ਮੂਸੇਵਾਲਾ ਕਤਲ ਕੇਸ : ਅਦਾਲਤ ਨੇ ਪੁਲਿਸ ਮੁਲਾਜ਼ਮ ਸਮੇਤ ਦੋ ਸਰਕਾਰੀ ਗਵਾਹਾਂ ਵਿਰੁਧ ਜ਼ਮਾਨਤੀ ਵਾਰੰਟ ਕੀਤੇ ਜਾਰੀ
Published : Dec 9, 2024, 7:06 am IST
Updated : Dec 9, 2024, 7:06 am IST
SHARE ARTICLE
sidhu moose wala murder news
sidhu moose wala murder news

ਯਾਦ ਰਹੇ ਕਿ ਮੂਸੇਵਾਲਾ ਕਤਲ ਕਾਂਡ ਦਾ ਇਕ ਮੁਲਜ਼ਮ ਦੀਪਕ ਟੀਨੂੰ 1 ਅਕਤੂਬਰ, 2022 ਨੂੰ ਸੀਆਈਏ ਸਟਾਫ਼ ਮਾਨਸਾ ਦੀ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ ਸੀ।

ਮਾਨਸਾ (ਪ੍ਰਿਤਪਾਲ ਸਿੰਘ) : ਮਾਨਸਾ ਦੀ ਅਦਾਲਤ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਸੀ.ਆਈ.ਏ. ਦੀ ਹਿਰਾਸਤ ’ਚੋਂ ਗੈਂਗਸਟਰ ਮੁਲਜ਼ਮ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ਵਿਚ ਅਦਾਲਤ ਕੋਲ ਅਪਣੇ ਬਿਆਨ ਦਰਜ ਕਰਨ ਲਈ ਪੇਸ਼ ਨਾ ਹੋਣ ਕਾਰਨ ਇਕ ਸੇਵਾਮੁਕਤ ਪੁਲਿਸ ਮੁਲਾਜ਼ਮ ਸਮੇਤ ਦੋ ਸਰਕਾਰੀ ਗਵਾਹਾਂ ਵਿਰੁਧ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।

ਯਾਦ ਰਹੇ ਕਿ ਮੂਸੇਵਾਲਾ ਕਤਲ ਕਾਂਡ ਦਾ ਇਕ ਮੁਲਜ਼ਮ ਦੀਪਕ ਟੀਨੂੰ 1 ਅਕਤੂਬਰ, 2022 ਨੂੰ ਸੀਆਈਏ ਸਟਾਫ਼ ਮਾਨਸਾ ਦੀ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ ਸੀ। ਪੰਜਾਬ ਪੁਲਿਸ ਨੇ ਸੀਆਈਏ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਬਰਖਾਸਤ ਕਰ ਦਿਤਾ ਸੀ ਅਤੇ ਕਤਲ ਕੇਸ ਦੀ ਜਾਂਚ ਕਰ ਰਹੀ ਐਸਆਈਟੀ (ਸਿਟ) ਦਾ ਵੀ ਮੈਂਬਰ ਸੀ। ਦੀਪਕ ਟੀਨੂੰ ਨੂੰ ਦਿੱਲੀ ਪੁਲਿਸ ਨੇ 19 ਅਕਤੂਬਰ ਨੂੰ ਰਾਜਸਥਾਨ ਦੇ ਅਜਮੇਰ ਤੋਂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ।

ਮਾਨਸਾ ਦੀ ਜ਼ਿਲ੍ਹਾ ਅਦਾਲਤ ਨੇ ਸੀਆਈਏ ਮਾਨਸਾ ਦੇ ਤਤਕਾਲੀ ਇੰਚਾਰਜ ਐਸਆਈ ਪ੍ਰਿਤਪਾਲ ਸਿੰਘ ਸਮੇਤ 10 ਵਿਅਕਤੀਆਂ ਵਿਰੁਧ ਦੋਸ਼ ਆਇਦ ਕੀਤੇ ਹਨ ਅਤੇ ਇਹ ਕੇਸ ਸਰਕਾਰੀ ਗਵਾਹਾਂ ਦੀ ਜ਼ਿਰਹਾ ਦੀ ਹਾਲਤ ਵਿਚ ਹੈ। ਜੁਡੀਸ਼ੀਅਲ ਮੈਜਿਸਟਰੇਟ ਕਰਨ ਅਗਰਵਾਲ ਦੀ ਅਦਾਲਤ ਨੇ ਹੁਕਮਾਂ ਵਿਚ ਕਿਹਾ,“ਇਸਤਗਾਸਾ ਪੱਖ ਦੇ ਗਵਾਹ ਸੇਵਾਮੁਕਤ ਇੰਸਪੈਕਟਰ ਕਰਮ ਸਿੰਘ ਅਤੇ ਆਰਟੀਓ ਕਲਰਕ ਮੁਹੰਮਦ ਗਰਗ ਲਈ ਬੰਨ੍ਹੇ ਜਾਣ ਦੇ ਬਾਵਜੂਦ ਅਦਾਲਤ ਵਿਚ ਹਾਜ਼ਰ ਨਹੀਂ ਹੋਏ।

ਉਨ੍ਹਾਂ ਕਿਹਾ ਕਿ ਨਤੀਜੇ ਵਜੋਂ ਇਨ੍ਹਾਂ ਗਵਾਹਾਂ ਨੂੰ ਜ਼ਮਾਨਤੀ ਵਾਰੰਟਾਂ ਰਾਹੀਂ 5,000 ਦੀ ਰਕਮ ਵਿਚ 12 ਦਸੰਬਰ ਨੂੰ ਅਗਲੀ ਤਰੀਕ ਲਈ ਇਕ-ਇਕ ਜ਼ਮਾਨਤ ਦੇ ਨਾਲ ਤਲਬ ਕੀਤਾ ਜਾਵੇਗਾ।’’ ਦੀਪਕ ਟੀਨੂੰ ਮੂਸੇਵਾਲਾ ਕਤਲ ਕੇਸ ਵਿਚ ਨਾਮਜ਼ਦ ਕੀਤੇ ਗਏ 32 ਮੁਲਜ਼ਮਾਂ ਵਿਚੋਂ ਇਕ ਸੀ ਤੇ ਚਾਰਜਸ਼ੀਟ ਮੁਤਾਬਕ ਦੀਪਕ ਟੀਨੂੰ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦਾ ਸਹਿਯੋਗੀ ਹੈ। ਦੀਪਕ ਟੀਨੂੰ ਵਿਰੁਧ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਅਤੇ ਦਿੱਲੀ ਵਿਚ ਕਤਲ ਸਮੇਤ 35 ਅਪਰਾਧਕ ਮਾਮਲੇ ਦਰਜ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement