ਇਸ ਗੀਤ ਦੀ ਵੀਡੀਉ ਦੇਸ਼ ਦੀ ਦੂਜੀ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਬਣੀ ਵੀਡੀਉ!
Published : Dec 8, 2019, 4:47 pm IST
Updated : Dec 8, 2019, 4:47 pm IST
SHARE ARTICLE
List of all time most viewed indian videos on youtube
List of all time most viewed indian videos on youtube

ਇਸ ਲਿਸਟ ਵਿਚ ਭਾਰਤ ਨੇ ਸਭ ਤੋਂ ਜ਼ਿਆਦਾ ਲਾਈਕ ਕੀਤੇ ਗਏ ਮਿਊਜ਼ਿਕ, ਬਿਊਟੀ ਅਤੇ ਡਾਂਸ ਵੀਡੀਓ ਦੀ ਟਾਪ 10 ਲਿਸਟ ਵਿਚ ਜਗ੍ਹਾ ਬਣਾਈ ਹੈ

ਨਵੀਂ ਦਿੱਲੀ: ਯੂਟਿਊਬ ਵੱਲੋਂ 2019 ਲਈ ਰਿਵਾਇੰਡ ਵੀਡੀਓ ਜਾਰੀ ਕਰ ਦਿੱਤਾ ਗਿਆ ਹੈ। ਯੂਟਿਊਬ ਹਰ ਸਾਲ ਟਾਪ ਮਿਊਜ਼ਿਕ, ਕ੍ਰਿਐਟਰਸ ਅਤੇ ਵੀਡੀਓਜ਼ ਦਾ ਰਿਵਾਇੰਡ ਵੀਡੀਓ ਅਤੇ ਸੂਚੀ ਜਾਰੀ ਕਰਦਾ ਹੈ। ਇਸ ਸਾਲ ਯੂਟਿਊਬ ਨੇ ਸਭ ਤੋਂ ਜ਼ਿਆਦਾ ਦੇਖੇ ਗਏ ਕ੍ਰਿਐਟਰਸ (ਵੀਡੀਓ ਬਣਾਉਣ ਵਾਲੇ), ਸਭ ਤੋਂ ਜ਼ਿਆਦਾ ਪਸੰਦ ਕੀਤੇ ਗਏ ਮਿਊਜ਼ਿਕ, ਡਾਂਸ, ਗੇਮਸ ਅਤੇ ਬਿਊਟੀ ਵੀਡੀਓਜ਼ ਦੀ ਟਾਪ-10 ਲਿਸਟ ਜਾਰੀ ਕੀਤੀ ਹੈ।

Song Vaste Song Vasteਇਸ ਲਿਸਟ ਵਿਚ ਭਾਰਤ ਨੇ ਸਭ ਤੋਂ ਜ਼ਿਆਦਾ ਲਾਈਕ ਕੀਤੇ ਗਏ ਮਿਊਜ਼ਿਕ, ਬਿਊਟੀ ਅਤੇ ਡਾਂਸ ਵੀਡੀਓ ਦੀ ਟਾਪ 10 ਲਿਸਟ ਵਿਚ ਜਗ੍ਹਾ ਬਣਾਈ ਹੈ। ਟੀ-ਸੀਰੀਜ ਦਾ ‘ਵਾਸਤੇ’ ਗੀਤ ਮਿਊਜ਼ਿਕ ਵੀਡੀਓ ਲਿਸਟ ਵਿਚ 10ਵੇਂ ਨੰਬਰ ’ਤੇ ਹੈ। ਇਹ ਦੇਸ਼ ਦਾ ਦੂਜਾ ਸਭ ਤੋਂ ਜ਼ਿਆਦਾ ਦੇਖਿਆ ਗਿਆ ਵੀਡੀਓ ਵੀ ਹੈ। ਟੀ-ਸੀਰੀਜ ਕੰਪਨੀ ਦੇ ਬਿਜ਼ਨਸ-ਮਾਰਕੇਟਿੰਗ ਪ੍ਰੈਸੀਡੇਂਟ ਵਿਨੋਦ ਭਾਨੂਸ਼ਾਲੀ ਦੱਸਦੇ ਹਨ ਕਿ ਦੁਨੀਆਭਰ ਵਿਚ ਇਸ ਸਮੇਂ ਲਾਇਟ ਸੰਗੀਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਿੰਦੀ ਲਾਇਟ ਆਵਾਜ਼ ਨੇ ਦੁਨੀਆ ਵਿਚ ਆਪਣੀ ਜਗ੍ਹਾ ਬਣਾਈ ਹੈ।

