
ਦਿਲਜੀਤ ਦੇ ਸ਼ੋਅ ਸਬੰਧੀ BJP ਆਗੂ ਹਰਜੋਤ ਕਮਲ ਨਾਲ ਇੰਟਰਵਿਊ
Harjot Kamal Interview on Diljit Dosanjh Controversy Latest News in Punjabi: ਦਿਲਜੀਤ ਦੋਸਾਂਝ ਦੇ ਸ਼ੋਅ ਸਬੰਧੀ ਜੋ ਪਟੀਸ਼ਨਾਂ ਪਾਈਆਂ ਗਈਆਂ ਸਨ, ਕੋਰਟ ਵਲੋਂ ਦਿਲਜੀਤ ਦੇ ਸ਼ੋਅ ਨੂੰ ਹਰੀ ਝੰਡੀ ਤਾਂ ਦੇ ਦਿਤੀ ਗਈ ਹੈ ਪਰ ਕੁੱਝ ਸ਼ਰਤਾਂ ਰਖੀਆਂ ਗਈਆਂ ਹਨ । 75 ਡੀਬੀ ਆਵਾਜ਼ ਰੱਖੀ ਜਾਵੇਗੀ ਤੇ ਬੱਚੇ ਸਟੇਜ 'ਤੇ ਨਾ ਚੜ੍ਹਨ । ਸਟੇਜ 'ਤੇ ਦਾਰੂ ਵਾਲੇ ਗਾਣੇ ਨਾ ਗਾਏ ਜਾਣ । ਦਿਲਜੀਤ ਦੇ ਸ਼ੋਅ ਸਬੰਧੀ ਹੈਦਰਾਬਾਦ ਤੋਂ ਬਾਅਦ ਪੰਜਾਬ ‘ਚ ਪੰਜਾਬੀਆਂ ਵਲੋਂ ਵੀ ਪਟੀਸ਼ਨਾਂ ਪਾਈਆਂ ਗਈਆਂ ਹਨ ।
ਇਸ ਸਬੰਧੀ ਭਾਜਪਾ ਆਗੂ ਹਰਜੋਤ ਕਮਲ ਨੇ ਦਰਸ਼ਕਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਪੰਜਾਬੀਆਂ ਦਾ ਸੁਭਾਅ ਹੈ ਕਿ ਘਰੇ ਦੁਸ਼ਮਣ ਵੀ ਆ ਜਾਵੇ ਤਾਂ ਅਸੀਂ ਭੁਲ ਜਾਂਦੇ ਹਾਂ ਕਿ ਉਹ ਸਾਡਾ ਦੁਸ਼ਮਣ ਹੈ ਤੇ ਕੋਈ ਆਪਣਾ ਆ ਜਾਵੇ ਤਾਂ ਅਸੀਂ ਬੂਹੇ 'ਤੇ ਤੇਲ ਚੋਅ ਕੇ ਅੰਦਰ ਵਾੜਦੇ ਹਾਂ । ਦਿਲਜੀਤ ਦੋਸਾਂਝ ਨੇ ਪੰਜਾਬ ਦਾ, ਪੰਜਾਬੀਆਂ ਦਾ, ਪੰਜਾਬੀ ਦਾ ਤੇ ਦਸਤਾਰ ਦਾ ਮਾਣ ਭਾਰਤ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਬੁਲੰਦ ਕੀਤਾ। ਦਿਲਜੀਤ ਨੇ ਪੱਗ ਵਾਲਿਆਂ ਨੂੰ ਹੀਰੋ ਦੇ ਤੌਰ 'ਤੇ ਪੇਸ਼ ਕੀਤਾ । ਅਸੀਂ ਉਸ ਦੇ ਕਰਜ਼ਦਾਰ ਹਾਂ । ਉਸ ਨੇ ਤਾਂ ਸਾਡਾ ਮਾਣ ਵਿਦੇਸ਼ਾਂ ‘ਚ ਵਧਾਇਆ ਪਰ ਜਦੋਂ ਉਹ ਪੰਜਾਬ ਵਲ ਨੂੰ ਮੁੜਿਆ ਤਾਂ ਅਸੀਂ ਡਾਂਗਾਂ ਚੁਕ ਕੇ ਖੜ ਗਏ। ਅਸੀਂ ਵੜਨ ਨਹੀਂ ਦੇਣਾ, ਉਹ ਉਚੀ ਆਵਾਜ਼ ‘ਚ ਗਾਉਂਦਾ ਹੈ ।
ਅਜਿਹਾ ਕੋਈ ਵੀ ਨਹੀਂ ਜਿਹੜਾ ਕਹਿੰਦਾ ਹੋਵੇ ਕਿ ਸ਼ੋਅ ਸੁਣਨ ਗਏ ਸੀ ਤੇ ਮੇਰੇ ਕੰਨ ਖ਼ਰਾਬ ਹੋ ਗਏ ਹਨ ਜਾਂ ਦਾਰੂ ਵਾਲਾ ਕਹਿੰਦਾ ਹੋਵੇ ਕਿ ਮੈਂ ਉਹ ਦੇ ਗਾਣੇ ਸੁਣੇ ਤੇ ਮੈਂ ਦਾਰੂ ਪੀਣ ਲੱਗ ਪਿਆ । ਉਨ੍ਹਾਂ ਕਿਹਾ ਕਿ ਮੈਂ ਵੀ ਦਿਲਜੀਤ ਦੇ ਗਾਣੇ ਸੁਣਦਾ ਮੈਂ ਤਾਂ ਦਾਰੂ ਪੀਣ ਨਹੀਂ ਲਗਿਆ । ਉਹੀ ਗਾਣੇ ਜਿਨ੍ਹਾਂ 'ਤੇ ਪਟੀਸ਼ਨ ਪਾਈ ਗਈ ਸੀ । ਉਨ੍ਹਾਂ ਦੋ-ਤਿੰਨ ਗਾਣਿਆ ਦੇ ਨਾਂ ਵੀ ਲਏ । ਸੋ ਕੋਈ ਕਿਸੇ ਨੂੰ ਦਾਰੂ ਪੀਣ ਨਹੀਂ ਲਾ ਸਕਦਾ ਤੇ ਕੋਈ ਦਾਰੂ ਪੀਣ ਤੋਂ ਹਟਾ ਨਹੀਂ ਸਕਦਾ । ਉਨ੍ਹਾਂ 'ਦੁਨੀਆਂ ਦੇ ਸੱਤ ਅਜੂਬੇ' ਕਿਤਾਬ ਦੀ ਕਹਾਣੀ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਪੰਜਾਬੀ ਅਜਿਹੀਆਂ ਗੱਲਾਂ ਪਸੰਦ ਨਹੀਂ ਕਰਦੇ ।
ਉਨ੍ਹਾਂ ਕਿਹਾ ਕਿ ਅਜਿਹੇ ਹਿੰਦੀ ਗਾਣੇ ਵੀ ਹਨ । ਜਾਂ ਤਾਂ ਉਹ ਲੋਕ ਸਮਝਦਾਰ ਹਨ ਜਾਂ ਅਸੀਂ ਗੱਲ ਸਿੱਧੀ ਕਹਿੰਦੇ ਹਾਂ ਤੇ ਉਹ ਥੋੜ੍ਹੀ ਘੁਮਾ ਕੇ ਕਹਿੰਦੇ ਹਨ । ਭਾਵੇਂ ਉਹ ਵੀ ਨਸ਼ਾ ਤੇ ਲਚਰਤਾ ਦੀ ਵਰਤੋਂ ਕਰਦੇ ਹਨ ਪਰ ਉਨ੍ਹਾਂ ਵੇਲੇ ਕੋਈ ਬਵਾਲ ਨਹੀਂ ਹੁੰਦਾ । ਉਨ੍ਹਾਂ ਕਿਹਾ ਕਿ ਕੀ ਦਿਲਜੀਤ ਕੋਈ ਪਹਿਲਾ ਬੰਦਾ ਹੈ ਜਿਸ ਨੇ ਦਾਰੂ ਦਾ ਨਾਂ ਲਿਆ? ਪਰ ਤੁਸੀਂ ਐਡਵਾਇਜਰੀ ਜਾਰੀ ਕਰਦੇ ਹੋ ਕਿ ਦਲਜੀਤ ਸ਼ਰਾਬ ਦਾ ਗਾਣਾ ਨਾ ਗਾਵੇ, 'ਡੀਬੀ' ਆਵਾਜ਼ ਹੁੰਦੀ ਹੈ ਤੇ ਬੱਚੇ ਸਟੇਜ 'ਤੇ ਨਾ ਚੜ੍ਹਨ । ਉਸ ਨੇ ਇਨ੍ਹਾਂ ਗਾਣਿਆਂ ਨਾਲ ਵਿਦੇਸ਼ਾਂ ‘ਚ ਵੀ ਸ਼ੋਅ ਕੀਤੇ ਹਨ ।
ਐਡਵਾਇਜ਼ਰੀ ਇਹ ਹੋਣੀ ਚਾਹੀਦੀ ਕਿ ਉਥੇ ਆਵਾਜ਼ ਜ਼ਿਆਦਾ ਹੁੰਦੀ ਹੈ ਇਸ ਲਈ ਬੱਚਿਆਂ ਨੂੰ ਨਾ ਲੈ ਕੇ ਜਾਇਆ ਜਾਵੇ । ਜਿਸ ਦੇ ਮੁੰਡੇ ਨੂੰ ਦਿਲਜੀਤ ਸਟੇਜ 'ਤੇ ਬੁਲਾ ਲਵੇ, ਉਹ ਤਸਵੀਰ ਸਾਂਭ-ਸਾਂਭ ਕੇ ਰਖਦੇ ਹਨ । ਐਡਵਾਇਜ਼ਰੀ ਆਮ ਲੋਕਾਂ ਲਈ ਵੀ ਹੋਣੀ ਚਾਹੀਦੀ ਹੈ । ਵਿਦੇਸ਼ਾਂ ‘ਚ ਟਰੂਡੋ ਵਰਗੇ ਦਿਲਜੀਤ ਦੀ ਸਟੇਜ 'ਤੇ ਚੜ੍ਹ ਕੇ ਮਾਣ ਮਹਿਸੂਸ ਕਰਦੇ ਹਨ । ਇਹ ਪਤਾ ਨੀ ਕਿਹੜੇ ਲੋਕ ਹਨ ਤੇ ਕੀ ਇਨ੍ਹਾਂ ਦੀ ਸੋਚ ਹੈ? ਉਨ੍ਹਾਂ ਕਿਹਾ, 'ਇਸ ਤਰ੍ਹਾਂ ਦੀਆਂ ਛੋਟੀਆਂ ਗੱਲਾਂ ਤੋਂ ਬਾਹਰ ਆ ਕੇ ਦਿਲਜੀਤ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਜਾਵੇ । ਮੇਰੀ ਵੀ ਅਰਦਾਸ ਹੈ ਕਿ ਉਹ ਹੋਰ ਤਰੱਕੀਆਂ ਕਰੇ ।
ਹਰਜੋਤ ਕਮਲ ਨੇ ਕਿਹਾ ਕਿ ਦਿਲਜੀਤ ਜਿਸ ਮੁਕਾਮ 'ਤੇ ਪਹੁੰਚ ਗਿਆ, ਉਥੇ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਨਾਂ ਸਟੇਜ 'ਤੇ ਲਵੇ, ਭਾਰਤ ਦਾ ਨਾਂ ਲਵੇ । ਪੰਜਾਬ ਵਾਲੇ ਮਾਣ ਮਹਿਸੁੂਸ ਕਰਦੇ ਹੋਏ ਕਹਿੰਦੇ ਹਨ ਪੰਜਾਬ ਦਾ ਨਾਂ ਲਿਆ ਜਾਵੇ ਤੇ ਹਿੰਦੁਸਤਾਨੀ ਮਾਣ ਮਹਿਸੂਸ ਕਰਦੇ ਹੋਏ ਕਹਿੰਦੇ ਹਨ ਕਿ ਹਿੰਦੁਸਤਾਨ ਦਾ ਨਾਂ ਲਿਆ ਜਾਵੇ ਕਿਉਂਕਿ ਅਸੀਂ ਵੀ ਤੈਨੂੰ ਪਿਆਰ ਕਰਦੇ ਹਾਂ, ਇਹ ਸੱਭ ਉਨ੍ਹਾਂ ਦਾ ਪਿਆਰ ਹੀ ਚਾਹੁੰਦਾ ਹੈ ।
ਕਮਲ ਨੇ ਕਿਹਾ ਕਿ ਦਾਰੂ ਵਗੈਰਾ ਆਦਿ ਸਮੇਂ ਤੋਂ ਚਲਿਆ ਹੋਇਆ ਨਸ਼ਾ ਹੈ । ਦਾਰੂ ਵਾਲਾ ਸੌ ਕਾਰਨ ਦੱਸ ਦੇਵੇਗਾ ਸ਼ਰਾਬ ਪੀਣ ਦੇ ਪਰ ਮੈਂ ਸ਼ਰਾਬ ਨਾ ਪੀਣ ਦੇ ਬੜੇ ਕਾਰਨ ਦੱਸ ਦੇਵਾਂਗਾ ਕਿ ਮੈਂ ਸ਼ਰਾਬ ਕਿਉਂ ਛੱਡੀ ਹੈ । ਫ਼ਰਕ ਇਹੀ ਹੈ ਕਿ ਨਾ ਕਿਸੇ ਨੂੰ ਇਸ ਵਲ ਲਾਇਆ ਜਾ ਸਕਦਾ ਤੇ ਨਾ ਹਟਾਇਆ ਜਾ ਸਕਦਾ ।
ਉਨ੍ਹਾਂ ਕਿਹਾ, 'ਸਰਕਾਰਾਂ ਨੂੰ ਸ਼ਰਾਬ ਦੇ ਟੈਕਸ ਦੇ ਰੂਪ ‘ਚ ਅਰਬਾਂ ਦੀ ਕਮਾਈ ਹੁੰਦੀ ਹੈ । ਪਹਿਲਾਂ ਤੁਸੀਂ ਸ਼ਰਾਬ ਬੰਦ ਕਰ ਦੇਵੋ । ਜਿਵੇਂ ਗੁਜਰਾਤ ‘ਚ ਸ਼ਰਾਬ 'ਤੇ ਪਾਬੰਦੀ ਲਾਈ ਗਈ ਸੀ ਤੇ ਬਾਰਾਂ 'ਤੇ ਹਰਿਆਣਾ ਸਰਕਾਰ ਨੇ ਪਾਬੰਦੀ ਲਗਾਈ ਸੀ । ਉਨ੍ਹਾਂ ਨੂੰ ਪੁਛੋ ਕਿ ਜਿੱਥੇ ਸ਼ਰਾਬ ਬੰਦ ਹੈ ਉਥੇ ਸ਼ਰਾਬ ਮਿਲਦੀ ਨਹੀਂ । ਜਿਸ ਨੇ ਸ਼ਰਾਬ ਪੀਣੀ ਹੈ ਉਹ ਕੋਈ ਨਾ ਕੋਈ ਹੱਲ ਕਰ ਹੀ ਲਵੇਗਾ । ਇਹ ਗੱਲ ਗ਼ਲਤ ਹੈ ਕਿ ਮੈਂ ਉਸ ਦੇ ਗਾਣੇ ਸੁਣੇ ਤੇ ਮੈਂ ਸ਼ਰਾਬ ਪੀਣ ਲੱਗ ਗਿਆ । ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ । ਉਨ੍ਹਾਂ ਕਿਹਾ ਕਿ ਬਾਕੀ ਗਾਣਿਆਂ ਤੇ ਫ਼ਿਲਮਾਂ 'ਤੇ ਵੀ ਪਾਬੰਦੀ ਲਾਈ ਜਾਵੇ ਜਿਨ੍ਹਾਂ ‘ਚ ਸ਼ਰਾਬ ਦਾ ਪ੍ਰਚਾਰ ਹੁੰਦਾ ਹੈ ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਨ੍ਹਾਂ ਕਿਹਾ, 'ਮੈਂ ਦਿਲਜੀਤ ਦੀ ਇਸ ਗੱਲ ‘ਚ ਹੱਕ ‘ਚ ਨਹੀਂ ਕਿ ਉਹ ਦੱਬ ਕੇ ਸ਼ਰਾਬ ਵਾਲੇ ਗਾਣੇ ਗਾਵੇ ਜਾਂ ਉਸ ਦਾ ਪ੍ਰਚਾਰ ਕਰੇ । ਮੇਰਾ ਕਹਿਣਾ ਹੈ ਕਿ ਜਿਹੜੇ ਉਸ ਨੇ ਗਾਣੇ ਗਾਏ ਹਨ, ਲੋਕਾਂ ਨੇ ਪਸੰਦ ਕੀਤੇ ਹਨ ਤੇ ਤੁਸੀਂ ਪੁਰਾਣੀ ਚੀਜ਼ 'ਤੇ ਪਾਬੰਦੀਆਂ ਲਗਾ ਰਹੇ ਹੋ । ਤੁਸੀਂ ਇਹ ਕਹਿ ਸਕਦੇ ਹੋ ਕਿ ਵੀ ਤੂੰ ਅੱਗੇ ਤੋਂ ਇਸ ਤਰ੍ਹਾਂ ਦੇ ਗਾਣੇ ਨਾ ਗਾਇਆ ਕਰ । ਦਲਜੀਤ ਦੇ ਗਾਣੇ 'ਲੱਕ ਟਵੰਟੀ ਏਟ' 'ਤੇ ਜਦੋਂ ਕਿੰਤੂ ਪਰੰਤੂ ਹੋਇਆ ਸੀ ਤਾਂ ਦਿਲਜੀਤ ਨੇ ਕਿਹਾ ਮੈਂ ਅੱਗੇ ਤੋਂ ਇਸ ਤਰ੍ਹਾਂ ਦਾ ਲੱਚਰਤਾ ਤੇ ਅਸ਼ਲੀਲਤਾ ਵਾਲਾ ਗਾਣੇ ਨਹੀਂ ਗਾਇਆ ਕਰਾਂਗਾ ।
ਉਨ੍ਹਾਂ ਕਿਹਾ ਕਿ ਜਦੋਂ ਕੋਈ ਤਰੱਕੀ ਕਰਦਾ ਹੈ ਤਾਂ ਉਸ ਨਾਲ ਸਾੜਾ ਕਰਨ ਵਾਲੇ ਹਜ਼ਾਰਾਂ ਲੋਕ ਹੁੰਦੇ ਹਨ ਤੇ ਸੋਚਦੇ ਹਨ ਕਿ ਉਹ ਵੀ ਹੇਠਾਂ ਨੂੰ ਆ ਜਾਵੇ । ਹਰ ਬੰਦੇ ‘ਚ ਸੌ ਚੰਗਿਆਈਆਂ ਤੇ ਬੁਰਾਈਆਂ ਹੁੰਦੀਆਂ । ਜੇ ਲੋਕੀ ਕਮੀਆਂ ਲੱਭਣ ਲੱਗ ਜਾਂਦੇ ਹਨ ਤਾਂ ਰੱਬ ‘ਚ ਵੀ ਕਮੀਆਂ ਲੱਭ ਲੈਂਦੇ ਹਨ ।
(For more Punjabi news apart from Harjot Kamal Interview on Diljit Dosanjh Controversy Latest News in Punjabi stay tuned to Rozana Spokesman)