ਦੂਰਬੀਨ ਫ਼ਿਲਮ ਦੀ ਟੀਮ ਵੱਲੋਂ ਦਿੱਤੀ ਜਾ ਰਹੀ ਹੈ ਨੌਜਵਾਨਾਂ ਨੂੰ ਚੰਗੀ ਦਿਸ਼ਾ ਦੀ ਸੇਧ
Published : Aug 30, 2019, 12:59 pm IST
Updated : Aug 30, 2019, 12:59 pm IST
SHARE ARTICLE
Punjabi Movie Doorbeen
Punjabi Movie Doorbeen

ਪੰਜਾਬੀ ਸਿਨੇਮਾਂ ਖਿੱਤੇ ਵਿਚ ਵਿਲੱਖਣ ਪੈੜਾ ਸਿਰਜਣ ਦੀ ਤਾਂਘ...

ਜਲੰਧਰ: ਪੰਜਾਬੀ ਫ਼ਿਲਮ ਜਗਤ ਲਗਾਤਾਰ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂ ਰਿਹਾ ਹੈ। ਇਸ ਦਾ ਕਾਰਨ ਹੈ ਪੰਜਾਬੀ ਸਿਨੇਮਾ ਦਾ ਚੰਗੇ ਮੁੱਦਿਆਂ ਅਤੇ ਵਧਦੇ ਬਜਟ ਵੱਲ ਰੁਜਾਨ। ਇਸੇ ਲੜੀ ਤਹਿਤ ਇੱਕ ਹੋਰ ਪੰਜਾਬੀ ਫਿਲਮ ਦੀਆਂ ਕੁਝ ਝਲਕੀਆਂ ਸਾਹਮਣੇ ਆਈਆਂ ਹਨ। ਫਿਲਮ ਦਾ ਨਾਮ ਹੈ ‘ਦੂਰਬੀਨ’ ਜਿਸ ‘ਚ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਨਿੰਜਾ ਅਤੇ ਜੱਸ ਬਾਜਵਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

Doorbeen Doorbeen

ਫਿਲਮ ਦੂਰਬੀਨ ਦਾ ਸ਼ੂਟ ਵੀ ਸ਼ੁਰੂ ਹੋ ਚੁੱਕਿਆ ਹੈ। ਇਸ ਦੀਆਂ ਤਸਵੀਰਾਂ ਨਿੰਜਾ ਵੱਲੋਂ ਆਪਣੇ ਸ਼ੋਸ਼ਲ ਮੀਡੀਆ ‘ਤੇ ਸਟੋਰੀ ਪਾ ਕੇ ਸ਼ੇਅਰ ਕੀਤੀਆਂ ਸਨ। ਪੰਜਾਬੀ ਸਿਨੇਮਾਂ ਖਿੱਤੇ ਵਿਚ ਵਿਲੱਖਣ ਪੈੜਾ ਸਿਰਜਣ ਦੀ ਤਾਂਘ ਰੱਖਦੇ ਨੌਜਵਾਨ ਨਿਰਮਾਤਾ ਸੁਖ ਰੰਧਾਵਾਂ ਨੇ ਮਨ ਦੇ ਜਜਬਾਂਤ ਸਾਂਝੇ ਕਰਦਿਆਂ ਦੱਸਿਆ ਕਿ ' ਧੰਨ ਧੰਨ ਬਾਬਾ ਬੁੱਢਾ ਸਿੰਘ ਸਾਹਿਬ ਜੀ ਦੇ ਆਸ਼ੀਰਵਾਦ ਸਦਕਾ ਇਸ ਫਿਲਮ ਦੇ ਨਿਰਮਾਣ ਨਾਲ ਮਾਣ ਭਰੇ ਪੜਾਅ ਵੱਲ ਵਧੇ ਉਨਾਂ ਦੇ ਪ੍ਰੋਡੋਕਸ਼ਨ ਹਾਊਸਜ਼ ਅਧੀਨ ਕੇਵਲ ਅਜਿਹੀਆਂ ਫੈਮਲੀ ਉਰੀਐਂਨਟਿਡ ਫਿਲਮਜ਼ ਦਾ ਹੀ ਨਿਰਮਾਣ ਕੀਤਾ ਜਾਵੇਗਾ, ਜਿੰਨਾਂ ਨੂੰ ਪੂਰਾ ਪਰਿਵਾਰ ਇਕੱਠਿਆ ਬੈਠ ਕੇ ਵੇਖ ਸਕੇ ਅਤੇ ਨੌਜਵਾਨ ਵਰਗ ਇੰਨਾਂ ਤੋਂ ਵੀ ਸੇਧ ਲੈ ਸਕੇ।

Doorbeen Doorbeen

ਉਨਾਂ ਅੱਗੇ ਕਿਹਾ ਕਿ ਫੁੱਲ ਕਾਮੇਡੀ, ਰੋਮਾਟਿਕ ਅਤੇ ਸਮਾਜਿਕ ਮੈਸੇਜਾਂ ਨਾਲ ਔਤ ਪੋਤ ਇਹ ਫਿਲਮ ਇਸ ਸਿਨੇਮਾਂ ਦੀਆਂ ਬੇਹਤਰੀਣ ਫਿਲਮਜ਼ ਵਿਚ ਆਪਣਾ ਸ਼ੁਮਾਰ ਕਰਵਾਏਗੀ, ਜੋ ਇਸ ਗੱਲ ਦਾ ਵੀ ਸਿਹਰਾ ਹਾਸਿਲ ਕਰਨ ਜਾ ਰਹੀ ਹੈ ਕਿ ਇਸ ਨਾਲ ਜੁੜੇ ਜਿਆਦਾਤਰ ਟੀਮ ਮੈਂਬਰਜ਼ ਪਹਿਲੀ ਵਾਰ ਪ੍ਰਭਾਵੀ ਰੂਪ ਵਿਚ ਆਪਣੀ ਆਪਣੀ ਕਾਬਲੀਅਤ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ।

Doorbeen Doorbeen

ਉਨਾਂ ਦੱਸਿਆ ਕਿ ਫਿਲਮ ਦੇ ਲਈ ਬਤੌਰ ਸਿਨੇਮਾਟੋਗ੍ਰਾਫਰ ਆਪਣੀਆਂ ਸੇਵਾਵਾਂ ਦੇ ਰਹੇ ਮਨੋਜ਼ ਸਾਹ ਬਾਲੀਵੁੱਡ ਦੇ ਦਿਗਜ਼ ਕੈਮਰਾਮੈਨ ਵਜੋਂ ਆਪਣਾ ਮੁਕਾਮ ਰੱਖਦੇ ਹਨ, ਜੋ ਇਸ ਤੋਂ ਪਹਿਲਾ ਕਈ ਵੱਡੀਆਂ ਹਿੰਦੀ ਫਿਲਮਜ਼ ਦੀ ਫੋਟੋਗ੍ਰਾਫ਼ਰੀ ਕਰ ਚੁੱਕੇ ਹਨ, ਜਦਕਿ ਪੰਜਾਬੀ ਸਿਨੇਮਾਂ ਵਿਚ ਉਹ ਪਹਿਲੀ ਵਾਰ ਉਨਾਂ ਦੀ ਹੀ ਉਕਤ ਫਿਲਮ ਦੁਆਰਾ ਕਦਮ ਰੱਖਣ ਜਾ ਰਹੇ ਹਨ।

ਇਸ ਤੋਂ ਇਲਾਵਾ ਫਿਲਮ ਦੇ ਨੌਜਵਾਨ ਨਿਰਦੇਸ਼ਕ ਇਸ਼ਾਨ ਚੋਪੜਾ, ਜੋ ਵੀ ਲਹੋਰੀਏ, ਦਿਲ ਦੀ ਗੱਲਾਂ ਜਿਹੀਆਂ ਸ਼ਾਨਦਾਰ ਫਿਲਮਜ਼ ਬਤੌਰ ਐਸੋਸੀਏਟ ਨਿਰਦੇਸ਼ਕ ਕਰ ਚੁੱਕੇ ਹਨ, ਦੀ ਵੀ ਅਜਾਦ ਨਿਰਦੇਸ਼ਕ ਦੇ ਤੌਰ ਤੇ ਇਹ ਪਹਿਲੀ ਫਿਲਮ ਹੈ। ਉਨਾਂ ਦੱਸਿਆ ਕਿ ਇਸੇ ਸਾਲ ਮਈ ਮਹੀਨੇ ਵਰਲਡਵਾਈਡ ਰਿਲੀਜ਼ ਕੀਤੀ ਜਾ ਰਹੀ ਉਨਾਂ ਦੀ ਇਸ ਫਿਲਮ ਦਾ ਪਲਸ ਪੁਆਇੰਟ ਇਸ ਦਾ ਮਿਊਜਿਕ ਵੀ ਹੋਵੇਗਾ, ਜਿਸ ਦੇ ਗੀਤਾਂ ਸਬੰਧਤ ਫਿਲਮਾਂਕਣ ਨੂੰ ਖੂਬਸੂਰਤ ਰੂਪ ਦੇਣ ਵਿਚ ਹਿੰਦੀ ਫਿਲਮਾਂ ਦੇ ਮਸ਼ਹੂਰ ਕੋਰਿਓਗ੍ਰਾਫਰ ਰਾਕਾ ਵੀ ਖਾਸਾ ਅਤੇ ਸਿਰੜੀ ਯੋਗਦਾਨ ਪਾ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement