
ਫ਼ਿਲਮ 27 ਮਾਰਚ, 2020 ਨੂੰ ਰਿਲੀਜ਼ ਹੋਣ ਜਾ ਰਹੀ ਹੈ
ਚੰਡੀਗੜ੍ਹ- ਹਰੀਸ਼ ਵਰਮਾ ਲੰਮੇ ਸਮੇਂ ਤੋਂ ਰੰਗਮੰਚ ਅਤੇ ਦੂਰਦਰਸ਼ਨ ਸੀਰੀਅਲਾਂ ਰਾਹੀਂ ਕਲਾ ਨਾਲ ਜੁੜਿਆ ਹੋਇਆ ਹੈ। 2010 ਵਿੱਚ ਉਸਨੇ 'ਪੰਜਾਬਣ' ਫ਼ਿਲਮ ਰਾਹੀਂ ਫ਼ਿਲਮੀ ਖੇਤਰ ਵੱਲ ਕਦਮ ਵਧਾਇਆ। ਅੱਜ ਉਹ ਦੋ ਦਰਜ਼ਨ ਦੇ ਕਰੀਬ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕਾ ਹੈ। ਹਰੀਸ਼ ਵਰਮਾ ਪੰਜਾਬੀ ਸਿਨੇਮੇ ਦਾ ਇੱਕ ਨਾਮੀਂ ਅਦਾਕਾਰ ਹੈ ਜਿਸਨੇ ਰੰਗਮੰਚ ਤੋਂ ਬਾਅਦ ਫ਼ਿਲਮੀ ਪਰਦੇ ਵੱਲ ਕਦਮ ਵਧਾਉਦਿਆਂ ਆਪਣੀ ਵੱਖਰੀ ਪਛਾਣ ਬਣਾਈ।
File
ਜਿੱਥੇ ਉਸਨੇ ਪਾਲੀਵੱਡ ਤੇ ਬਾਲੀਵੁੱਡ ਲਈ ਕੰਮ ਕੀਤਾ ਉੱਥੇ ਛੋਟੇ ਪਰਦੇ ਨਾਮਵਰ ਸੀਰੀਅਲਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਰੰਗ ਬਿਖੇਰੇ। ਪੰਜਾਬੀ ਫ਼ਿਲਮਾਂ ਦੀ ਗੱਲ ਕਰੀਏ ਤਾ ਹਰੀਸ਼ ਵਰਮਾ ਨੂੰ ਬਹੁਤੇ ਦਰਸ਼ਕ ਜੱਟ ਟਿੰਕਾ ਦੇ ਨਾਂ ਨਾਲ ਜਾਣਦੇ ਹਨ ਜੋ ਉਸਦੀਆਂ ਮੁੱਢਲੀਆਂ ਫਿਲਮਾਂ ਦੀ ਅਦਾਕਾਰੀ ਦੀ ਪਛਾਣ ਹਨ।ਰੰਗਮੰਚ ਤੋਂ ਬਾਅਦ ਪੰਜਾਬੀ ਫ਼ਿਲਮਾਂ ਵਿੱਚ ਚੰਗਾ ਨਾਮਣਾ ਖੱਟਣ ਵਾਲਾ ਹਰੀਸ਼ ਵਰਮਾ ਪੰਜਾਬ ਦੀ ਧਰਾਤਲ ਅਤੇ ਮਾਂ ਬੋਲੀ ਨਾਲ ਜੁੜਿਆ ਅਦਾਕਾਰ ਹੈ ਜਿਸ ਨੇ ਹਰੇਕ ਫ਼ਿਲਮ 'ਚ ਕੰਮ ਕਰਦਿਆਂ ਕੁਛ ਨਾ ਕੁਛ ਸਿੱਖਣ ਦਾ ਯਤਨ ਕੀਤਾ ਹੈ।
File
ਅਦਕਾਰੀ ਉਸਦਾ ਮੁੱਢਲਾ ਸੌਂਕ ਹੈ ਪਰ ਇਸਦੇ ਨਾਲ ਹੀ ਉਹ ਗਾਇਕੀ ਅਤੇ ਐਕਰਿੰਗ ਵਿੱਚ ਵੀ ਵੱਖਰੀ ਪਛਾਣ ਰੱਖਦਾ ਹੈ। ਕੁਝ ਸਾਲ ਪਹਿਲਾ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਯਾਰ ਅਣਮੁੱਲੇ' ਨਾਲ ਉਸਦੀ ਪੰਜਾਬੀ ਪਰਦੇ 'ਤੇ ਪਛਾਣ ਬਣੀ ਸੀ ਜੋ ਅੱਜ ਵੀ ਬਰਕਰਾਰ ਹੈ। ਇਸੇ ਫ਼ਿਲਮ ਦਾ ਅਗਲਾ ਭਾਗ ਪੇਸ਼ ਕਰਦੀ ਫ਼ਿਲਮ 'ਯਾਰ ਅਣਮੁੱਲੇ ਰਿਟਰਨਜ਼' ਆਗਾਮੀ 27 ਮਾਰਚ, 2020 ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਤੋਂ ਹਰੀਸ਼ ਵਰਮਾ ਨੂੰ ਬਹੁਤ ਵੱਡੀਆਂ ਉਮੀਦਾਂ ਹਨ।
File
ਯਕੀਨਣ ਇਹ ਫਿਲਮ ਉਸੇ ਫ਼ਿਲਮ ਕੈਰੀਅਰ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ।ਪੰਜਾਬੀ ਫਿਲਮਾਂ ਦੇ ਨਾਮੀ ਨਿਰਦੇਸ਼ਕ ਹੈਰੀ ਭੱਟੀ ਵਲੋਂ ਨਿਰਦੇਸ਼ਿਤ ਇਹ ਫਿਲਮ ਦੋਸਤੀ ਅਤੇ ਰੋਮਾਂਸ ਦੀ ਇੱਕ ਕਹਾਣੀ ਹੈ ਜਿਸ ਵਿਚ ਕਾਮੇਡੀ ਅਤੇ ਸੰਗੀਤ ਦਾ ਬਹੁਤ ਹੀ ਵਧੀਆ ਮਿਸ਼ਰਣ ਦੇਖਣ ਨੂੰ ਮਿਲੇਗਾ। ਇਸ ਫ਼ਿਲਮ ਵਿੱਚ ਹਰੀਸ਼ ਵਰਮਾ ਦੇ ਨਾਲ ਗਾਇਕ ਪ੍ਰਭ ਗਿੱਲ, ਯੁਵਰਾਜ ਹੰਸ, ਅਦਾਕਾਰਾ ਨਵਪ੍ਰੀਤ ਬੰਗਾ, ਨਿਕੀਤ ਢਿੱਲੋਂ ਅਤੇ ਜਸਲੀਨ ਸਲੈਚ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
File
ਛੋਟੇ ਪਰਦੇ ਬਾਰੇ ਹਰੀਸ਼ ਨੇ ਦੱਸਿਆ ਕਿ 2009 ਵਿਚ ਉਸਦਾ ਹਿੰਦੀ ਸੀਰੀਅਲ 'ਨਾ ਆਣਾ ਇਸ ਦੇਸ਼ ਲਾਡੋ' ਕਲਰਜ਼ ਚੈਨਲ 'ਤੇ ਬਹੁਤ ਪਸੰਦ ਕੀਤਾ ਗਿਆ, ਜਿਸ ਵਿੱਚ ਉਸਨੇ ਅਵਤਾਰ ਸ਼ੀਲਾ ਸ਼ਗਵਾਨ ਦਾ ਕਿਰਦਾਰ ਨਿਭਾਇਆ ਸੀ। ਹਰੀਸ਼ ਨੂੰ ਅਦਾਕਾਰੀ ਤੋਂ ਇਲਾਵਾ ਗਾਇਕੀ ਅਤੇ ਲੇਖਣੀ ਦਾ ਵੀ ਸ਼ੌਂਕ ਹੈ। ਗਾਇਕੀ ਬਾਰੇ ਹਰੀਸ਼ ਦਾ ਕਹਿਣਾ ਹੈ ਕਿ ਜਿਵੇਂ ਉਸਦੇ ਪ੍ਰਸ਼ੰਸ਼ਕਾਂ ਨੇ ਫਿਲਮੀ ਪਰਦੇ 'ਤੇ ਪਿਆਰ ਦਿੱਤਾ ਹੈ, ਉਸੇ ਤਰਾਂ ਗਾਇਕੀ ਵਿੱਚ ਪ੍ਰਵਾਨ ਕੀਤਾ ਹੈ ਮੁਹੰਮਦ ਰਫ਼ੀ ਸਾਹਿਬ, ਲਤਾ ਜੀ ਦਾ ਉਹ ਬਹੁਤ ਫੈਨ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।