
ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਕਮੇਡੀਅਨ ਬੀਨੂੰ ਢਿੱਲੋਂ ਅਪਣੇ ਸਰੋਤਿਆਂ ਲਈ ਇਕ ਤੋਂ ਬਾਅਦ ਇਕ ਫਿਲਮ ਲੈ ਕੇ ਆ ਰਹੇ ਹਨ | ਕਾਮੇਡੀ ਅਤੇ ਸਹਾਇਕ ਕਿਰਦਾਰਾਂ ਤੋਂ ਅਪਣਾ...
ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਕਮੇਡੀਅਨ ਬੀਨੂੰ ਢਿੱਲੋਂ ਅਪਣੇ ਸਰੋਤਿਆਂ ਲਈ ਇਕ ਤੋਂ ਬਾਅਦ ਇਕ ਫਿਲਮ ਲੈ ਕੇ ਆ ਰਹੇ ਹਨ | ਕਾਮੇਡੀ ਅਤੇ ਸਹਾਇਕ ਕਿਰਦਾਰਾਂ ਤੋਂ ਅਪਣਾ ਸਫ਼ਰ ਸ਼ੁਰੂ ਕਰਨ ਵਾਲੇ ਬੀਨੂੰ ਹੁਣ ਮੁਖ ਭੂਮਿਕਾ ਵਿਚ ਵੀ ਨਜ਼ਰ ਆਉਂਦੇ ਹਨ ਅਤੇ ਦਰਸ਼ਕਾਂ ਨੂੰ ਹਿੱਸਿਆਂ ਦੀ ਦੋਜ਼ ਦਿੰਦੇ ਹਨ | ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ‘ਵਧਾਈਆਂ ਜੀ ਵਧਾਈਆਂ’ ਤੋਂ ਬਾਅਦ ਬੀਨੂੰ ਢਿਲੋਂ ਹੁਣ ਅਗਲੀ ਫ਼ਿਲਮ ‘ਕਾਲਾ ਸ਼ਾਹ ਕਾਲਾ’ ਵਿੱਚ ਨਜ਼ਰ ਆਉਣਗੇ। ਜਾਣਕਾਰੀ ਮੁਤਾਬਿਕ ਇਸ ਫ਼ਿਲਮ ਵਿੱਚ ਬੀਨੂੰ ਢਿਲੋਂ ਨਾਲ ਅਦਾਕਾਰਾ ਸਰਗੁਣ ਮਹਿਤਾ ਵੀ ਨਜ਼ਰ ਆਵੇਗੀ।
Sargun Mehta and Binnu Dhillon
ਸਰਗੁਣ ਮਹਿਤਾ ਇਸ ਤੋਂ ਪਹਿਲਾਂ ਕਈ ਫ਼ਿਲਮਾਂ ਵਿੱਚ ਅਮਰਿੰਦਰ ਗਿੱਲ ਨਾਲ ਕਿਰਦਾਰ ਨਿਭਾ ਚੁੱਕੀ ਹੈ। ਦੱਸ ਦੇਈਏ ਕਿ ਫ਼ਿਲਮ ‘ਕਾਲਾ ਸ਼ਾਹ ਕਾਲਾ’ ਦੀ ਕਹਾਣੀ ਅਮਰਜੀਤ ਸਿੰਘ ਦੁਆਰਾ ਲਿਖੀ ਗਈ ਹੈ ਤੇ ਇਸਨੂੰ ਡਾਇਰੈਕਟ ਵੀ ਅਮਰਜੀਤ ਸਿੰਘ ਹੀ ਕਰ ਰਹੇ ਹਨ। ਦਿਨ-ਬ-ਦਿਨ ਬੀਨੂੰ ਢਿੱਲੋਂ ਦੀ ਅੜਾਕਾਰਤੀ ਵਿਚ ਨਿਖਾਰ ਆ ਰਿਹਾ ਹੈ ਅਤੇ ਉਹ ਹੁਣ ਸਿਰਫ ਕਾਮੇਡੀ ਕਿਰਦਾਰ ਹੀ ਨਹੀਂ ਸਗੋਂ ਹਰ ਤਰ੍ਹਾਂ ਦੇ ਕਿਰਦਾਰ ਵਿਚ ਵਿਖਾਈ ਦਿੰਦੇ ਹਨ | ਬਾਈ ਲਾਰਸ, ਵੇਖ ਬਰਾਤਾਂ ਚੱਲੀਆਂ, ਵਧਾਈਆਂ ਜੀ ਵਧਾਈਆਂ ਵਰਗੀਆਂ ਫ਼ਿਲਮਾਂ ਕਰਨ ਤੋਂ ਬਾਅਦ ਹੁਣ ਬੀਨੂੰ ਢਿੱਲੋਂ 'ਕਾਲਾ ਸ਼ਾਹ ਕਾਲਾ' 'ਚ ਬਤੌਰ ਮੁਖ ਅਦਾਕਾਰ ਨਜ਼ਰ ਆਉਣਗੇ।
Sargun Mehta and Binnu Dhillon
ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਸਰਗੁਣ ਮਹਿਤਾ ਦੀ ਤਾਂ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਉੱਚ ਕੋਟੀ ਦੀ ਅਦਾਕਾਰਾ ਮਿਲ ਚੁੱਕੀ ਹੈ | ਅਮਰਿੰਦਰ ਗਿੱਲ ਨਾਲ ਕਈ ਫ਼ਿਲਮ ਵਿਚ ਕੰਮ ਕਰ ਚੁੱਕੀ ਸਰਗੁਣ ਮਹਿਤਾ ਦੀ ਅਦਾਕਾਰੀ ਨੂੰ ਸਰੋਤਿਆਂ ਨੇ ਖਿੜੇ ਮੱਥੇ ਸਵੀਕਾਰਿਆ ਹੈ | ਲਾਹੌਰੀਏ, ਲਵ ਪੰਜਾਬ, ਅੰਗਰੇਜ ਵਰਗੀਆਂ ਫ਼ਿਲਮ 'ਚ ਅਮਰਿੰਦਰ ਗਿੱਲ ਨਾਲ ਕੰਮ ਕਰ ਚੁਕੀ ਸਰਗੁਣ ਹੁਣ ਬੀਨੂੰ ਢਿੱਲੋਂ ਦੇ ਨਾਲ ਬਤੌਰ ਮੁਖ ਅਦਾਕਾਰਾ ਕੰਮ ਕਰੇਗੀ |
Sargun Mehta and Binnu Dhillon
ਇਸ ਤੋਂ ਇਲਾਵਾ ਚਰਚਾ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬੀਨੂੰ ਢਿੱਲੋਂ ਪਾਲੀਵੁਡ 'ਚ ਕਮਾਲ ਕਰਨ ਤੋਂ ਬਾਅਦ ਹੁਣ ਬਾਲੀਵੁਡ 'ਚ ਅਪਣੀ ਕਲਾ ਦਾ ਜੌਹਰ ਦਿਖਾਉਣਗੇ | ਧਰਮੇਂਦਰ, ਸੰਨੀ ਦਿਓਲ, ਬੌਬੀ ਦਿਓਲ ਦੀ ਫਿਲਮ 'ਯਮਲਾ ਪਗਲਾ ਦੀਵਾਨਾ' 'ਚ ਬਿੰਨੂ ਢਿੱਲੋਂ ਵੀ ਨਜ਼ਰ ਆਉਣਗੇ |