣ ਹਿਮਾਂਸ਼ੀ ਦੇ ਸ਼ਹਿਨਾਜ਼ ਨੂੰ ਸਪੋਰਟ ਕਰਨ 'ਤੇ ਦਰਸ਼ਕਾਂ ਨੂੰ ਹੈਰਾਨੀ ਨਾਲ ਖੁਸ਼ੀ ਵੀ ਹੋ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।