
ਮਲਕੀਤ ਸਿੰਘ ਨੇ ਅਪਣੇ ਪਿਤਾ ਨਾਲ ਫੋਟੋਆਂ ਸਾਝੀਆਂ ਕਰਦਿਆਂ ਫੇਸਬੁੱਕ ’ਤੇ ਭਾਵੁਕ ਪੋਸਟ ਲਿਖੀ ਹੈ।
ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਮਲਕੀਤ ਸਿੰਘ ਦੇ ਪਿਤਾ ਧਰਮ ਸਿੰਘ ਦਾ ਦੇਹਾਂਤ ਹੋ ਗਿਆ ਸੀ। ਮਲਕੀਤ ਸਿੰਘ ਨੇ ਅਪਣੇ ਪਿਤਾ ਨਾਲ ਫੋਟੋਆਂ ਸਾਝੀਆਂ ਕਰਦਿਆਂ ਫੇਸਬੁੱਕ ’ਤੇ ਭਾਵੁਕ ਪੋਸਟ ਲਿਖੀ ਹੈ। ਮਲਕੀਤ ਸਿੰਘ ਦੇ ਪਿਤਾ ਧਰਮ ਸਿੰਘ 84 ਸਾਲਾਂ ਦੇ ਸਨ।
ਮਲਕੀਤ ਸਿੰਘ ਨੇ ਫੇਸਬੁੱਕ ’ਤੇ ਲਿਖਿਆ, ‘‘ਬਾਪੂ ਨੇ ਬਾਹਾਂ ’ਚ ਲੈ ਕੇ ਮੈਨੂੰ ਸਮਝਾਇਆ ਸੀ, ਦਿੱਲੀ ਏਅਰਪੋਰਟ ’ਤੇ ਚੜ੍ਹਾਉਣ ਜਦੋਂ ਆਇਆ ਸੀ। ਅਲਵਿਦਾ ਵਰਗਾ ਕੁਝ ਨਹੀਂ ਹੁੰਦਾ। ਤੁਸੀਂ ਜਿਥੇ ਵੀ ਹੋ, ਤੁਸੀਂ ਹਮੇਸ਼ਾ ਮੇਰੇ ਦਿਲ ’ਚ ਰਹੋਗੇ। ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਮੇਰੇ ਪਿਤਾ ਜੀ, ਮੇਰਾ ਰੱਬ।’’ ਪੰਜਾਬੀ ਇੰਡਸਟਰੀ ਵੱਲੋਂ ਮਲਕੀਤ ਸਿੰਘ ਦੇ ਪਿਤਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।