22 ਫ਼ਰਵਰੀ ਨੂੰ ਤਿੰਨ ਮਸ਼ਹੂਰ ਕਲਾਕਾਰ ਲੈ ਕੇ ਆ ਰਹੇ ਨੇ ਫ਼ਿਲਮ ‘ਹਾਈ ਐਂਡ ਯਾਰੀਆਂ’
Published : Feb 14, 2019, 4:40 pm IST
Updated : Feb 14, 2019, 4:40 pm IST
SHARE ARTICLE
High End Yaariyaan
High End Yaariyaan

ਨਵੇਂ ਸਾਲ ਦਾ ਆਗਾਜ਼ ਚੰਗੀਆਂ ਫ਼ਿਲਮਾਂ ਨਾਲ ਹੋ ਰਿਹਾ ਹੈ, ਜੋ ਪੰਜਾਬ ਸਿਨੇਮੇ ਦੇ ਸੁਹਜ-ਸੁਆਦ ਵਿਚ ਆ ਰਹੇ ਸਾਰਥਕ ਪਰਿਵਤਨ ਦਾ ਪ੍ਰਤੀਕ ਹੈ। ਪੰਕਜ...

ਚੰਡੀਗੜ੍ਹ : ਨਵੇਂ ਸਾਲ ਦਾ ਆਗਾਜ਼ ਚੰਗੀਆਂ ਫ਼ਿਲਮਾਂ ਨਾਲ ਹੋ ਰਿਹਾ ਹੈ, ਜੋ ਪੰਜਾਬ ਸਿਨੇਮੇ ਦੇ ਸੁਹਜ-ਸੁਆਦ ਵਿਚ ਆ ਰਹੇ ਸਾਰਥਕ ਪਰਿਵਤਨ ਦਾ ਪ੍ਰਤੀਕ ਹੈ। ਪੰਕਜ ਬਤਰਾ ਪੰਜਾਬ ਸਿਨੇਮੇ ਲਈ ਇਕ ਜਾਣਿਆ-ਪਛਾਣਿਆ ਨਾਂ ਹੈ, ਜਿਸ ਨੇ ਮਾਰ ਤੇ ਤਕਨੀਕੀ ਪੱਖੋਂ ਕਾਮਯਾਬ ਫ਼ਿਲਮਾਂ ਪੰਜਾਬ ਸਿਨੇਮੇ ਨੂੰ ਦਿੱਤੀਆਂ ਹਨ। ਹੁਣ ਪੰਕਜ ਬਤਰਾ ਦੇ ਨਿਰਦੇਸ਼ਨ ਵਿਚ 22 ਫ਼ਰਵਰੀ 2019 ਨੂੰ ਆ ਰਹੀ ਫ਼ਿਲਮ ‘ਹਾਈ ਐਂਡ ਯਾਰੀਆਂ’ ਪੰਜਾਬੀ ਦਰਸਕਾਂ ਦੀ ਪਸੰਦ ‘ਤੇ ਖਰੀ ਉਤਰਨ ਵਾਲੀ ਫ਼ਿਲਮ ਸਾਬਤ ਹੋਵੇਗੀ।

High End YaariyaanHigh End Yaariyaan

ਪਿਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ, ਪੰਕਜ ਬਤਰਾ ਫ਼ਿਲਮਜ਼ ਅਤੇ ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਨਿਰਮਾਤਾ ਸੰਦੀਪ ਬਾਂਸਲ, ਕਾਜਲ ਬਤਰਾ, ਦਿਨੇਸ਼ ਔਲਖ ਅਤੇ ਰੂਬੀ ਕੋਹਲੀ ਦੀ ਇਸ ਫ਼ਿਲਮ ਵਿਚ ਸੰਗੀਤ ਤੇ ਫ਼ਿਲਮ ਜਗਤ ਦੇ ਤਿੰਨ ਵੱਡੇ ਕਲਾਕਾਰ ਰਣਜੀਤ ਬਾਵਾ, ਜੱਸੀ ਗਿੱਲੀ ਅਤੇ ਨਜਾ ਪਹਿਲੀ ਵਾਰ ਇਕੱਠੇ ਗੂੜ੍ਹੇ ਮਿੱਤਰਾਂ ਦੀ ਯਾਰੀ ਨਿਭਾਉਂਦੇ ਨਜ਼ਰ ਆਉਣਗੇ। ਆਮ ਫ਼ਿਲਮਾਂ ਤੋਂ ਹੱਟ ਕੇ ਬਿਲਕੁਲ ਨਵੇਂ ਵਿਸੇ ਦੀ ਇਹ ਕਹਾਣੀ ਵਿਦੇਸ਼ ਪੜ੍ਹਾਈ ਕਰਨ ਗਏ ਤਿੰਨ ਦੋਸਤਾਂ ਦੇ ਪਿਆਰ, ਹਾਸੇ-ਮਜ਼ਾਕ ਤੇ ਮਜ਼ਬੂਰੀਆਂ ਭਰੀ ਜ਼ਿੰਦਗੀ ‘ਤੇ ਆਧਾਰਿਤ ਹੈ।

