
ਪਿਛਲੇ ਦਿਨੀਂ ਜਾਰੀ ਹੋਏ ਇਸ ਫਿਲਮ ਦੇ ਟਰੇਲਰ ਅਤੇ ਗੀਤਾਂ ਨੂੰ ਜਿਸ ਤਰ੍ਹਾਂ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ
ਜਲੰਧਰ: 15 ਨਵੰਬਰ ਨੂੰ ਰਿਲੀਜ਼ ਹੋ ਰਹੀ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੀ ਨਵੀਂ ਫਿਲਮ ‘ਝੱਲੇ’ ਦਾ ਪ੍ਰਚਾਰ ਪੰਜਾਬ ਦੇ ਨਾਲ ਨਾਲ ਕਨੈਡਾ ਵਿੱਚ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਜਿਥੇ ਬੀਨੂੰ ਢਿੱਲੋਂ ਤੇ ਲਵਪ੍ਰੀਤ ਸਿੰਘ ਲੱਕੀ ਸੰਧੂ ਫਿਲਮ ਦੇ ਪ੍ਰਚਾਰ ਲਈ ਦਿਨ-ਰਾਤ ਲੱਗੇ ਹੋਏ ਹਨ ਤਾਂ ਕਿ ਫਿਲਮ ਬਾਰੇ ਵੱਧ ਤੋਂ ਵੱਧ ਲੋਕਾਂ ਤੱਕ ਮਨੋਰੰਜਨ ਭਰਪੂਰ ਸੁਨੇਹਾ ਦਿੱਤਾ ਜਾ ਸਕੇ।
Sargun Mehtaਬੀਨੂੰ ਢਿੱਲੋਂ ਪੰਜਾਬੀ ਸਿਨੇਮੇ ਦਾ ਇੱਕ ਨਾਮੀਂ ਕਲਾਕਾਰ ਹੈ ਜਿਸ ਨੇ ਨਿੱਕੇ-ਨਿੱਕੇ ਹਾਸਰਸ ਕਿਰਦਾਰਾਂ ਤੋਂ ਨਾਇਕ ਬਣਕੇ ਪੰਜਾਬੀ ਦਰਸ਼ਕਾਂ ਦੇ ਦਿਲਾਂ ਵਿੱਚ ਚੰਗੀ ਥਾਂ ਬਣਾਈ। ਸਰਗੁਣ ਮਹਿਤਾ ਪੰਜਾਬੀ ਪਰਦੇ ਦੀ ਇੱਕ ਸਥਾਪਤ ਅਦਾਕਾਰਾ ਹੈ ਜਿਸਨੇ ‘ਅੰਗਰੇਜ਼’ ਫ਼ਿਲਮ ਵਿਚ ਧੰਨ ਕੌਰ ਬਣ ਕੇ ਪੰਜਾਬੀ ਸਿਨੇਮੇ ਵੱਲ ਕਦਮ ਵਧਾਇਆ ਸੀ ਤੇ ਅੱਜ ਪੰਜਾਬੀ ਦਰਸਕਾਂ ਦੀ ਨੰਬਰ-ਵੰਨ ਅਦਾਕਾਰਾ ਹੈ।
ਅੰਗਰੇਜ਼ ਤੋਂ ਬਾਅਦ ਉਸ ਦੀ ਫਿਲਮ ‘ਕਿਸਮਤ’, ਸੁਰਖੀ ਬਿੰਦੀ, ਕਾਲਾ ਸ਼ਾਹ ਕਾਲਾ’ ਨੇ ਸਰਗੁਣ ਮਹਿਤਾ ਨੂੰ ਇੱਕ ਵੱਡੀ ਪਛਾਣ ਦਿੱਤੀ। ਇਸ ਫ਼ਿਲਮ ਵਿਚ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਮੇਨ ਲੀਡ ‘ਤੇ ਹਨ ਤੇ ਬਾਕੀ ਕਲਾਕਾਰਾਂ ਵਿਚ ਪਵਨ ਮਲਹੋਤਰਾ, ਬਨਿੰਦਰ ਬਨੀ, ਹਰਬੀ ਸੰਘਾ, ਜਤਿੰਦਰ ਕੌਰ ਤੇ ਗੁਰਿੰਦਰ ਡਿੰਪੀ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਲੇਖਕ–ਨਿਰਦੇਸ਼ਕ ਅਮਰਜੀਤ ਸਿੰਘ ਸਾਰੋਂ ਹੈ। ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ।
Binnu Dhillon ਗੀਤ ਸੰਗੀਤ ਗੁਰਨਾਮ ਭੁੱਲਰ ਦਾ ਹੈ। ਇਸ ਫ਼ਿਲਮ ਦਾ ਨਿਰਮਾਣ ਬੀਨੂੰ ਢਿੱਲੋਂ ਪ੍ਰੋਡਕਸ਼ਨ,ਡਰੀਮਾਤਾ ਇੰਟਰਟੇਂਮੈਂਟਜ਼ ਪ੍ਰਾ ਲਿਮ, ਮੁਨੀਸ਼ ਵਾਲੀਆ ਪ੍ਰੋਡਕਸ਼ਨ ਵਲੋਂ ਕੀਤਾ ਗਿਆ ਹੈ। ਇਹ ਫਿਲਮ ਦੋ ਅਜਿਹੇ ਪਾਗਲ- ਝੱਲੇ ਪ੍ਰੇਮੀਆਂ ਦੀ ਅਜੀਬ ਪਿਆਰ ਕਹਾਣੀ ਹੈ ਜੋ ਪਿਆਰ ‘ਚ ਝੱਲੇ ਨਹੀਂ ਹੋਏ ਬਲਕਿ ਪਿਆਰ ਕਰਨ ਤੋਂ ਪਹਿਲਾਂ ਹੀ ਜਮਾਂਦਰੂ ਝੱਲੇ ਹਨ।
ਇਸ ਫ਼ਿਲਮ ਵਿੱਚ ਵਿਖਾਇਆ ਗਿਆ ਹੈ ਕਿ ਦੋ ਝੱਲੇ ਪ੍ਰੇਮੀ ਆਪਣੇ ਦਿਲ ਦੀਆਂ ਭਾਵਨਾਵਾਂ ਕਿਵੇਂ ਪ੍ਰਗਟਾਉਂਦੇ ਹਨ ਤੇ ਇੱਕ ਦੂਜੇ ਨੂੰ ਕਿਵੇਂ ਮਹਿਸੂਸ ਕਰਦੇ ਹਨ। ਖ਼ਾਸ ਗੱਲ ਕਿ ਇਹ ਪਾਗਲ ਪ੍ਰੇਮੀ ਇੱਕ ਦੂਜੇ ਦੇ ਪਿਆਰ ਵਿੱਚ ਐਨੇ ਜਿਆਦਾ ‘ਸਿਆਣੇ’ ਹੋ ਜਾਂਦੇ ਹਨ ਕਿ ਇੰਨ੍ਹਾਂ ਨੂੰ ਆਮ ਲੋਕ ਹੀ ‘ਪਾਗਲ’ ਲੱਗਣ ਲੱਗਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।