Song Vaste Song Vasteਭਾਨੂਸ਼ਾਲੀ ਦੱਸਦੇ ਹਨ ਕਿ ਇਹ ਬਦਲਾਅ ਹੀ ਹੈ ਕਿ 2019 ਦੀ ਯੂਟਿਊਬ ਦੀ ਆਈ ਰਿਪੋਰਟ ਮੁਤਾਬਕ ਦੁਨੀਆ ਦੇ ਦਸ ਟੌਪ-ਪੌਪ ਗੀਤਾਂ ਵਿਚ ਵੀ. ਟੀ. ਸੀਰੀਜ ਦਾ ‘ਵਾਸਤੇ’ ਗੀਤ ਸ਼ਾਮਿਲ ਹੈ। ਸਿਰਫ 8 ਮਹੀਨਿਆਂ ਵਿਚ ਇਸ ਗੀਤ ਦੇ 63 ਕਰੋੜ ਤੋਂ ਜ਼ਿਆਦਾ ਵਿਊਜ਼ ਹਨ। ਯੂਟਿਊਬ ਰਿਵਾਇੰਡ ਦੀ ਲਿਸਟ ਮੁਤਾਬਕ 2019 ਵਿਚ ਦੇਸ਼ ਵਿਚ ਸਭ ਤੋਂ ਜ਼ਿਆਦਾ ‘ਧਨੁਸ਼’ ਦੀ ਫਿਲਮ ‘ਮਾਰੀ-2’ ਦਾ ਗੀਤ ਦੇਖਿਆ ਗਿਆ।

Song Vaste Song Vaste ਇਸ ਨੂੰ 71 ਕਰੋੜ ਵਾਰ ਦੇਖਿਆ ਗਿਆ। ਉਥੇ ਹੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਸਬਸਕ੍ਰਾਈਬਰਸ ਦੀ ਗਿਣਤੀ ਨੂੰ ਲੈ ਕੇ ਕ੍ਰਿਐਟਰ ਪਿਊਡੀਪਾਈ ਅਤੇ ਟੀ-ਸੀਰੀਜ ਦਾ ਹਮੇਸ਼ਾ ਮੁਕਾਬਲਾ ਰਿਹਾ ਹੈ ਪਰ ਸਭ ਤੋਂ ਜ਼ਿਆਦਾ ਦੇਖੇ ਗਏ ਕ੍ਰਿਐਟਰਸ ਦੀ ਲਿਸਟ ਵਿਚ ਟੀ-ਸੀਰੀਜ ਜਗ੍ਹਾ ਨਹੀਂ ਬਣਾ ਪਾਇਆ ਹੈ, ਜਦਕਿ ਪਿਊਡੀਪਾਈ ਇਸ ਵਿਚ ਟੌਪ ’ਤੇ ਹੈ।

Song Vaste Song Vasteਦਸ ਦਈਏ ਕਿ ਯੂਟਿਊਬ ਦਾ ਪਿਛਲੇ ਸਾਲ ਦਾ ਰਿਵਾਇੰਡ ਵੀਡੀਓ ਨੂੰ ਸਭ ਤੋਂ ਜ਼ਿਆਦਾ ਨਾਪਸੰਦ ਕੀਤਾ ਗਿਆ ਵੀਡੀਓ ਬਣ ਗਿਆ ਸੀ, ਇਸ ਲਈ ਇਸ ਵਾਰ ਯੂਟਿਊਬ ਨੇ ਵਾਈਰ ਦੇ ਆਧਾਰ ’ਤੇ ਹੀ ਰਿਵਾਇੰਡ ਵੀਡੀਓ ਬਣਾਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement