ਪੰਡਤ ਰਾਉ ਨੇ ਮੂਸੇਵਾਲਾ ਤੇ ਸਬ ਇੰਸਪੈਕਟਰ ਹਰਸ਼ਜੋਤ ਕੌਰ ਵਿਰੁਧ ਖੋਲ੍ਹਿਆ ਮੋਰਚਾ
Published : Jul 10, 2021, 9:13 am IST
Updated : Jul 10, 2021, 9:13 am IST
SHARE ARTICLE
Pandit Rao Dharennavar, Sidhu Moosewala, Harshjot Kaur
Pandit Rao Dharennavar, Sidhu Moosewala, Harshjot Kaur

ਪੰਡਤ ਧਰੇਨਵਰ ਦਾ ਆਰੋਪ ਹੈ ਕਿ ਹਰਸ਼ਜੋਤ ਕੌਰ ਨੇ ਪੰਜਾਬ ਪੁਲਿਸ ਵਿਚ ਜ਼ਿੰਮਵਾਰ ਅਫ਼ਸਰ ਹੋਣ ਦੇ ਬਾਵਜੂਦ ਸਿੱਧੂ ਮੁੱਸੇਵਾਲਾ ਦੇ ਗਾਣੇ ਵਿਚ ਅਦਾਕਾਰੀ ਪੇਸ਼ ਕੀਤੀ ਹੈ

ਪਟਿਆਲਾ (ਅਵਤਾਰ ਸਿੰਘ ਗਿੱਲ) : ਵਿਵਾਦਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਲੋਂ ਬਾਗੜੀਆਂ ਹਵੇਲੀ ਵਿਚ ਫਿਲਮਾਏ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਵਿਰੁਧ ਖੜੇ ਹੋਏ ਪੰਡਤ ਰਾਉ ਧਰੇਨਵਰ ਨੇ ਪਟਿਆਲਾ ਦੇ ਡੀ.ਆਈ.ਜੀ ਵਿਕਰਮਜੀਤ ਦੁੱਗਲ ਨਾਲ ਮੁਲਾਕਾਤ ਕਰ ਸਿੱਧੂ ਮੁਸੇਵਾਲੇ ਸਮੇਤ ਪੰਜਾਬ ਪੁਲਿਸ ਦੀ ਮਾਡਲ ਬਣੀ ਸਬ ਇੰਸਪੈਕਟਰ ਹਰਸ਼ਜੋਤ ਕੌਰ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ।

Harshjot Kaur Harshjot Kaur

ਲੱਚਰ, ਸ਼ਰਾਬੀ ਅਤੇ ਹਥਿਆਰੀ ਗਾਣੇ ਵਿਰੁਧ ਅਵਾਜ਼ ਉਠਾਉਣ ਵਾਲੇ ਪੰਡਤ ਰਾਉ ਧਰੇਨਵਰ ਨੇ ਪੰਜਾਬ ਪੁਲਿਸ ਵਿਚ ਬਤੌਰ ਸਬ ਇੰਸਪੈਕਟਰ ਦੇ ਅਹੁਦੇ ਤੇ ਕੰਮ ਕਰਨ ਵਾਲੇ ਹਰਸ਼ਜੋਤ ਕੌਰ ਵਿਰੁਧ ਕਾਰਵਾਈ ਕਰਨ ਲਈ ਮੰਗ ਪੱਤਰ ਡੀ.ਆਈ.ਜੀ. ਪਟਿਆਲਾ ਰੇਂਜ ਨੂੰ ਦਿਤਾ ਹੈ। ਪੰਡਤ ਧਰੇਨਵਰ ਦਾ ਆਰੋਪ ਹੈ ਕਿ ਹਰਸ਼ਜੋਤ ਕੌਰ ਨੇ ਪੰਜਾਬ ਪੁਲਿਸ ਵਿਚ ਜ਼ਿੰਮਵਾਰ ਅਫ਼ਸਰ ਹੋਣ ਦੇ ਬਾਵਜੂਦ ਸਿੱਧੂ ਮੁੱਸੇਵਾਲਾ ਦੇ ਗਾਣੇ ਵਿਚ ਅਦਾਕਾਰੀ ਪੇਸ਼ ਕੀਤੀ ਹੈ

Sidhu Moosewala Sidhu Moosewala

ਇਹ ਵੀ ਪੜ੍ਹੋ - ਪੰਜਾਬ ਸਰਕਾਰ ਨੇ ਵੀਕੈਂਡ ਅਤੇ ਨਾਈਟ ਕਰਫਿਊ ਹਟਾਇਆ, ਨਵੇਂ ਦਿਸ਼ਾ ਨਿਰਦੇਸ਼ ਜਾਰੀ 

ਜਿਸ ਗਾਣੇ ਵਿਚ ਨਾ ਸਿਰਫ਼ ‘‘ਸੁਣਿਆ ਕਿ ਤੇਰੇ ਕੋਲ ਸੱਤ ਅਸਲੇ’’ ਵਰਗੇ ਭੜਕਾਉ ਸ਼ਬਦਾਵਲੀ ਮੌਜੂਦ ਹੈ ਬਲਕਿ ਗਾਣੇ ਦੇ ਟਾਇਟਲ ਵਿਚ ‘‘ਅਣਫੱਕ ਵਿਦਏਬਲ’’ ਵਰਗੇ ਲੱਚਰ ਭਰੀ ਸ਼ਬਦਾਵਲੀ ਹੈ।  ਇਸ ਲਈ ਪੰਡਤ ਰਾਉ ਨੇ ਮੰਗ ਕੀਤੀ ਹੈ ਕਿ ਇਸ ਗਾਣੇ ਵਿਚ ਅਦਾਕਾਰੀ ਪੇਸ਼ ਕਰਨ ਲਈ ਹਰਸ਼ਜੋਤ ਕੌਰ ਨੇ ਪੰਜਾਬ ਪੁਲਿਸ ਵਿਭਾਗ ਤੋਂ ਮਨਜ਼ੂਰੀ ਲਈ ਹੈ ਜਾਂ ਨਹੀਂ ਇਸ ਬਾਰੇ ਜਾਣਕਾਰੀ ਦਿਤੀ ਜਾਵੇ।

Photo
 

ਇਸ ਤੋਂ ਇਲਾਵਾ ਪੰਡਤ ਰਾਉ ਨੇ ਜਾਣਕਾਰੀ ਮੰਗੀ ਹੈ ਕਿ ਇਹ ਗਾਣਾ ਸੈਂਸਰ ਬੋਰਡ ਆਫ਼ ਇੰਡੀਆ ਤੋਂ ਪਾਸ ਹੋਇਆ ਹੈ ਜਾਂ ਨਹੀਂ। ਗਾਣੇ ਦੇ ਟਾਇਟਲ ‘‘ਅਣਫੱਕ ਵਿਦਏਬਲ’’ ਸ਼ਬਦ ’ਤੇ ਇਤਰਾਜ਼ ਕਰਦੇ ਹੋਏ ਪੰਡਤ ਰਾਉ ਨੇ ਹਰਸ਼ਜੋਤ ਕੌਰ ਤੋਂ ਲਿਖਤ ਰੂਪ ਵਿਚ ਇਸ ਸ਼ਬਦ ਦਾ ਅਰਥ ਮੰਗਿਆ ਹੈ। ਇਸ ਗਾਣੇ ਵਿਚ ਅਵਾਜ਼ ਪ੍ਰਦੂਸ਼ਣ ਨੂੰ ਫੈਲਾਉਣ ਵਾਲੇ ਲਾਊਡ ਸਪੀਕਰ ਦੀ ਵਰਤੋਂ ਹੋਣ ਦੇ ਆਰੋਪ ਵੀ ਪੰਡਤ ਰਾਉ ਨੇ ਲਗਾਏ ਹਨ।

ਇਹ ਵੀ ਪੜ੍ਹੋ -  ਭਾਰਤ ਤੋਂ ਦੁਬਈ ਜਾਣ ਵਾਲੀਆਂ ਉਡਾਣਾਂ ਲਈ ਬੁਕਿੰਗ ਸ਼ੁਰੂ, ਹਟਾਈ ਪਾਬੰਦੀ 

ਪਟਿਆਲਾ ਰੇਂਜ ਦੇ ਡੀ.ਜੀ.ਪੀ. ਬਿਕਰਮਜੀਤ ਸਿੰਘ ਦੁੱਗਲ, ਆਈ.ਪੀ.ਐੱਸ. ਨੂੰ ਮਿਲ ਕੇ ਅਪਣੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਪੰਡਤ ਰਾਉ ਨੇ ਕਿਹਾ ਕਿ ਬਿਕਰਮਜੀਤ ਸਿੰਘ ਦੁੱਗਲ, ਆਈ.ਪੀ.ਐੱਸ. ਨੇ ਸਬੰਧਤ ਵਿਭਾਗ ਤੋਂ ਰਿਪੋਰਟ ਮੰਗੀ ਹੈ।

SHARE ARTICLE

ਏਜੰਸੀ

Advertisement

Navdeep Jalveda Wala Water Cannon ਗ੍ਰਿਫ਼ਤਾਰ! ਹਰਿਆਣਾ ਦੀ ਪੁਲਿਸ ਨੇ ਕੀਤੀ ਵੱਡੀ ਕਾਰਵਾਈ, ਕਿਸਾਨੀ ਅੰਦੋਲਨ ਵਿੱਚ

29 Mar 2024 4:16 PM

Simranjit Mann ਦਾ ਖੁੱਲ੍ਹਾ ਚੈਲੇਂਜ - 'ਭਾਵੇਂ ਸੁਖਪਾਲ ਖਹਿਰਾ ਹੋਵੇ ਜਾਂ ਕੋਈ ਹੋਰ, ਮੈਂ ਨਹੀਂ ਆਪਣੇ ਮੁਕਾਬਲੇ ਕਿਸੇ

29 Mar 2024 3:30 PM

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM
Advertisement