ਬੀਨੂੰ ਢਿੱਲੋਂ ਦੇ ਚਹੇਤਿਆਂ ਲਈ ਖ਼ਾਸ ਖੁਸ਼ਖਬਰੀ, ਵੀਡੀਉ ਅਤੇ ਤਸਵੀਰਾਂ ਆਈਆਂ ਸਾਹਮਣੇ
Published : Nov 12, 2019, 12:49 pm IST
Updated : Nov 12, 2019, 12:49 pm IST
SHARE ARTICLE
Binnu dhillon honored with achiever award by punjab government
Binnu dhillon honored with achiever award by punjab government

ਬੀਨੂੰ ਢਿੱਲੋਂ ਨੇ ਅਪਣੇ ਸੋਸ਼ਲ ਅਕਾਉਂਟ ਇੰਸਟਾਗ੍ਰਾਮ 'ਤੇ ਇਸ ਦੀਆਂ ਫੋਟੋਆਂ ਅਪਲੋਡ ਕੀਤੀਆਂ ਹਨ।

ਜਲੰਧਰ: ਇਸ ਵਿਚ ਕੋਈ ਸ਼ੱਕ ਨਹੀਂ ਬੀਨੂੰ ਢਿੱਲੋਂ ਅਤੇ ਸਰਗੁਣ ਮਹਿਤਾ ਪੰਜਾਬੀ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਅਤੇ ਲੋਕਾਂ ਦੇ ਹਰਮਨ ਪਿਆਰੇ ਕਲਕਾਰ ਹਨ ਜੋ ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਸਿਨੇਮਾ ਦੀ ਬੁਲੰਦੀ ਲਈ ਬੜਾ ਅਹਿਮ ਯੋਗਦਾਨ ਪਾ ਰਹੇ ਹਨ। ਇਸ ਜੋੜੀ ਦੀ ਤਾਜ਼ਾ ਫਿਲਮ “ਝੱਲੇ” 15 ਨਵੰਬਰ ਨੂੰ ਪੰਜਾਬ ਅਤੇ ਵਿਦੇਸ਼ਾਂ ਵਿਚ ਇਕੋ ਸਮੇਂ ਰਿਲੀਜ਼ ਹੋ ਰਹੀ ਹੈ।

Capt. Amrinder Singh and Binnu DhillonCapt. Amrinder Singh and Binnu Dhillon ਪਿਛਲੇ ਦਿਨੀਂ ਜਾਰੀ ਹੋਏ ਇਸ ਫਿਲਮ ਦੇ ਟਰੇਲਰ ਅਤੇ ਗੀਤਾਂ ਨੂੰ ਜਿਸ ਤਰ੍ਹਾਂ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਉਸ ਤੋਂ ਸਪੱਸ਼ਟ ਝਲਕਦਾ ਹੈ ਕਿ “ਕਾਲਾ ਸ਼ਾਹ ਕਾਲਾ” ਤੋਂ ਬਾਅਦ ਖੂਬਸੂਰਤ ਅਦਾਕਾਰਾਂ ਦੀ ਇਹ ਜੋੜੀ ਇਕ ਵਾਰ ਫੇਰ ਦਰਸ਼ਕਾਂ ਦੇ ਦਿਲਾਂ ਦੀ ਧੜਕਣ ਬਣਨ ਜਾ ਰਹੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਬੀਨੂੰ ਢਿੱਲੋਂ ਨੇ ਸਾਰੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ।

PhotoPhotoਉਹਨਾਂ ਨੇ ਅਪਣੇ ਸੋਸ਼ਲ ਅਕਾਉਂਟ ਇੰਸਟਾਗ੍ਰਾਮ ਤੇ ਇਸ ਦੀਆਂ ਫੋਟੋਆਂ ਅਪਲੋਡ ਕੀਤੀਆਂ ਹਨ। ਇਸ ਤੋਂ ਇਲਾਵਾ ਉਹਨਾਂ ਨੇ ਵੀਡੀਉ ਵੀ ਅਪਲੋਡ ਕੀਤੀਆਂ ਹਨ। ਇਸ ਤੋਂ ਇਲਾਵਾ ਉਹਨਾਂ ਨੂੰ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਨੂੰ ਢਿੱਲੋਂ ਨੂੰ ਅਚੀਵਰ ਐਵਾਰਡ ਪ੍ਰਾਪਤ ਹੋਇਆ ਹੈ। ਇਹ ਐਵਾਰਡ 10 ਨਵੰਬਰ ਨੂੰ ਪ੍ਰਾਪਤ ਹੋਇਆ ਸੀ। ਇਸ ਦੀ ਇਕ ਫੋਟੋ ਬੀਨੂੰ ਢਿੱਲੋਂ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ ਤੇ ਕੈਪਸ਼ਨ ਵਿਚ ਇਸ ਜਾਣਕਾਰੀ ਦਿੱਤੀ ਹੈ।

ਦਸ ਦਈਏ ਕਿ ਇਸ ਫਿਲਮ ਦੇ ਕਹਾਣੀ ਲੇਖਕ ਅਤੇ ਨਿਰਦੇਸ਼ਕ ਅਮਰਜੀਤ ਸਿੰਘ ਹਨ, ਜਿਨ੍ਹਾਂ ਨੇ ਪਹਿਲੀ ਫਿਲਮ “ਕਾਲਾ ਸ਼ਾਹ ਕਾਲਾ” ਬਣਾਈ ਸੀ ਜਿਸ ਨੂੰ ਦਰਸ਼ਕਾਂ ਨੇ ਅਥਾਹ ਪਿਆਰ ਦਿੱਤਾ ਸੀ ਅਤੇ ਇਹ ਉਨ੍ਹਾਂ ਦੀ ਦੂਜੀ ਫਿਲਮ ਹੈ। ਫਿਲਮ ਦੇ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ।

ਫਿਲਮ ਦਾ ਦਿਲਕਸ਼ ਸੰਗੀਤ ਗੁਰਨਾਮ ਭੁੱਲਰ ਦਾ ਹੈ ਅਤੇ ਦੋ ਗੀਤਾਂ ਨੂੰ ਉਸ ਨੇ ਸੁਰੀਲੇ ਸੁਰ ਵੀ ਦਿੱਤੇ ਹਨ ਜੋ ਇਨ੍ਹਾਂ ਦਿਨਾਂ ਵਿਚ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਮਨਾਂ ਤੇ ਛਾਏ ਹੋਏ ਹਨ। ਫਿਲਮ ਦੇ ਹੋਰ ਕਲਾਕਾਰਾਂ ਵਿਚ ਪ੍ਰਸਿੱਧ ਅਦਾਕਾਰਾ ਜਤਿੰਦਰ ਕੌਰ, ਪਵਨ ਮਲਹੋਤਰਾ, ਹਰਪ੍ਰੀਤ ਸੰਘਾ, ਗੁਰਿੰਦਰ ਡਿੰਪੀ ਅਤੇ ਬਨਿੰਦਰ ਬਨੀ ਨੇ ਵੀ ਆਪਣੀ ਅਦਾ ਦੇ ਜ਼ੌਹਰ ਦਿਖਾਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement