
ਦਸਤਾਰ ਦੇ ਵੱਕਾਰ ਨੂੰ ਬਹਾਲ ਕਰਵਾਉਣ ਲਈ ਗੁਰਿੰਦਰ ਸਿੰਘ ਖ਼ਾਲਸਾ ਵਲੋਂ ਲੜੀ ਲੜਾਈ ਨੂੰ ਸਿਨੇਮਾ ਰਾਹੀਂ ਦਿਖਾਉਣ ਲਈ ਅਮਰੀਕੀ ਮੁਟਿਆਰ ਨੇ.....
ਵਾਸ਼ਿੰਗਟਨ : ਦਸਤਾਰ ਦੇ ਵੱਕਾਰ ਨੂੰ ਬਹਾਲ ਕਰਵਾਉਣ ਲਈ ਗੁਰਿੰਦਰ ਸਿੰਘ ਖ਼ਾਲਸਾ ਵਲੋਂ ਲੜੀ ਲੜਾਈ ਨੂੰ ਸਿਨੇਮਾ ਰਾਹੀਂ ਦਿਖਾਉਣ ਲਈ ਅਮਰੀਕੀ ਮੁਟਿਆਰ ਨੇ ਹੰਭਲਾ ਮਾਰਿਆ ਹੈ। ਇੰਡਿਆਨਾ ਦੀ ਰਹਿਣ ਵਾਲੀ 18 ਸਾਲਾ ਜੇਨਾ ਰੁਇਜ਼ ਨੇ ਖ਼ਾਲਸਾ ਦੀ ਲੜਾਈ ਤੇ ਅਮਰੀਕਾ ਵਲੋਂ ਦਸਤਾਰ ਬਾਰੇ ਬਦਲੀਆਂ ਨੀਤੀਆਂ 'ਤੇ ਫ਼ਿਲਮ ਬਣਾਈ ਹੈ। ਦਰਅਸਲ, ਸਾਲ 2007 ਵਿਚ ਅਮਰੀਕੀ ਕਾਰੋਬਾਰੀ ਤੇ ਉਘੇ ਸਮਾਜਮੇਵੀ ਗੁਰਿੰਦਰ ਸਿੰਘ ਖ਼ਾਲਸਾ ਨੂੰ ਨਿਊਯਾਰਕ ਦੇ ਬਫ਼ਲੋ ਨਾਇਗਰਾ ਕੌਮਾਂਤਰੀ ਹਵਾਈ ਅੱਡੇ 'ਤੇ ਪੱਗ ਬੰਨ੍ਹੀ ਹੋਣ ਕਰ ਕੇ ਉਥੋਂ ਜਬਰੀ ਹਟਾਇਆ ਗਿਆ ਸੀ।
ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਕਰਮੀਆਂ ਨਾਲ ਹੱਥੋਪਾਈ ਵੀ ਹੋਈ ਸੀ। ਖ਼ਾਲਸਾ ਨੇ ਜਹਾਜ਼ ਚੜ੍ਹਨ ਤੋਂ ਇਨਕਾਰ ਕਰ ਦਿਤਾ ਸੀ। ਅਮਰੀਕਾ ਵਿਚ ਦਸਤਾਰ ਦੇ ਵੱਕਾਰ ਦੀ ਬਹਾਲੀ ਲਈ ਲੰਮੀ ਲੜਾਈ ਲੜਨ ਦਾ ਫ਼ੈਸਲਾ ਕੀਤਾ। ਹੁਣ ਖ਼ਾਲਸਾ ਦੀ ਇਸ ਕਹਾਣੀ ਨੂੰ ਜੇਨਾ ਨੇ ਲਘੂ ਫ਼ਿਲਮ ਦੇ ਰੂਪ ਵਿਚ ਦਿਖਾਇਆ ਹੈ। ਫ਼ਿਲਮ ਦਾ ਨਾਂ 'ਸਿੰਘ' ਰਖਿਆ ਗਿਆ ਹੈ ਜਿਸ ਨੂੰ ਅਗਲੇ ਮਹੀਨੇ ਜਾਰੀ ਕੀਤਾ ਜਾਵੇਗਾ। ਐਵਾਰਡ ਤੇ ਫ਼ਿਲਮ 'ਸਿੰਘ' ਨਾਲ ਖ਼ਾਲਸਾ ਦੀ ਪ੍ਰਸਿੱਧੀ ਕਾਫ਼ੀ ਵੱਧ ਗਈ ਹੈ ਜਿਸ ਦਾ ਲਾਹਾ ਉਹ ਸਿਆਸਤ ਵਿਚ ਉਠਾ ਸਕਦੇ ਹਨ। (ਏਜੰਸੀ)