
ਸਤਨਾਮਪੁਰਾ ਥਾਣੇ ਵਿਚ ਧਾਰਾ 188 ਅਤੇ ਆਪਦਾ ਪ੍ਰਬੰਧਨ ਐਕਟ ਤਹਿਤ ਕੇਸ ਕੀਤਾ ਗਿਆ ਦਰਜ
ਜਲੰਧਰ (ਸ਼ੁਸ਼ੀਲ ਹੰਸ) : ਕੋਰੋਨਾ ( Corona) ਦੇ ਵੱਧ ਰਹੇ ਕੇਸਾਂ ਕਾਰਨ ਪੰਜਾਬ( Punjab) ਵਿਚ 15 ਜੂਨ ਤੱਕ ਤਾਲਾਬੰਦੀ (Lockdown) ਲਗਾਈ ਗਈ ਹੈ। ਇਸ ਦੇ ਬਾਵਜੂਦ, ਮਸ਼ਹੂਰ ਪੰਜਾਬੀ ਗਾਇਕ ਇਮਰਾਨ ਖਾਨ, ਜੋ ਖਾਨ ਸਾਬ ( Khan Saab) ਦੇ ਨਾਮ ਨਾਲ ਮਸ਼ਹੂਰ ਹਨ, ਨੂੰ ਹਾਲ ਹੀ ਵਿੱਚ ਉਹਨਾਂ ਦੇ ਪ੍ਰਸ਼ੰਸਕਾਂ ਨੇ ਉਹਨਾਂ ਦੇ ਜਨਮਦਿਨ ਤੇ ਅੱਧੀ ਰਾਤ ਨੂੰ ਬੈਂਡ ਬਾਜਿਆਂ ਨਾਲ ਸਰਪ੍ਰਾਈਜ਼ ਦਿੱਤਾ।
Khan Saab celebrates Corona rules by flouting birthday
ਇਸ ਸਾਰੀ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ। ਵੀਡੀਓ ਵਿਚ ਸਾਫ ਦਿਸ ਰਿਹਾ ਹੈ ਕਿ ਖਾਨ ਸਾਬ ( Khan Saab) ਅਤੇ ਉਹਨਾਂ ਦੇ ਪ੍ਰਸ਼ੰਸ਼ਕ ਕੋਰੋਨਾ ( Corona) ਨਿਯਮਾਂ ਨੂੰ ਛਿੱਕੇ ਟੰਗ ਜਨਮਦਿਨ ਮਨਾ ਰਹੇ ਹਨ।
ਵੀਡੀਓ ਵਿਚ ਕੋਰੋਨਾ ( Corona) ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਇਸ ਤੋਂ ਬਾਅਦ ਫਗਵਾੜਾ ਪੁਲਿਸ ਨੇ ਖਾਨ ਸਾਬ ( Khan Saab)ਅਤੇ ਹੋਰਨਾਂ ਖਿਲਾਫ ਕੇਸ ਦਰਜ ਕੀਤਾ। ਸਤਨਾਮਪੁਰਾ ਥਾਣੇ ਵਿਚ ਧਾਰਾ 188 ਅਤੇ ਆਪਦਾ ਪ੍ਰਬੰਧਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
Khan Saab celebrates Corona rules by flouting birthday
ਇਹ ਵੀ ਪੜ੍ਹੋ: ਕੱਲ੍ਹ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਲਵਾਈ, ਪਰ ਕਿਸਾਨਾਂ ਕੋਲ ਨਹੀਂ ਪਹੁੰਚ ਰਹੀ ਯੂਰੀਆ ਖ਼ਾਦ
ਖਾਨ ਸਾਬ ( Khan Saab)ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਬਾਅਦ ਵਿੱਚ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ। ਪੁਲਿਸ ਹੋਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਪੰਜਾਬੀ ਗਾਇਕ ਖਾਨ ਸਾਬ ( Khan Saab) ਉਰਫ ਇਮਰਾਨ ਖਾਨ ਫਗਵਾੜਾ ਦੇ ਪ੍ਰੀਤ ਨਗਰ ਵਿੱਚ ਰਹਿੰਦੇ ਹਨ।
Khan Saab celebrates Corona rules by flouting birthday
ਇਹ ਵੀ ਪੜ੍ਹੋ: USA ਨਿਵਾਸੀ ਨੇ ਕਿਡਨੀ ਟਰਾਂਸਪਲਾਂਟ ਕਰਵਾਉਣ ਲਈ ਬਣਾਇਆ ਨਕਲੀ ਪਿਉ, ਮਾਮਲਾ ਦਰਜ
ਪੁਲਿਸ ਅਨੁਸਾਰ 7 ਜੂਨ ਦੀ ਅੱਧੀ ਰਾਤ ਨੂੰ ਉਸ ਦੇ ਜਨਮ ਦਿਨ( Birthday) ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਪ੍ਰਸ਼ੰਸਕ ਬੈਂਡ ਬਾਜੇ ਲੈ ਕੇ ਉਸਦੇ ਘਰ ਦੇ ਸਾਮ੍ਹਣੇ ਪਹੁੰਚੇ। ਇਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਉਥੇ ਜਨਮਦਿਨ ਮਨਾਇਆ।