ਪਰਮੀਸ਼ ਵਰਮਾ ਨੇ ਬੁਲਟ ਨੂੰ ਓਵਰਸਪੀਡ 'ਚ ਚਲਾਇਆ ਤੇ ਖੂਬ ਪਟਾਕੇ ਵੀ ਪਾਏ
ਜਲੰਧਰ: ਪੰਜਾਬੀ ਗਾਇਕ ਪਰਮੀਸ਼ ਵਰਮਾ ਦੀ ਇਕ ਵੀਡੀਉ ਸਾਹਮਣੇ ਆਈ ਹੈ ਜਿਸ ਵਿਚ ਉਹ ਬੁਲਟ ਚਲਾ ਰਹੇ ਹਨ। ਇਸ ਤੋਂ ਲਗਦਾ ਹੈ ਕਿ ਉਹ ਵਿਵਾਦਾਂ 'ਚ ਘਿਰ ਸਕਦੇ ਹਨ। ਦਰਅਸਲ, ਵਿਵਾਦਾਂ ਦਾ ਕਾਰਨ ਉਨ੍ਹਾਂ ਦੀ ਇਕ ਵੀਡੀਓ ਹੈ, ਜਿਸ 'ਚ ਉਹ ਟ੍ਰੈਫਿਕ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਨਜ਼ਰ ਆ ਰਹੇ ਹਨ।
ਹਾਲ ਹੀ 'ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਪਰਮੀਸ਼ ਵਰਮਾ ਆਪਣੇ ਸਾਥੀ ਨਾਲ ਬੁਲਟ 'ਤੇ ਗੇੜ੍ਹੀਆਂ ਲਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਪਰਮੀਸ਼ ਵਰਮਾ ਬਿਨਾਂ ਹੈਲਮੇਟ ਦੇ ਨਜ਼ਰ ਆਏ। ਦੱਸ ਦਈਏ ਕਿ ਪਰਮੀਸ਼ ਵਰਮਾ ਨੇ ਬੁਲਟ ਨੂੰ ਓਵਰਸਪੀਡ 'ਚ ਚਲਾਇਆ ਤੇ ਖੂਬ ਪਟਾਕੇ ਵੀ ਪਾਏ। ਇਸ ਵੀਡੀਓ ਨੂੰ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਵੀ ਅਪਲੋਡ ਕੀਤਾ ਹੈ।
ਇਹ ਵੀਡੀਓ ਪਟਿਆਲਾ ਸ਼ਹਿਰ ਦੀ ਹੈ, ਜਿਥੇ ਉਨ੍ਹਾਂ ਨੇ ਬਿਨਾਂ ਕਿਸੇ ਡਰ ਦੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਹੁਣ ਇਸ ਮਾਮਲੇ 'ਚ ਪਰਮੀਸ਼ ਵਰਮਾ 'ਤੇ ਟ੍ਰੈਫਿਕ ਪੁਲਸ ਕੀ ਕਾਰਵਾਈ ਕਰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਦੱਸਣਯੋਗ ਹੈ ਕਿ 22 ਨਵੰਬਰ ਨੂੰ ਜਦੋਂ ਪੰਜਾਬੀ ਗਾਇਕ ਕਰਨ ਔਜਲਾ ਕੈਨੇਡਾ ਤੋਂ ਮੋਹਾਲੀ ਏਅਰਪੋਰਟ ਪਹੁੰਚੇ ਤਾਂ ਖੁਦ ਔਜਲਾ ਤੇ ਉਨ੍ਹਾਂ ਦੇ ਸਮਰਥਕਾਂ ਨੇ ਟ੍ਰੈਫਿਕ ਨਿਯਮ ਤੋੜੇ ਸਨ, ਜਿਸ ਕਾਰਨ ਉਨ੍ਹਾਂ ਦੇ 5 ਚਲਾਨ ਕੀਤੇ ਗਏ ਸਨ।
ਦਸ ਦਈਏ ਕਿ ਪਰਮੀਸ਼ ਨੇ ਪਾਲੀਵੁੱਡ ਵਿਚ ਖੂਬ ਪਹਿਚਾਣ ਕਾਇਮ ਕਰ ਲਈ ਹੈ। ਉਹਨਾਂ ਨੇ ਹੁਣ ਤਕ ਕਈ ਗੀਤ ਕੱਢ ਲਏ ਹਨ। ਇਸ ਤੋਂ ਇਲਾਵਾ ਉਹਨਾਂ ਨੇ ਕਈ ਫ਼ਿਲਮਾਂ ਵਿਚ ਕੰਮ ਵੀ ਕੀਤਾ ਹੈ। ਉਹਨਾਂ ਦੀਆਂ ਫ਼ਿਲਮਾਂ ਅਤੇ ਗਾਣਿਆਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।
ਉਹਨਾਂ ਤੇ ਜਾਨਲੇਵਾ ਹਮਲਾ ਵੀ ਹੋਇਆ ਸੀ। ਪਰਮੀਸ਼ ਨੇ ਆਪਣੇ ਫੇਸਬੁੱਕ 'ਤੇ ਇਕ ਪੋਸਟ ਵਿੱਚ ਲਿਖਿਆ ਹੈ ਕਿ ਬਾਬੇ ਨਾਨਕ ਦੀ ਮਿਹਰ ਨਾਲ ਉਹ ਠੀਕ ਹੈ। ਉਸ ਨੇ ਇਹ ਵੀ ਲਿਖਿਆ ਕਿ ਉਸ ਦੇ ਫੈਨਸ ਦੀਆਂ ਦੁਆਵਾਂ ਉਸ ਦੇ ਨਾਲ ਹਨ ਅਤੇ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।