ਹਰ ਦਿਲ ਪਸੰਦ ਬਣੀ ਸ਼ਹਿਨਾਜ਼ ਗਿੱਲ ਕੋਲ ਨਹੀਂ ਹੈ ਕੋਈ PR Team ਫਿਰ ਵੀ ਮਿਲ ਰਿਹਾ ਪਿਆਰ
Published : Jan 14, 2020, 1:55 pm IST
Updated : Jan 14, 2020, 1:55 pm IST
SHARE ARTICLE
File Photo
File Photo

ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਜੋੜੀ ਨੇ ਪੂਰਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ। ਇਨ੍ਹੀਂ ਦਿਨੀਂ ਸ਼ਹਿਨਾਜ਼ ਕੌਰ

ਜਲੰਧਰ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਜੋੜੀ ਨੇ ਪੂਰਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ। ਇਨ੍ਹੀਂ ਦਿਨੀਂ ਸ਼ਹਿਨਾਜ਼ ਕੌਰ ਗਿੱਲ ਦਾ ਸਿਧਾਰਥ ਸ਼ੁਕਲਾ ਨੂੰ ਲੈ ਕੇ ਹੱਦ ਤੋਂ ਜ਼ਿਆਦਾ ਪੋਜੈਸਿਵ ਹੋਣਾ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਬੀਤੇ ਦਿਨੀਂ ਦੋਵਾਂ 'ਚ ਖੂਬ ਲੜਾਈ ਹੋਈ ਅਤੇ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਦੋਵੇਂ ਇਕ-ਦੂਜੇ ਨੂੰ ਥੱਪੜ ਮਾਰਨ ਤਕ ਪਹੁੰਚ ਗਏ।

Bigg boss 13 shehnaz gill father talk about her friendship with sidharth shuklaBigg boss 

ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਸੁੱਖ ਨੇ ਹਮੇਸ਼ਾ ਇਸ ਜੋੜੀ ਦਾ ਸਾਥ ਦਿੱਤਾ ਹੈ ਤੇ ਉਨ੍ਹਾਂ ਦੇ ਹੱਕ 'ਚ ਰਹੇ। ਇਕ ਇੰਟਰਵਿਊ ਦੌਰਾਨ ਸਿਧਾਰਥ ਤੇ ਸ਼ਹਿਨਾਜ਼ ਨੂੰ ਲੈ ਕੇ ਹੋਈ ਲੜਾਈ 'ਤੇ ਸੰਤੋਖ ਸਿੰਘ ਸੁੱਖ ਨੇ ਕਿਹਾ ਕਿ ਸਭ ਚੱਲਦਾ ਹੈ ਪਰ ਲੱਗਦਾ ਹੈ ਕਿ ਸਿਧਾਰਥ ਸ਼ੁਕਲਾ ਨੂੰ ਲੈ ਕੇ ਮੇਰਾ ਮਨ ਬਦਲ ਗਿਆ ਹੈ। ਮੈਨੂੰ ਮਹਿਸੂਸ ਹੋਣ ਲੱਗਾ ਹੈ ਕਿ ਚੈਨਲ ਪੂਰੀ ਕੋਸ਼ਿਸ਼ 'ਚ ਲੱਗਾ ਹੈ

Bigg Boss 12Bigg Boss

ਕਿ ਸਿਧਾਰਥ ਸ਼ੁਕਲਾ ਹੀ ਸ਼ੋਅ ਜਿੱਤੇ, ਉਹਨਾਂ ਕਿਹਾ ਕਿ ਮੇਰੀ ਧੀ ਸ਼ਹਿਨਾਜ਼ ਸ਼ੋਅ ਜਿੱਤਣ ਦੇ ਕਾਬਿਲ ਹੈ। ਸੰਤੋਖ ਸਿੰਘ ਨੇ ਅੱਗੇ ਕਿਹਾ ਦੋ ਲੋਕ 'ਬਿੱਗ ਬੌਸ 13' ਜਿੱਤਣਗੇ- ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ। ਉਨ੍ਹਾਂ ਕਿਹਾ, ''ਕਲਰਸ ਸਿਧਾਰਥ ਸ਼ੁਕਲਾ ਨੂੰ ਜਿੱਤਾਉਣ ਦੀ ਕੋਸ਼ਿਸ਼ ਕਰੇਗਾ ਕਿਉਂਕਿ ਉਹ ਉਨ੍ਹਾਂ ਦਾ ਬੰਦਾ ਹੈ। ਜੇਕਰ ਉਹ ਕੋਈ ਪੱਖਪਾਤ ਨਹੀਂ ਕਰਦੇ ਹਨ ਤਾਂ ਮੇਰੀ ਬੇਟੀ ਜਿੱਤੇਗੀ।''

Bigg boss 13 contestant targetBigg boss 

ਦੱਸ ਦਈਏ ਕਿ 'ਵੀਕੈਂਡ ਕਾ ਵਾਰ' 'ਚ ਸਲਮਾਨ ਖਾਨ ਨੇ ਸ਼ਹਿਨਾਜ਼ ਕੌਰ ਗਿੱਲ ਨੂੰ ਕਹਿ ਦਿੱਤਾ ਕਿ ਹਰ ਕੋਈ ਬੋਲਦਾ ਹੈ ਕਿ ਉਹ ਸੜਦੀ ਹੈ ਤਾਂ ਉਹ ਜ਼ੋਰ-ਜ਼ੋਰ ਦੀ ਰੋਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਉਸ ਨੇ ਘਰ 'ਚ ਨਹੀਂ ਰਹਿਣਾ, ਬਾਹਰ ਜਾਣਾ ਹੈ।

File PhotoFile Photo

ਸਲਮਾਨ ਖਾਨ ਨੇ ਚਿਤਾਵਨੀ ਦਿੱਤੀ ਕਿ ਉਹ ਉਨ੍ਹਾਂ ਦੇ ਸਾਹਮਣੇ ਡਰਾਮਾ ਨਾ ਕਰੇ ਕਿਉਂਕਿ ਉਹ ਉਨ੍ਹਾਂ ਨਾਲ ਇੱਜ਼ਤ ਨਾਲ ਪੇਸ਼ ਆਉਂਦੇ ਹਨ। ਉਹ ਵੀ ਉਮੀਦ ਕਰਦੇ ਹਨ ਕਿ ਬਦਲੇ 'ਚ ਉਨ੍ਹਾਂ ਨੂੰ ਵੀ ਇੱਜ਼ਤ ਮਿਲੇ। ਦੱਸ ਦਈਏ ਕਿ ਸ਼ਹਿਨਾਜ਼ ਦੇ ਪਾਪਾ ਦਾ ਕਹਿਣਾ ਹੈ ਕਿ ਸ਼ਹਿਨਾਜ਼ ਗਿੱਲ ਕੋਲ ਕੋਈ PR Team ਨਹੀਂ ਹੈ ਪਰ ਫਿਰ ਵੀ ਉਸ ਨੂੰ ਹਰ ਕੋਈ ਪਿਆਰ ਕਰ ਰਿਹਾ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM
Advertisement