ਪਰਮੀਸ਼ ਵਰਮਾ ਨੇ ਦੋਸਤ ਨੂੰ ਇਸ ਤਰ੍ਹਾਂ ਮਿਲ ਕੇ ਦਿੱਤਾ ਸਰਪ੍ਰਾਈਜ਼
Published : Nov 17, 2019, 4:12 pm IST
Updated : Nov 17, 2019, 4:12 pm IST
SHARE ARTICLE
Parmish verma give surprise on his friend jimmy kotkapuras marriage
Parmish verma give surprise on his friend jimmy kotkapuras marriage

ਭਾਵੁਕ ਹੋ ਗਿਆ ਦੋਸਤ, ਦੇਖੋ ਵੀਡੀਉ  

ਜਲੰਧਰ: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੇ ਪੰਜਾਬ ਇੰਡਸਟਰੀ ਨੂੰ ਹੁਣ ਤੱਕ ਕਈ ਫ਼ਿਲਮਾਂ ਅਤੇ ਗਾਣੇ ਦਿੱਤੇ ਹਨ, ਜਿਨ੍ਹਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।  ਅਦਾਕਾਰ ਪਰਮੀਸ਼ ਵਰਮਾ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਜ਼ਿੰਦਗੀ ਦੇ ਬਿਹਤਰੀਨ ਪਲਾਂ ਨੂੰ ਸ਼ੇਅਰ ਕਰਦੇ ਰਹਿੰਦੇ ਹਨ। ਇਹ ਗੱਲ ਦਾ ਜੱਗ ਜਾਹਿਰ ਹੈ ਕਿ ਪਰਮੀਸ਼ ਵਰਮਾ ਦੇ ਜ਼ਿੰਦਗੀ ‘ਚ ਪਰਿਵਾਰ ਤੇ ਦੋਸਤ ਬਹੁਤ ਮਾਇਨੇ ਰੱਖਦੇ ਨੇ।

Parmish VarmaParmish Varmaਦਸ ਦਈਏ ਕਿ ਪਰਮੀਸ਼ ਵਰਮਾ ਦੇ ਗਾਣੇ " ਛੜਾ " ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਪਰਮੀਸ਼ ਦੇ ਇਸ ਗਾਣੇ ਨੂੰ 46 ਮਿਲਿਆਂ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ। ਉਥੇ ਗੀਤ " ਲੈ ਚੱਕ ਮੈਂ ਆ ਗਿਆ " ਨੂੰ 85 ਮਿਲੀਅਨ ਤੋਂ ਵੀ ਵੱਧ ਵੇਖਿਆ ਗਿਆ। ਜੋ ਕਿ ਅਕਸਰ ਉਨ੍ਹਾਂ ਦੇ ਗੀਤਾਂ ‘ਚ ਤੇ ਉਨ੍ਹਾਂ ਦੀ ਇੰਸਟਾਗ੍ਰਾਮ ਸਟੋਰੀਜ਼ ਦੇਖਣ ਨੂੰ ਮਿਲਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ।

ਇਹ ਵੀਡੀਓ ਉਨ੍ਹਾਂ ਦੇ ਮਿੱਤਰ ਜਿੰਮੀ ਕੋਟਕਪੁਰਾ ਦੀ ਹੈ। ਪਰਮੀਸ਼ ਵਰਮਾ ਨੇ ਕੈਪਸ਼ਨ ‘ਚ ਲਿਖਿਆ ਹੈ, ‘ਜਿੰਮੀ ਕੋਟਕਪੂਰਾ.. ਨੂੰ ਕੱਲ੍ਹ ਜਦੋਂ ਸਰਪ੍ਰਾਈਜ਼ ਕੀਤਾ..ਲਵ ਯੂ ਵੀਰੇ ਭਰਾ ਨੂੰ ਵਿਆਹ ਦੀਆਂ ਮੁਬਾਰਕਾਂ…ਆ ਲੈ ਚੱਕ ਮੈਂ ਆ ਗਿਆ..ਵਾਹਿਗੁਰੂ ਸਾਡੇ ਭਰਾ ਦੇ ਭਾਬੀ ਨੂੰ ਸਾਰੀ ਉਮਰ ਖੁਸ਼ ਰੱਖੇ…ਬਹੁਤ ਬਹੁਤ ਮੁਬਾਰਕਾਂ’। ਵੀਡੀਓ ‘ਚ ਦੇਖ ਸਕਦੇ ਹੋ ਪਰਮੀਸ਼ ਵਰਮਾ ਨੂੰ ਦੇਖ ਕੇ ਜਿੰਮੀ ਭਾਵੁਕ ਹੋ ਗਿਆ। ਜਿੰਮੀ ਕੋਟਕਪੁਰਾ ਨਾਮੀ ਗੀਤਕਾਰ ਤੇ ਗਾਇਕ ਵੀ ਨੇ।

ਇਸ ਵੀਡੀਓ ‘ਚ ਪਰਮੀਸ਼ ਵਰਮਾ ਦੇ ਨਾਲ ਗੋਲਡੀ ਵੀ ਨਜ਼ਰ ਆ ਰਹੇ ਨੇ। ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ ਪੰਜ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ। ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਕੰਮ ਦੀ ਤਾਂ ਉਹ ਸੋਨਮ ਬਾਜਵਾ ਦੇ ਨਾਲ ਜਿੰਦੇ ਮੇਰੀਏ ਫ਼ਿਲਮ ‘ਚ ਨਜ਼ਰ ਆਉਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement