
23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਬਾਰੇ ਨਿਰਮਾਤਾ ਰੋਹਿਤ ਕੁਮਾਰ ਨੇ ਕਿਹਾ ਕਿ ਇਹ ਇਕ ਕਾਮੇਡੀ ਭਰਪੂਰ ਪਰਿਵਾਰਕ ਫਿਲਮ ਹੈ
ਚੰਡੀਗੜ੍ਹ (21 ਅਗਸਤ)- ਹਾਸਿਆਂ ਦੇ ਬਾਦਸ਼ਾਹ ਬੀਨੂੰ ਢਿੱਲੋਂ ਦੀ ਫ਼ਿਲਮ ਨੌਕਰ ਵਹੁਟੀ ਦਾ ਜੋ ਕੀ ਬਣੀ ਹੈ ਰੰਗਰੇਜ਼ਾ ਫ਼ਿਲਮਜ਼ ਤੇ ਨਾਲ ਓਮਜੀ ਸਟਾਰ ਸਟੂਡਿਓਜ਼ ਤੇ ਸਮੀਪ ਕੰਗ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਦੇ ਬੈੱਨਰਜ਼ ਹੇਠ ਬਣੀ ਹੈ ਤੇ ਜਲਦ ਹੀ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਹੋਵੇਗੀ। ਪੰਜਾਬੀ ਫਿਲਮੀ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦੇਣ ਵਾਲੇ ਸਮੀਪ ਕੰਗ ਵੱਲੋਂ ਹੀ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ।
Kulraj Randhawa With Binnu Dhillon
ਨੌਕਰ ਵਹੁਟੀ ਦਾ ਫ਼ਿਲਮ ਵਿੱਚ ਬਿੰਨੂੰ ਢਿੱਲੋਂ ਦੇ ਨਾਲ ਲੀਡ ਰੋਲ ਵਿੱਚ ਨਜ਼ਰ ਆਉਣਗੇ ਕੁਲਰਾਜ ਰੰਧਾਵਾ ਜਿਹਨਾਂ ਨੇ ਆਪਣੀ ਆਖਰੀ
ਫਿਲਮ ਨਿੱਧੀ ਸਿੰਘ ਜਿਹੜੀ 2016 ਵਿਚ ਰਿਲੀਜ਼ ਹੋਈ ਸੀ ਉਸ ਤੋਂ ਬਾਅਦ ਪਾਲੀਵੁੱਡ ਵਿੱਚ ਹੁਣ ਵਾਪਸੀ ਕਰਨਗੇ | ਬਾਲੀਵੁੱਡ ਅਤੇ ਟੀ ਵੀ
ਖੇਤਰ ਵਿਚ ਸਰਗਰਮ ਰਹੇ ਰੋਹਿਤ ਕੁਮਾਰ ਹੁਣ ਬਤੌਰ ਨਿਰਮਾਤਾ ਪੰਜਾਬੀ ਫਿਲਮ ‘ਨੌਕਰ ਵਹੁਟੀ ਦਾ’ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ
ਵੱਲ ਆਇਆ ਹੈ। 23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਬਾਰੇ ਨਿਰਮਾਤਾ ਰੋਹਿਤ ਕੁਮਾਰ ਨੇ ਕਿਹਾ ਕਿ ਇਹ ਇਕ ਕਾਮੇਡੀ ਭਰਪੂਰ
ਪਰਿਵਾਰਕ ਫਿਲਮ ਹੈ ਜੋ ਦਰਸ਼ਕਾਂ ਦਾ ਹਰ ਪੱਖੋਂ ਮਨੋਰੰਜਨ ਕਰੇਗੀ।
Naukar Vahuti Da
ਇਸ ਫਿਲਮ ਦੇ ਰੋਹਿਤ ਕੁਮਾਰ ਤੋਂ ਇਲਾਵਾ ਸੰਜੀਵ ਕੁਮਾਰ, ਰੂਹੀ ਤ੍ਰੇਹਨ,ਆਸ਼ੂ ਮੁਨੀਸ਼ ਸਾਹਨੀ ਵੀ ਨਿਰਮਾਤਾ ਹਨ। ਇਸ ਤੋਂ ਇਲਾਵਾ ਕੁਲਰਾਜ
ਰੰਧਾਵਾ, ਉਪਾਸਨਾ ਸਿੰਘ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਪ੍ਰੀਤ ਆਨੰਦ ਆਦਿ ਕਲਾਕਾਰ ਇਸ ਫਿਲਮ ਦੇ ਅਹਿਮ ਕਲਾਕਾਰ ਹਨ। ਫ਼ਿਲਮ ਨੂੰ
ਲੈ ਕੇ ਵਿਆਹੇ ਹੋਏ ਲੋਕਾਂ ਵਿਚ ਬਹੁਤ ਉਤਸੁਕਤਾ ਬਣੀ ਹੋਈ ਹੈ। ਇਸ ਫ਼ਿਲਮ ਦਾ ਟਾਈਟਲ ਟਰੈਕ ਦਰਸ਼ਕਾਂ ਦੀ ਝੋਲੀ ਵਿਚ ਪੈ ਚੁੱਕਿਆ ਹੈ।
ਗਿੱਪੀ ਗਰੇਵਾਲ ਨੇ ‘ਨੌਕਰ ਵਹੁਟੀ ਦਾ’ ਗਾਣੇ ਨੂੰ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗਾਣੇ ਦੇ ਬੋਲ ਹੈਪੀ ਰਾਏਕੋਟੀ ਦੀ ਕਲਮ
‘ਚੋਂ ਨਿਕਲੇ ਤੇ ਮਿਊਜ਼ਿਕ ਗੁਰਮੀਤ ਸਿੰਘ ਵੱਲੋਂ ਦਿੱਤਾ ਗਿਆ ਹੈ।
Binnu Dhillon
ਫਿਲਮ ਦੇ ਮੁੱਖ ਅਦਾਕਾਰ, ਬਿੰਨੂ ਢਿੱਲੋਂ ਨੇ ਕਿਹਾ,ਮੈਂ ਆਪਣੀ ਹਰ ਫਿਲਮ ਨਾਲ ਕੁਝ ਅਲੱਗ ਕਿਰਦਾਰ ਨਿਭਾਉਣ ਦੀ ਕੋਸ਼ਿਸ਼ ਕਰਦਾ ਹਾਂ, ਪਰ
ਸੋਨੇ ਤੇ ਸੁਹਾਗਾ ਉਸ ਟਾਇਮ ਹੁੰਦਾ ਹੈ ਜਦੋਂ ਮੈਂਨੂੰ ਉਸ ਵਿੱਚ ਕਾਮੇਡੀ ਕਰਨ ਦਾ ਮੌਕਾ ਮਿਲਦਾ ਹੈ। ਨੌਕਰ ਵਹੁਟੀ ਦਾ ਵਿੱਚ ਵੀ ਮੇਰਾ ਕਿਰਦਾਰ
ਬਹੁਤ ਹੀ ਅਲੱਗ ਹੈ। ਇਹ ਇੱਕ ਪਰਿਵਾਰਿਕ ਡਰਾਮਾ ਹੈ ਜਿਸ ਵਿੱਚ ਕਾਮੇਡੀ ਦਾ ਤੜਕਾ ਹੈ ਜਿਸਨੂੰ ਲੋਕ ਯਕੀਨਨ ਦੇਖਣਾ ਪਸੰਦ ਕਰਨਗੇ।
ਸਮੀਪ ਕੰਗ ਨੇ ਕਿਹਾ, ਨੌਕਰ ਵਹੁਟੀ ਦਾ ਜਿਵੇਂ ਇਸਦਾ ਟਾਇਟਲ ਕਾਮੇਡੀ ਹੈ, ਪਰ ਫਿਲਮ ਇੱਕ ਭਰਪੂਰ ਮਿਸ਼ਰਣ ਹੋਵੇਗੀ।
Binnu Dhillon
ਪੂਰੀ ਸਟਾਰ ਕਾਸਟ ਬਹੁਤ ਹੀ ਜਬਰਦਸਤ ਹੈ। ਪੰਜਾਬੀ ਸਿਨੇਮਾ ਲਗਾਤਾਰ ਤਰੱਕੀ ਕਰ ਰਿਹਾ ਹੈ। ਹੁਣ ਇਸ ਤਰਾਂ ਨਹੀਂ ਹੈ ਕਿ ਸਿਰਫ ਇੱਕ ਤਰਾਂ ਦਾ ਜ਼ੋਨਰ
ਹੀ ਪ੍ਰਚਲਿਤ ਹੋਵੇ। ਇੱਕ ਪਰਿਵਾਰਿਕ ਡਰਾਮਾ ਫਿਲਮ ਬਣਾਉਣਾ ਇੱਕ ਬਹੁਤ ਹੀ ਮੁਸ਼ਕਿਲ ਕੰਮ ਹੈ। ਮੈਂ ਸਿਰਫ ਉਮੀਦ ਕਰਦਾ ਹਾਂ ਕਿ ਸਾਰੀ ਟੀਮ
ਦੀ ਮਿਹਨਤ ਸਫਲ ਹੋਵੇ।
Binnu Dhillon
ਫਿਲਮ ਦੇ ਮੁੱਖ ਅਦਾਕਾਰਾ ਕੁਲਰਾਜ ਰੰਧਾਵਾ ਨੇ ਕਿਹਾ ਕਿ ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਮੈਂ ਪੰਜਾਬੀ ਇੰਡਸਟਰੀ ਵਿੱਚ ਦੋ ਸਾਲ ਬਾਅਦ ਵਾਪਸੀ ਕਰ ਰਹੀ ਹਾਂ ਮੈਨੂੰ ਖੁਸ਼ੀ ਹੈ ਕਿ ਮੈਂ ਇਸ ਫ਼ਿਲਮ ਦਾ ਹਿੱਸਾ ਹਾਂ ਜਿਸ ਵਿੱਚ ਪੰਜਾਬੀ ਇੰਡਸਟਰੀ ਦੇ ਦਿੱਗਜ ਕੰਮ ਕਰ ਰਹੇ ਹਨ ਮੈਨੂੰ
ਵਿਸ਼ਵਾਸ ਹੈ ਕਿ ਦਰਸ਼ਕਾਂ ਨੂੰ ਮੇਰੀ ਇਹ ਫ਼ਿਲਮ ਜ਼ਰੂਰ ਪਸੰਦ ਆਵੇਗੀ ਉਨ੍ਹਾਂ ਨੇ ਕਿਹਾ ਮੇਰੇ ਲਈ ਚੰਗੀ ਗੱਲ ਹੈ ਕਿ ਦੋ ਸਾਲ ਬਾਅਦ ਮੈਨੂੰ ਇੱਕ
ਚੰਗਾ ਪ੍ਰਾਜੈਕਟ ਮਿਲਿਆ ਹੈ ਮੈਂ ਅਜਿਹੀਆਂ ਫ਼ਿਲਮਾਂ ਅੱਗੇ ਵੀ ਕਰਨਾ ਚਾਹੁੰਦੀ ਹਾਂ ਜਿਸ ਵਿੱਚ ਮੇਰਾ ਰੋਲ ਦਮਦਾਰ ਹੋਵੇ