
ਫਿਲਮ ‘ਝੱਲੇ’ ਡਾਇਰੈਕਟਰ ਅਤੇ ਲੇਖਕ ਨੂੰ ਅਮਰਜੀਤ ਸਿੰਘ ਹਨ ਅਤੇ ਇਸ ਦੇ ਡਾਇਲਾਗ ਰਕੇਸ਼ ਧਵਨ ਨੇ ਲਿਖੇ ਹਨ।
ਜਲੰਧਰ: ਫਿਲਮ ‘ਕਾਲਾ ਸ਼ਾਹ ਕਾਲਾ’ ਰਾਂਹੀ ਸਿਨੇਮੇ ਵਿਚ ਧੁਮ ਮਚਾਉਣ ਵਾਲੀ ਬੀਨੂੰ ਢਿੱਲੋਂ ਅਤੇ ਸਰਗੁਣ ਮਹਿਤਾ ਦੀ ਜੋੜੀ ਇਕ ਵਾਰ ਫਿਰ ਨਵੇਂ ਪ੍ਰੋਜੈਕਟ ਰਾਂਹੀ ਲੋਕਾਂ ਸਾਹਮਣੇ ਆ ਰਹੇ ਹਨ। ਬੀਨੂੰ ਢਿੱਲੋਂ ਨੇ ਆਪਣੇ ਇੰਨਸਟਾ ਅਕਾਊਂਟ ‘ਤੇ ਪੋਸਟ ਰਾਂਹੀ ਆਪਣੀ ਨਵੀਂ ਫਿਲਮ ‘ਝੱਲੇ’ ਦੀ ਜਾਣਕਾਰੀ ਦਿੱਤੀ ਹੈ। ਇਹ ਫਿਲਮ 15 ਨਵੰਬਰ ਨੂੰ ਰਿਲੀਜ਼ ਕੀਤੀ ਜਾਵੇਗੀ।
Jhalley
ਫਿਲਮ ‘ਝੱਲੇ’ ਡਾਇਰੈਕਟਰ ਅਤੇ ਲੇਖਕ ਨੂੰ ਅਮਰਜੀਤ ਸਿੰਘ ਹਨ ਅਤੇ ਇਸ ਦੇ ਡਾਇਲਾਗ ਰਕੇਸ਼ ਧਵਨ ਨੇ ਲਿਖੇ ਹਨ। ਜ਼ਿਕਰਯੋਗ ਹੈ ਕਿ ਇਸੇ ਸਾਲ ਬੀਨੂੰ ਢਿੱਲੋਂ ‘ਨੌਕਰ ਵਹੁਟੀ ਦਾ’ ਫਿਲਮ ਰਾਂਹੀ ਵੀ ਪਰਦੇ ‘ਤੇ ਆਪਣੀ ਹਾਜਰੀ ਲਵਾ ਰਹੇ ਹਨ। ਇਸ ਫ਼ਿਲਮ ਦੀ ਟੀਮ ਵੱਲੋਂ ਲਗਾਤਾਰ ਨਵੇਂ ਪੋਸਟਰ ਜਾਰੀ ਕੀਤੇ ਜਾ ਰਹੇ ਹਨ। ਇਹਨਾਂ ਪੋਸਟਰਾਂ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਵੀ ਕੀਤਾ ਗਿਆ ਹੈ। ਬੀਨੂੰ ਢਿਲੋਂ ਅਪਣੇ ਇੰਸਟਾਗ੍ਰਾਮ ਅਕਾਉਂਟ ਰੋਜ਼ ਕੋਈ ਨਾ ਕੋਈ ਅਪਡੇਟ ਪਾਉਂਦੇ ਹੀ ਰਹਿੰਦੇ ਹਨ।
Binnu Dhillon
ਹੁਣ ਫਿਰ ਉਹਨਾਂ ਨੇ ਫ਼ਿਲਮ ਝੱਲੇ ਦਾ ਇਕ ਪੋਸਟਰ ਅਪਲੋਡ ਕੀਤਾ ਹੈ। ਇਸ ਪੋਸਟਰ ਵਿਚ ਉਹਨਾਂ ਦੀ ਲੁੱਕ ਅਲੱਗ ਹੀ ਨਜ਼ਰ ਆ ਰਹੀ ਹੈ। ਫਿਲਮ ‘ਸੁਰਖੀ ਬਿੰਦੀ’ ਵਿਚ ਸਰਗੁਣ ਨਾਲ ਪੰਜਾਬੀ ਗਾਇਕ ਅਤੇ ਅਦਾਕਾਰ ਗੁਨਾਮ ਭੁੱਲਰ ਮੁੱਖ ਭੁਮਿਕਾ ਨਿਭਾ ਰਹੇ ਹਨ। ਇਸ ਫ਼ਿਲਮ ਦਾ ਟਰੇਲਰ ਰੀਲੀਜ਼ ਹੋ ਗਿਆ ਹੈ। ਟਰੇਲਰ ਰੀਲੀਜ਼ ਹੋਣ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਛਾਅ ਗਿਆ ਹੈ ਅਤੇ ਦਰਸ਼ਕਾਂ ਵੱਲੋਂ ਇਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਫਿਲਮ ਵਿਚ ਇਕ ਨਵਾਂ ਲੌਜਿਕ ਵੀ ਰੱਖਿਆ ਗਿਆ ਹੈ ਕਿ ਜਿਹੜਾ ਬੀਨੂੰ ਢਿੱਲੋਂ ਵਰਗਾ ਭੰਗੜਾ ਪਾਵੇਗਾ ਅਤੇ ਜੇ ਉਹ ਜਿੱਤਦਾ ਹੈ ਤਾਂ ਉਸ ਨੂੰ ਬੀਨੂੰ ਅਤੇ ਸਰਗੁਣ ਨਾਲ ਪ੍ਰੀਮੀਅਰ ਦੌਰਾਨ ਫਿਲਮ ਦੇਖਣ ਦਾ ਮੌਕਾ ਮਿਲੇਗਾ।
ਟਰੇਲਰ ਵਿਚ ਸਰਗੁਣ ਮਹਿਤਾ ਅਤੇ ਬੀਨੂੰ ਦੀ ਕਾਮੇਡੀ, ਹਾਰਰ ਅਤੇ ਮਾਸੂਮੀਅਤ ਦੀਆਂ ਝਲਕਾਂ ਦੇਖਣ ਨੂੰ ਮਿਲ ਰਹੀਆਂ ਹਨ। ਕਹਾਣੀ ਦੀ ਗੱਲ ਕਰੀਏ ਤਾਂ ਝੱਲੇ ਨਾਮ ਤੋਂ ਹੀ ਜ਼ਾਹਿਰ ਹੁੰਦਾ ਹੈ ਕਿ ਫ਼ਿਲਮ ਵਿਚ ਜ਼ਰੂਰ ਝੱਲਿਆਂ ਦੀ ਕਹਾਣੀ ਦੇਖਣ ਨੂੰ ਮਿਲੇਗੀ। ਸਰਗੁਣ ਮਹਿਤਾ ਦਾ ਪਰਿਵਾਰ ਉਸ ਲਈ ਲੜਕੇ ਦੀ ਭਾਲ ਕਰ ਰਿਹਾ ਹੁੰਦਾ ਪਰ ਸਰਗੁਣ ਮਹਿਤਾ ਦਿਮਾਗੀ ਤੌਰ ‘ਤੇ ਪਾਗਲ ਹੁੰਦੀ ਹੈ।
ਉੱਥੇ ਹੀ ਉਸ ਦਾ ਟੱਬਰ ਵੀ ਪਾਗਲਾਂ ਤੋਂ ਘੱਟ ਨਹੀਂ ਤੇ ਆਪਣੀ ਧੀ ਦੇ ਰਿਸ਼ਤੇ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ। ਇਸ ਸਬੰਧੀ ਇਕ ਵੀਡੀਉ ਵੀ ਇੰਸਟਾਗ੍ਰਾਮ ਤੇ ਅਪਲੋਡ ਕੀਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।