ਫ਼ਿਲਮ 'ਏਸ ਜਹਾਨੋ ਦੂਰ ਕਿਤੇ ਚੱਲ ਜ਼ਿੰਦੀਏ' ਦਾ ਪਹਿਲਾ ਗੀਤ 'ਮਾਏ ਨੀ' ਹੋਇਆ ਰਿਲੀਜ਼ 
Published : Mar 9, 2023, 7:28 pm IST
Updated : Mar 9, 2023, 7:28 pm IST
SHARE ARTICLE
Es Jahano Door Kade Chal Zindiye
Es Jahano Door Kade Chal Zindiye

ਫਿਲਮ ਵਿਚ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ, ਰੁਪਿੰਦਰ ਰੂਪੀ, ਜੱਸ ਬਾਜਵਾ ਅਤੇ ਅਦਿਤੀ ਸ਼ਰਮਾ ਸਮੇਤ ਹੋਰ ਕਈ ਵੱਡੇ ਚਿਹਰੇ ਮੌਜੂਦ ਹਨ

ਚੰਡੀਗੜ੍ਹ -  ਫ਼ਿਲਮ 'ਏਸ ਜਹਾਨੋ ਦੂਰ ਕਿਤੇ ਚੱਲ ਜ਼ਿੰਦੀਏ' ਦਾ ਪਹਿਲਾ ਗੀਤ 'ਮਾਏ ਨੀ' ਰਿਲੀਜ਼ ਹੋ ਗਿਆ ਹੈ, ਜਿਸ ਦੀ ਝਲਕ ਅਸੀਂ ਫਿਲਮ ਦੇ ਟ੍ਰੇਲਰ 'ਚ ਵੀ ਵੇਖੀ ਹੈ, ਇਸ ਗੀਤ ਨੇ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ। ਘੈਂਟ ਬੁਆਏਜ਼ ਇੰਟਰਟੇਨਮੈਂਟ ਅਤੇ ਨੀਰੂ ਬਾਜਵਾ ਇੰਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਅਤੇ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ਅਤੇ ਸੰਤੋਸ਼ ਸੁਭਾਸ਼ ਠਿੱਟੇ ਦੁਆਰਾ ਨਿਰਮਿਤ ਇਹ ਫਿਲਮ ਉਨ੍ਹਾਂ ਸਾਰੇ ਲੋਕਾਂ ਦੀਆਂ ਅਸਲ ਭਾਵਨਾਵਾਂ ਨੂੰ ਦਰਸਾਉਂਦੀ ਹੈ ਜੋ ਵਿਦੇਸ਼ਾਂ ਵਿਚ ਰਹਿਣ ਲਈ ਮਜਬੂਰ ਹਨ। 

ਲੇਖਕ-ਸੰਗੀਤਕਾਰ-ਗਾਇਕ ਬੀਰ ਸਿੰਘ ਨੇ ਸਰੋਤਿਆਂ ਨੂੰ ਇੱਕ ਅਜਿਹਾ ਗੀਤ ਦਿੱਤਾ ਹੈ ਜੋ ਉਹਨਾਂ ਨੂੰ ਹਮਦਰਦੀ ਦਾ ਅਹਿਸਾਸ ਕਰਾਉਂਦਾ ਹੈ ਜੋ ਉਹਨਾਂ ਦੇ ਦੱਬੇ-ਕੁਚਲੇ ਜਜ਼ਬਾਤਾਂ ਨੂੰ ਉਜਾਗਰ ਕਰਦਾ ਹੈ। ਇਹ ਗੀਤ ਸਰੋਤਿਆਂ ਦੇ ਹਰ ਜਜ਼ਬਾਤ ਨੂੰ ਜਤਾਉਂਦਾ ਹੈ, ਜਿਸ ਨਾਲ ਹਰ ਕੋਈ ਉਸ ਕੋਮਲਤਾ ਨੂੰ ਮਹਿਸੂਸ ਕਰਨ ਲਈ ਤਰਸਦਾ ਹੈ ਜੋ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰ ਸਕੇ। 

 

ਫਿਲਮ ਵਿਚ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ, ਰੁਪਿੰਦਰ ਰੂਪੀ, ਜੱਸ ਬਾਜਵਾ ਅਤੇ ਅਦਿਤੀ ਸ਼ਰਮਾ ਸਮੇਤ ਇੱਕ ਵੱਡੀ ਅਤੇ ਨਿਪੁੰਨ ਸਟਾਰਕਾਸਟ ਸ਼ਾਮਲ ਹੈ, ਜੋ ਇਸ ਫਿਲਮ ਵਿਚ ਕਿਤੇ ਨਾ ਕਿਤੇ ਰਹਿਣ ਵਾਲੀ ਹਰ ਕਹਾਣੀ ਨੂੰ ਸਾਹਮਣੇ ਲਿਆਏਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement