
ਕੱਲ੍ਹ ਦੁਸਹਿਰੇ ਦੀ ਛੁੱਟੀ ਹੋਣ ਕਰ ਕੇ ਵੀ ਇਸ ਫਿਲਮ ਨੂੰ ਵੇਖਣ ਵਾਲਿਆਂ ਦੀ ਲੱਗੇਗੀ ਭੀੜ
ਪੰਜਾਬੀ ਫ਼ਿਲਮ ਹੌਂਸਲਾ ਰੱਖ ਨੂੰ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਦਿਲਜੀਤ ਦੁਸਾਂਝ ਦੀ ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਨਾਲ ਪਹਿਲੀ ਫਿਲਮ ਹੈ ਤੇ ਇਹ ਦੇਖਣ ਲਈ ਰੋਮਾਂਚਕ ਹੋਵੇਗੀ। ਦਿਲਜੀਤ ਦੁਸਾਂਝ ਨੂੰ ਤਾਂ ਪਹਿਲਾਂ ਹੀ ਪੰਜਾਬੀ ਬਹੁਤ ਪਸੰਦ ਕਰਦੇ ਹਨ ਕਿਉਂਕਿ ਉਹਨਾਂ ਦਾ ਫਿਲਮਾਂ ਵਿਚ ਕਿਰਦਾਰ ਇੰਨਾ ਵਧੀਆ ਹੈ ਕਿ ਉਦਾਸ ਬੰਦੇ ਨੂੰ ਵੀ ਹੱਸਣ ਲਾ ਦਿੰਦੇ ਹਨ। ਦਿਲਜੀਤ ਦੋਸਾਂਝ ਦੀ ਕਾਮੇਡੀ ਟਾਈਮਿੰਗ ਦਾ ਹਰ ਕੋਈ ਦੀਵਾਨਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫਿਲਮ ਨੂੰ ਕਾਫੀ ਵੱਡੇ ਪੱਧਰ 'ਤੇ ਭਰਵਾਂ ਹੁੰਗਾਰਾ ਮਿਲਣ ਵਾਲਾ ਹੈ।
Honsla Rakh
ਕੱਲ੍ਹ ਦੁਸਹਿਰੇ ਦੀ ਛੁੱਟੀ ਹੋਣ ਕਰ ਕੇ ਵੀ ਇਸ ਫਿਲਮ ਨੂੰ ਵੇਖਣ ਵਾਲਿਆਂ ਦੀ ਭੀੜ ਲੱਗੇਗੀ। ਤੁਸੀਂ ਵੀ ਬਿਨ੍ਹਾਂ ਦੇਰੀ ਕੀਤੇ ਅੱਜ ਹੀ ਟਿਕਟਾਂ ਬੁੱਕ ਕਰਵਾ ਲਓ ਕਿਉਂਕਿ ਕੱਲ੍ਹ ਤਿਉਹਾਰ ਦਾ ਦਿਨ ਹੋਣ ਕਰ ਕੇ ਇਸ ਫਿਲਮ ਨੂੰ ਦੇਖਣ ਲਈ ਕਾਫ਼ੀ ਭੀੜ ਲੱਗਣ ਵਾਲੀ ਹੈ ਤੇ ਜੇ ਤੁਹਾਨੂੰ ਟਿਕਟ ਨਾ ਮਿਲੀ ਤਾਂ ਪਛਤਾਉਣਾ ਵੀ ਪੈ ਸਕਦਾ ਹੈ। ਦੱਸ ਦਈਏ ਕਿ ਇਹ ਫਿਲਮ ਉਸ 'ਤੇ ਨਿਰਭਰ ਹੈ ਜੋ ਅੱਜ ਦੀ ਜ਼ਿੰਦਗੀ ਦੇ ਹਾਲਾਤ ਹਨ। ਲੋਕ ਥੋੜ੍ਹੇ ਚਿਰ ਲਈ ਆਪਣੀਆਂ ਦੁੱਖ-ਤਕਲੀਫਾਂ ਭੁਲਾਉਣ ਲਈ ਤੇ ਮਨੋਰੰਜਨ ਲਈ ਸਿਨੇਮਾ ਘਰਾਂ ’ਚ ਜਾਂਦੇ ਹਨ।
Honsla Rakh
ਫ਼ਿਲਮ ‘ਹੌਂਸਲਾ ਰੱਖ’ ’ਚ ਵੀ ਕਾਮੇਡੀ ਹੈ ਪਰ ਹਾਲਾਤ ਅਨੁਸਾਰ, ਜ਼ਬਰਦਸਤੀ ਦਾ ਹਾਸਾ ਜਾਂ ਡਾਇਲਾਗਸ ਫ਼ਿਲਮ ’ਚ ਨਹੀਂ ਪਾਏ ਗਏ। ਇਸ ’ਚ ਰੋਮਾਂਸ ਦਾ ਤੜਕਾ ਵੀ ਦੇਖਣ ਨੂੰ ਮਿਲੇਗਾ। ਫ਼ਿਲਮ ਤੁਹਾਡੀਆਂ ਉਮੀਦਾਂ ’ਤੇ ਪੂਰੀ ਤਰ੍ਹਾਂ ਖਰੀ ਉਤਰੇਗੀ। ਦਰਸ਼ਕ ਬਹੁਤ ਬੇਸਬਰੀ ਨਾਲ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ‘ਹੌਂਸਲਾ ਰੱਖ’ 15 ਅਕਤੂਬਰ ਯਾਨੀ ਕੱਲ੍ਹ ਸਿਨੇਮਾਘਰਾਂ ’ਚ ਰਿਲੀਜ਼ ਕੀਤੀ ਜਾਵੇਗੀ। ਫ਼ਿਲਮ ਦੀ ਕਹਾਣੀ ਲਿਖੀ ਹੈ ਰਾਕੇਸ਼ ਧਵਨ ਨੇ ਤੇ ਫ਼ਿਲਮ ਦੇ ਨਿਰਦੇਸ਼ਕ ਨੇ ਅਮਰ ਸਿੰਘ ਸਰਾਉਂ। ਫ਼ਿਲਮ ‘ਹੌਂਸਲਾ ਰੱਖ’ ਨੂੰ ਦਲਜੀਤ ਥਿੰਦ ਤੇ ਦਿਲਜੀਤ ਦੋਸਾਂਝ ਵਲੋਂ ਨਿਰਮਿਤ ਕੀਤਾ ਗਿਆ ਹੈ। ਫ਼ਿਲਮ ਨੂੰ ਥਿੰਦ ਮੋਸ਼ਨ ਫ਼ਿਲਮਜ਼ ਤੇ ਸਟੋਰੀ ਟਾਈਮ ਪ੍ਰੋਡਕਸ਼ਨਜ਼ ਵਲੋਂ ਪੇਸ਼ ਕੀਤਾ ਜਾਵੇਗਾ।