''khalistan ਦੇ ਸਮਰਥਨ 'ਚ ਬੋਲਣ ਵਾਲੇ Jazzy B ਨੂੰ ਜੇਲ੍ਹ 'ਚ ਡੱਕਿਆ ਜਾਵੇ''
Published : Jun 14, 2020, 4:32 pm IST
Updated : Jun 14, 2020, 5:33 pm IST
SHARE ARTICLE
Jazzy B Shiv sena
Jazzy B Shiv sena

ਸ਼ਿਵ ਸੈਨਾ ਆਗੂ ਦੀ ਪੰਜਾਬ ਸਰਕਾਰ ਨੂੰ ਅਪੀਲ

ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਜੈਜੀ ਬੀ ਵੱਲੋਂ ਇਕ ਇੰਟਰਵਿਊ ਦੌਰਾਨ ਖ਼ਾਲਿਸਤਾਨ ਦੇ ਸਮਰਥਨ ਵਿਚ ਬਿਆਨ 'ਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਰਿੰਕੂ ਚੌਧਰੀ ਨੇ ਸਖ਼ਤ ਇਤਰਾਜ਼ ਜ਼ਾਹਿਰ ਕਰਦਿਆਂ ਆਖਿਆ ਕਿ ਜੈਜੀ ਬੀ 'ਤੇ ਦੇਸ਼ਧ੍ਰੋਹ ਦਾ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਵਿਚ ਡੱਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੈਜੀ ਬੀ ਨੇ ਇਕ ਗਾਇਕ ਹੋਣ ਦੇ ਨਾਤੇ ਖ਼ਾਲਿਸਤਾਨ ਦਾ ਸਮਰਥਨ ਕਰਕੇ ਮੁੜ ਤੋਂ ਪੰਜਾਬ ਨੂੰ ਅੱਗ ਵਿਚ ਝੋਕਣ ਦੀ ਕੋਸ਼ਿਸ਼ ਕੀਤੀ ਹੈ।

Rinku ChoudhryRinku Choudhary

ਰਿੰਕੂ ਚੌਧਰੀ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਪੰਜਾਬ ਸਰਕਾਰ ਤੋਂ ਜੈਜੀ ਬੀ ਦੇ ਬੈਂਕ ਖ਼ਾਤਿਆਂ ਦੀ ਜਾਂਚ ਕੀਤੇ ਜਾਣ ਦੀ ਮੰਗ ਵੀ ਕੀਤੀ। ਸ਼ਿਵ ਸੈਨਾ ਆਗੂ ਰਿੰਕੂ ਚੌਧਰੀ ਦਾ ਕਹਿਣਾ ਹੈ ਕਿ ਉਹਨਾਂ ਨੇ ਜੈਜੀ ਬੀ ਦੀ ਇਕ ਇੰਟਰਵਿਊ ਸੁਣੀ ਸੀ ਜਿਸ ਵਿਚ ਉਹ ਖਾਲਿਸਤਾਨ ਦੀ ਮੰਗ ਕਰ ਰਹੇ ਹਨ, ਕਿਉਂ ਕਿ ਭਾਰਤ ਵਿਚ ਸਿੱਖਾਂ ਦੀ ਕੋਈ ਪਹਿਚਾਣ ਨਹੀਂ ਹੈ। ਉਹਨਾਂ ਨੇ 6 ਜੂਨ ਨੂੰ ਇਕ ਗੀਤ ਰਿਲੀਜ਼ ਕੀਤਾ ਸੀ ਜਿਸ ਵਿਚ ਉਹ 84 ਨੂੰ ਲੈ ਕੇ ਚਰਚਾ ਕਰ ਰਹੇ।

Jazzy B Jazzy B

ਉਹ ਪੰਜਾਬ ਵਿਚ ਫਿਰ ਤੋਂ ਅੱਤਵਾਦ ਫੈਲਾਉਣੇ ਚਾਹੁੰਦੇ ਹਨ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਪੰਜਾਬ ਪਹਿਲਾਂ ਹੀ ਬੜੀ ਮੁਸ਼ਕਿਲ ਨਾਲ ਅੱਤਵਾਦ ਦੀ ਭੱਠੀ ਵਿਚੋਂ ਨਿਕਲਿਆ ਹੈ। ਉੱਥੇ ਹੀ ਜੈਜੀ ਬੀ ਇੰਟਰਵਿਊ ਤੋਂ ਪਤਾ ਚੱਲਿਆ ਹੈ ਕਿ ਉਹ ਅੰਮ੍ਰਿਤ ਸ਼ਕ ਸਕਦੇ ਹਨ। ਉਹ ਪੂਰੀ ਤਰ੍ਹਾਂ ਖਾਲਿਸਤਾਨ ਦੇ ਹੱਕ ਵਿਚ ਹਨ। ਉਹਨਾਂ ਦੇ ਦਿਲ ਵਿਚ ਸਿਖ ਯੋਧਿਆਂ ਲਈ ਬਹੁਤ ਸਤਿਕਾਰ ਹੈ।

Rinku ChoudhryRinku Choudhary

ਪੰਜਾਬ ਦੀ ਗੱਲ ਕਰ ਲਈਏ ਜਾਂ ਫਿਰ ਪੂਰੀ ਦੁਨੀਆ ਦੀ ਜਦੋਂ ਵੀ ਕੋਈ ਆਫਤ ਆਈ ਹੈ ਤਾਂ ਸਭ ਤੋਂ ਪਹਿਲਾਂ ਸਿੱਖ ਅੱਗੇ ਆਇਆ ਹੈ। ਸਿੱਖ ਨੇ ਬਿਨਾਂ ਕਿਸੇ ਲਾਲਚ ਦੇ ਤੇ ਪੂਰੀ ਮਿਹਨਤ ਨਾਲ ਲੋਕਾਂ ਦੀ ਮਦਦ ਕੀਤੀ ਹੈ। ਸਭ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਇਆ ਹੈ ਤੇ ਕਿਸੇ ਨਾਲ ਕਦੇ ਵੀ ਭੇਦਭਾਵ ਨਹੀਂ ਕੀਤਾ। 1984 ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਸ ਵਿਚ ਸਭ ਨੂੰ ਮਿਲ ਕੇ ਸਪੋਰਟ ਕਰਨੀ ਚਾਹੀਦੀ ਹੈ।

Jazzy B New Song Jazzy B New Song

ਜਿਹੜਾ ਉਹਨਾਂ ਨੇ 6 ਜੂਨ ਗੀਤ ਗਾਇਆ ਹੈ ਉਹ ਸਾਰੀ ਸਿੱਖ ਕੌਮ ਨੂੰ ਸਮਰਪਿਤ ਹੈ ਜਿਹੜੇ ਸਾਡੇ ਤੋਂ ਵਿਛੜ ਚੁੱਕੇ ਹਨ। ਇਸ ਗੀਤ ਵਿਚ ਗੁਰੂ ਗੋਬਿੰਦ ਸਿੰਘ ਜੀ, ਬਾਬਾ ਦੀਪ ਸਿੰਘ ਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦਾ ਜ਼ਿਕਰ ਕੀਤਾ ਗਿਆ ਹੈ। ਉਹਨਾਂ ਦੀ ਸ਼ਹਾਦਤ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ।

Jazzy B New Song Jazzy B New Song

ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖ਼ਾਲਿਸਤਾਨ ਦੇ ਸਮਰਥਨ ਵਿਚ ਬਿਆਨ ਦੇਣ ਮਗਰੋਂ ਜੈਜੀ ਬੀ ਵੱਲੋਂ ਵੀ ਇਕ ਇੰਟਰਵਿਊ ਦੌਰਾਨ ਪੁੱਛੇ ਸਵਾਲ ਦੇ ਜਵਾਬ ਵਿਚ ਖ਼ਾਲਿਸਤਾਨ ਦਾ ਸਮਰਥਨ ਕੀਤਾ ਗਿਆ ਸੀ। ਜੈਜੀ ਬੀ ਨੇ ਕਿਹਾ ਸੀ ਕਿ ਖ਼ਾਲਿਸਤਾਨ ਹਰ ਸਿੱਖ ਦੀ ਲੋੜ ਐ ਕਿਉਂਕਿ ਭਾਰਤ ਵਿਚ ਸਿੱਖ ਦੀ ਕੋਈ ਪਛਾਣ ਨਹੀਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement