
ਫਿਲਮ ਵਿਚ ਜਸਵਿੰਦਰ ਭੱਲਾ, ਅਮਰ ਨੂਰੀ, ਸੀਮਾ ਕੌਸ਼ਲ, ਵਿੰਦੂ ਦਾਰਾ ਸਿੰਘ, ਪੁਖਰਾਜ ਭੱਲਾ, ਹਰਨੀਤ ਕੌਰ, ਗੁੰਜਨ ਕਟੋਚ, ਅਭਿਸ਼ੇਕ ਸ਼ਰਮਾ ਮੁੱਖ ਭੂਮਿਕਾਵਾਂ ਨਿਭਾਉਣਗੇ।
ਚੰਡੀਗੜ੍ਹ: ਨਵੀਂ ਪੰਜਾਬੀ ਫੀਚਰ ਫਿਲਮ ‘ਅੱਖੀਆਂ ਉਡੀਕ ਦੀਆਂ’ ਦਾ ਪੋਸਟਰ ਅੱਡ ਰਿਲੀਜ਼ ਕੀਤਾ ਗਿਆ। ਇਹ ਫ਼ਿਲਮ ਦੋ ਬਜ਼ੁਰਗ ਜੋੜਿਆਂ ਦੀ ਕਹਾਣੀ ਹੈ। ਫਿਲਮ ਵਿਚ ਜਸਵਿੰਦਰ ਭੱਲਾ, ਅਮਰ ਨੂਰੀ, ਸੀਮਾ ਕੌਸ਼ਲ, ਵਿੰਦੂ ਦਾਰਾ ਸਿੰਘ, ਪੁਖਰਾਜ ਭੱਲਾ, ਹਰਨੀਤ ਕੌਰ, ਗੁੰਜਨ ਕਟੋਚ, ਅਭਿਸ਼ੇਕ ਸ਼ਰਮਾ ਮੁੱਖ ਭੂਮਿਕਾਵਾਂ ਨਿਭਾਉਣਗੇ।
Ankhiyan udeek diyan Movie poster
ਫਿਲਮ ਵਿਚ ਹਾਰਬੀ ਸੰਘਾ ਦੀ ਕਾਮੇਡੀ ਲਾਜਵਾਬ ਹੋਵੇਗੀ। ਇਹ ਰੋਮਾਂਟਿਕ ਭਾਵਨਾਤਮਕ ਫਿਲਮ ਰਾਜ ਸਿਨਹਾ ਦੁਆਰਾ ਨਿਰਦੇਸ਼ਿਤ ਕੀਤੀ ਜਾਵੇਗੀ, ਜਿਨ੍ਹਾਂ ਨੇ ਪਹਿਲਾਂ ‘ਓ ਯਾਰਾ ਐਵੇਂ ਐਵੇਂ ਲੁਟ ਗਿਆ’ ਦਾ ਨਿਰਦੇਸ਼ਨ ਕੀਤਾ ਸੀ। ਫ਼ਿਲਮ ਵਿਚ ਗੁਰਮੀਤ ਸਿੰਘ ਦਾ ਸੰਗੀਤ ਹੋਵੇਗਾ। ਫਿਲਮ ਦੀ ਸ਼ੂਟਿੰਗ ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ ਮਾਰਚ 2022 ਤੱਕ ਪੂਰੀ ਹੋਵੇਗੀ। ਫਿਲਮ ਨੂੰ ਮੁਕੇਸ਼ ਸ਼ਰਮਾ ਅਤੇ ਸਾਗੀ ਏ ਅਗਨੀਹੋਤਰੀ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ‘ਅੱਖੀਆਂ ਉਡੀਕ ਦੀਆਂ’ ਇਸ ਸਾਲ ਦੀਵਾਲੀ ’ਤੇ ਰਿਲੀਜ਼ ਹੋਵੇਗੀ।