High End YaariyaanHigh End Yaariyaan

ਨਿਰਦੇਸ਼ਕ ਪੰਕਜ ਬਤਰਾ ਨੇ ਦੱਸਿਆ ਕਿ ਇਹ ਫ਼ਿਲਮ ਦੋਸਤਾਂ ਦੀ ਗੂੜ੍ਹੀ ਯਾਰੀ ਉੱਤੇ ਆਧਾਰਿਤ ਹੈ, ਜੋ ਇੱਕ ਦੂਜੇ ਲਈ ਕੁਝ ਵੀ ਕਰ ਸਕਦੇ ਹਨ। ਇਹ ਫ਼ਿਲਮ ਜਿੱਥੇ ਦੋਸਤੀ ਦੀ ਇਕ ਨਵੀਂ ਮਿਸਾਲ ਕਾਇਮ ਕਰੇਗੀ, ਉਥੇ ਕਾਮੇਡੀ ਦੇ ਚੰਗੇ ਸੰਗੀਤ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਵੀ ਕਰੇਗੀ। ਇਸ ਫ਼ਿਲਮ ਵਿਚ ਦੇਸਤੀ ਪਿਆਰ ਮਹੱਬਤ ਰਿਸ਼ਤਿਆਂ ਦੀ ਤੜਫ਼ ਤੇ ਇੱਕ ਦੂਜੇ ਲਈ ਮਰ-ਮਿਟਣ ਦਾ ਜਨੂੰਨ ਹੈ. ਫ਼ਿਲਮ ਵਿਚ ਦਰਸਕ ਜਿਥੇ ਰਣਜੀਤ ਬਾਵਾ, ਜੱਸੀ ਗਿੱਲ ਅਤੇ ਨਿੰਜਾ ਦੀ ਦੋਸਤੀ ਨੂੰ ਵੇਖਣਗੇ,

High End YaariyaanHigh End Yaariyaan

ਉੱਥੇ ਇਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਤਿੰਨ ਖ਼ੂਬਸੂਰਤ ਅਭਿਨੇਤਰੀਆਂ ਨਵਨੀਤ ਢਿੱਲੋਂ, ਆਰੂਸ਼ੀ ਸ਼ਰਮਾ ਤੇ ਮੁਸਕਾਨ ਸੇਠੀ ਦੇ ਅਦਾਕਾਰੀ ਜਲਵੇ ਵੀ ਵੇਖ ਸਕਣਗੇ। ਯਕੀਨਣ ਇਹ ਤਿੰਨੇ ਅਭਿਨੇਤਰਾਂ ਪੰਜਾਬ ਪਰਦੇ ਉੱਤੇ ਆਪਣੀ ਵੱਖਰੀ ਪਛਾਣ ਸਥਾਪਤ ਕਰਨ ਵਿਚ ਸਫ਼ਲ ਹੋਣਗੀਆਂ। ਇਸ ਫ਼ਿਲਮ ਦੀ ਕਹਾਣੀ ਗੁਰਜੀਤ ਸਿੰਘ ਨੇ ਲਿਖੀ ਹੈ ਤੇ ਡਾਇਲਾਗ ਜਤਿੰਦਰ ਲੱਲ ਨੇ ਲਿਖੇ ਹਨ।  ਫ਼ਿਲਮ ਦਾ ਸੰਗੀਤ ਵੀ ਬਹੁਤ ਜ਼ਬਰਦਸਤ ਹੈ, ਜੋ ਵੀ ਪਰਾਕ, ਮਿਊਜ਼ੀਕਲ, ਜੈਦੇਵ ਕੁਮਾਰ ਤੇ ਗੋਲਡਬੁਆਏ ਨੇ ਤਿਆਰ ਕੀਤਾ ਹੈ।

High End YaariyaanHigh End Yaariyaan

ਫ਼ਿਲਮ ਦੇ ਗੀਤ ਜਾਨੀ, ਬੱਬੂ, ਨਿਰਮਾਣ ਤੇ ਵਿੰਦਰ ਨੱਧੂਮਾਜਰਾ ਨੇ ਲਿਖੇ ਹਨ। ਜੱਸੀ ਗਿੱਲ, ਰਣਜੀਤ ਬਾਵਾ, ਨਿੰਜਾ, ਗੁਰਨਾਮ ਭੁੱਲਰ, ਨਵਨੀਤ ਢਿਲੋਂ, ਆਰੂਸੀ ਸ਼ਰਮਾ, ਮੁਸਕਾਨ ਸੇਠੀ, ਨੀਤ ਕੌਰ, ਹੌਬੀ ਧਾਲੀਵਾਲ ਆਦਿ ਕਲਾਕਾਰਾਂ ਨੇ ਫ਼ਿਲਮ ਵਿਚ ਅਹਿਮ ਕਿਰਦਾਰ ਨਿਭਾਏ ਹਨ। 22 ਫ਼ਰਵਰੀ ਨੂੰ ਇਹ ਫ਼ਿਲਮ ਓਮਜੀ ਗਰੁੱਪ ਵੱਲੋਂ ਵਿਸ਼ਵ ਭਰ ਵਿਚ ਰਿਲੀਜ਼ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement