ਝੱਲੀ ਸਰਗੁਣ ਨੇ ਦੱਸਿਆ ਕਿਉਂ ਕਰਦੀ ਹੈ ਐਨੀ ਪਾਗਲਪੰਤੀ
Published : Nov 11, 2019, 1:24 pm IST
Updated : Nov 11, 2019, 1:38 pm IST
SHARE ARTICLE
Special Interview with Sargon Mehta
Special Interview with Sargon Mehta

ਝੱਲੇ' ਅਮਰਜੀਤ ਸਿੰਘ ਸਰੋਂ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ

ਜਲੰਧਰ: ਪੰਜਾਬੀ ਕਮੇਡੀਅਨ ਬੀਨੂੰ ਢਿੱਲੋਂ ਅਤੇ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਆਪਣੀ ਆਉਣ ਵਾਲੀ ਪੰਜਾਬੀ ਕਾਮੇਡੀ ਫਿਲਮ 'ਝੱਲੇ' ਦੀ ਰਿਲੀਜ਼ ਲਈ ਤਿਆਰ ਹਨ। ਫਿਲਮ ਦਾ ਟ੍ਰੇਲਰ ਹਾਲ ਹੀ ਵਿਚ ਜਾਰੀ ਕੀਤਾ ਜਾ ਚੁੱਕਿਆ ਹੈ ਅਤੇ ਇਸ ਵਿਚ ਸਰਗੁਣ ਅਤੇ ਬਿੰਨੂ ਦੋਵਾਂ ਮਾਨਸਿਕ ਤੌਰ ਤੇ ਅਸਥਿਰ ਲੋਕਾਂ ਦੀ ਇੱਕ ਦੂਜੇ ਦੇ ਪਿਆਰ ਵਿਚ ਪੈਣ ਦੀ ਭੂਮਿਕਾ ਅਦਾ ਕਰਦੇ ਹਨ।

Jhalle Punjabi MovieJhalle Punjabi Movieਝੱਲੇ' ਅਮਰਜੀਤ ਸਿੰਘ ਸਰੋਂ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ ਅਤੇ ਸਰਗੁਣ ਮਹਿਤਾ, ਬੀਨੂੰ ਢਿੱਲੋਂ ਅਤੇ ਮੁਨੀਸ਼ ਵਾਲੀਆ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਇਸ ਮੌਕੇ ਸਪੋਕਸਮੈਨ ਵੱਲੋਂ ਸਰਗੁਣ ਮਹਿਤਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ ਹੈ। ਉਹਨਾਂ ਨੇ ਅਪਣੀ ਗੱਲਬਾਤ ਦੌਰਾਨ ਦਰਸ਼ਕਾਂ ਨੂੰ ਬਹੁਤ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਹਨ ਜਿਸ ਨੂੰ ਸੁਣ ਕੇ ਦਿਲ ਗਦ-ਗਦ ਹੋ ਉੱਠੇਗਾ।

Manpreet Khullar And Sargun MehtaManpreet Khullar And Sargun Mehta ਸਰਗੁਣ ਮਹਿਤਾ ਨੇ ਇਸ ਫ਼ਿਲਮ ਦੀ ਕਹਾਣੀ, ਡਾਇਲਾਗ, ਗੀਤ ਬਾਰੇ ਦਰਸ਼ਕਾਂ ਨੂੰ ਜਾਣੂ ਕਰਵਾਇਆ ਹੈ। ਉਹਨਾਂ ਦਸਿਆ ਕਿ ਇਸ ਫ਼ਿਲਮ ਵਿਚ ਉਹਨਾਂ ਤੋਂ ਲੈ ਕੇ ਸਾਰਾ ਪਰਵਾਰ ਝੱਲਿਆਂ ਦਾ ਹੈ। ਇਹ ਪੂਰੀ ਕਹਾਣੀ ਝੱਲੇ ਜਿਹੇ ਟੱਬਰ ਨਾਲ ਸਬੰਧਤ ਹੈ। ਉਹ ਅਪਣੇ ਇਸ ਝੱਲੇ ਕਿਰਦਾਰ ਤੋਂ ਬਹੁਤ ਖੁਸ਼ ਹਨ ਕਿ ਉਹ ਦਰਸ਼ਕਾਂ ਲਈ ਕੁੱਝ ਵੱਖਰਾ ਲੈ ਕੇ ਆ ਰਹੇ ਹਨ। ਇਸ ਵਿਚ ਦੋ ਗੀਤ ਗੁਰਨਾਮ ਭੁੱਲਰ ਦੀ ਆਵਾਜ਼ ਵਿਚ ਹਨ, ਇਕ ਗੀਤ ਐਮੀ ਵਿਰਕ ਵੱਲੋਂ, ਇਕ ਅਫ਼ਸਾਨਾ ਖ਼ਾਨ ਤੇ ਇਕ ਗੀਤ ਕਮਲ ਖ਼ਾਨ ਤੇ ਅਫ਼ਸਾਨਾ ਖ਼ਾਨ ਵੱਲੋਂ ਗਾਇਆ ਗਿਆ ਹੈ।

Sargun MehtaSargun Mehtaਫਿਲਮ ਵਿਚ ਇਕ ਨਵਾਂ ਲੌਜਿਕ ਵੀ ਰੱਖਿਆ ਗਿਆ ਹੈ ਕਿ ਜਿਹੜਾ ਬੀਨੂੰ ਢਿੱਲੋਂ ਵਰਗਾ ਭੰਗੜਾ ਪਾਵੇਗਾ ਅਤੇ ਜੇ ਉਹ ਜਿੱਤਦਾ ਹੈ ਤਾਂ  ਉਸ ਨੂੰ ਬੀਨੂੰ ਅਤੇ ਸਰਗੁਣ ਨਾਲ ਪ੍ਰੀਮੀਅਰ ਦੌਰਾਨ ਫਿਲਮ ਦੇਖਣ ਦਾ ਮੌਕਾ ਮਿਲੇਗਾ।  

ਇਸ ਫਿਲਮ ਦੇ ਕਹਾਣੀ ਲੇਖਕ ਅਤੇ ਨਿਰਦੇਸ਼ਕ ਅਮਰਜੀਤ ਸਿੰਘ ਹਨ, ਜਿਨ੍ਹਾਂ ਨੇ ਪਹਿਲੀ ਫਿਲਮ “ਕਾਲਾ ਸ਼ਾਹ ਕਾਲਾ” ਬਣਾਈ ਸੀ ਜਿਸ ਨੂੰ ਦਰਸ਼ਕਾਂ ਨੇ ਅਥਾਹ ਪਿਆਰ ਦਿੱਤਾ ਸੀ ਅਤੇ ਇਹ ਉਨ੍ਹਾਂ ਦੀ ਦੂਜੀ ਫਿਲਮ ਹੈ। ਫਿਲਮ ਦੇ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ। ਫਿਲਮ ਦਾ ਦਿਲਕਸ਼ ਸੰਗੀਤ ਗੁਰਨਾਮ ਭੁੱਲਰ ਦਾ ਹੈ ਅਤੇ ਦੋ ਗੀਤਾਂ ਨੂੰ ਉਸ ਨੇ ਸੁਰੀਲੇ ਸੁਰ ਵੀ ਦਿੱਤੇ ਹਨ ਜੋ ਇਨ੍ਹਾਂ ਦਿਨਾਂ ਵਿਚ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਮਨਾਂ ਤੇ ਛਾਏ ਹੋਏ ਹਨ।

ਫਿਲਮ “ਝੱਲੇ” 15 ਨਵੰਬਰ ਨੂੰ ਪੰਜਾਬ ਅਤੇ ਵਿਦੇਸ਼ਾਂ ਵਿਚ ਇਕੋ ਸਮੇਂ ਰਿਲੀਜ਼ ਹੋ ਰਹੀ ਹੈ। ਫਿਲਮ ਵਿਚ ਪ੍ਰਸਿੱਧ ਅਦਾਕਾਰਾ ਜਤਿੰਦਰ ਕੌਰ, ਪਵਨ ਮਲਹੋਤਰਾ, ਹਰਪ੍ਰੀਤ ਸੰਘਾ, ਗੁਰਿੰਦਰ ਡਿੰਪੀ ਅਤੇ ਬਨਿੰਦਰ ਬਨੀ ਨੇ ਵੀ ਆਪਣੀ ਅਦਾ ਦੇ ਜ਼ੌਹਰ ਦਿਖਾਏ ਹਨ।   

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement