
ਇਸ ਫ਼ਿਲਮ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।
ਜਲੰਧਰ: ਪੰਜਾਬੀ ਫ਼ਿਲਮ ਇੰਡਸਟਰੀ ਇਸ ਵੇਲੇ ਅਪਣੇ ਜੋਬਨ ’ਤੇ ਹੈ। ਹਰ ਹਫ਼ਤੇ ਨਵੀਂ ਫ਼ਿਲਮ ਰਿਲੀਜ਼ ਹੋ ਰਹੀ ਹੈ। ਅੱਜ ਫਿਰ ਸ਼ੁਕਰਵਾਰ ਇਕ ਹੋਰ ਫ਼ਿਲਮ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਦਾ ਨਾਮ ਹੈ ਸਾਕ। ਇਸ ਫ਼ਿਲਮ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਅੱਜ ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋ ਚੁੱਕੀਆਂ ਹਨ। ਲੋਕ ਆਨਲਾਈਨ ਐਡਵਾਂਸ ਵਿਚ ਟਿਕਟਾਂ ਦੀ ਬੁਕਿੰਗ ਕਰਵਾ ਰਹੇ ਹਨ। ਵੱਡੀ ਗਿਣਤੀ ਵਿਚ ਦਰਸ਼ਕ ਸਿਨੇਮਾਂ ਘਰਾਂ ਵਿਚ ਪਹੁੰਚ ਰਹੇ ਹਨ।
Saak
ਇਹ ਫ਼ਿਲਮ ਸਾਨੂੰ ਪੁਰਾਣੇ ਸਮੇਂ ਨਾਲ ਜੋੜਨ ਦਾ ਦਮ ਰੱਖਦੀ ਹੈ। ਇਸ ਲਈ ਤਾਂ ਦਰਸ਼ਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਫ਼ਿਲਮ ਵਿਚ ਮੁੱਖ ਕਿਰਦਾਰ ਮੈਂਡੀ ਤੱਖੜ ਤੇ ਜੋਬਨਪ੍ਰੀਤ ਦਾ ਹੈ। ਇਸ ਤੋਂ ਇਲਾਵਾ ਮੁਕਲ ਦੇਵ, ਮਹਾਬੀਰ ਭੁੱਲਰ, ਦਿਲਾਵਰ ਸਿੱਧੂ ਵਰਗੇ ਅਦਾਕਾਰ ਨਜ਼ਰ ਆਉਣਗੇ। ਦਰਸ਼ਕਾਂ ਨੇ ਇਸ ਫ਼ਿਲਮ ਦੀ ਬਹੁਤ ਤਾਰੀਫ ਕੀਤੀ ਹੈ। ਇਸ ਦੇ ਹਰ ਇਕ ਹਿੱਸੇ ਨੂੰ ਬਹੁਤ ਸਲਾਹਿਆ ਗਿਆ ਹੈ।
Saak
ਲੋਕਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਉਹਨਾਂ ਨੂੰ ਪੁਰਾਤਨ ਸਮੇਂ ਦੇ ਸੱਭਿਆਚਾਰ ਨਾਲ ਜੋੜਦੀ ਹੈ। ਉਸ ਸਮੇਂ ਦੀਆਂ ਕੁੱਝ ਚੀਜ਼ਾਂ ਜੋ ਲੋਕਾਂ ਨੂੰ ਪਤਾ ਨਹੀਂ ਹਨ ਉਸ ਤੋਂ ਜਾਣੂ ਕਰਵਾਇਆ ਗਿਆ ਹੈ। ਫ਼ੌਜੀ ਦੀ ਪ੍ਰੇਮ ਕਹਾਣੀ ਨੂੰ ਬਹੁਤ ਹੀ ਬਿਹਤਰ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਹੋਰ ਤੇ ਹੋਰ ਇਸ ਫ਼ਿਲਮ ਵਿਚ ਪੰਜਾਬੀ ਮਾਂ ਬੋਲੀ ਦੀ ਬਹੁਤ ਸੰਭਾਲ ਕੀਤੀ ਗਈ ਹੈ।
ਦਰਸ਼ਕਾਂ ਨੂੰ ਇਹ ਫ਼ਿਲਮ ਬਹੁਤ ਹੀ ਪਸੰਦ ਆਈ ਹੈ। ਇਸ ਫ਼ਿਲਮ ਵਿਚ ਮੈਂਡੀ ਤੱਖੜ ਅਤੇ ਜੋਬਨਪ੍ਰੀਤ ਦੇ ਕਿਰਦਾਰ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਉਮੀਦ ਹੈ ਇਹ ਫ਼ਿਲਮ ਵੱਡੇ ਪੱਧਰ ਤੇ ਕਮਾਈ ਕਰੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।