ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਜੈਜ਼ੀ ਬੀ ਦੇ 30 ਸਾਲ : ਪ੍ਰਸ਼ੰਸਕਾਂ ਨੂੰ ਸਮਰਪਿਤ ਕੀਤਾ 3 ਦਹਾਕਿਆਂ ਦਾ ਸਫ਼ਰ
Published : Feb 15, 2023, 3:49 pm IST
Updated : Feb 15, 2023, 3:49 pm IST
SHARE ARTICLE
Jazzy B’s 30th anniversary in Punjab music industry
Jazzy B’s 30th anniversary in Punjab music industry

"ਕਰਾਊਨ ਪ੍ਰਿੰਸ ਆਫ ਭੰਗੜਾ" ਨੇ ਬੀ-ਟਾਊਨ ਵਿੱਚ ਮਨਾਇਆ ਸ਼ਾਨਦਾਰ ਸੰਗੀਤਕ ਕਰੀਅਰ ਦਾ ਜਸ਼ਨ

 

ਚੰਡੀਗੜ੍ਹ:  ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਜੈਜ਼ੀ ਬੀ ਦੀ 30ਵੀਂ ਵਰ੍ਹੇਗੰਢ ਉਹਨਾਂ ਦੀ ਬੇਮਿਸਾਲ ਪ੍ਰਤਿਭਾ ਅਤੇ ਭੰਗੜਾ ਸੰਗੀਤ 'ਤੇ ਸਥਾਈ ਪ੍ਰਭਾਵ ਦਾ ਪ੍ਰਮਾਣ ਹੈ। ਇੱਕ ਸਮਾਂ ਸੀ ਜਦੋਂ ਕੋਈ ਵੀ ਪਾਰਟੀ ਜੈਜ਼ੀ ਬੀ ਉਰਫ਼ ਜੈਜ਼ੀ ਬੈਂਸ ਦੇ ਗੀਤ ਬਿਨਾਂ ਸ਼ੁਰੂ ਨਹੀਂ ਹੁੰਦੀ ਸੀ ਅਤੇ ਕੋਈ ਵੀ ਡੀਜੇ ਜੈਜ਼ੀ ਬੀ ਦੇ ਹਿੱਟ ਗੀਤਾਂ ਨੂੰ ਚਲਾਏ ਬਿਨਾ ਪਾਰਟੀ ਖ਼ਤਮ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸੀ। ਜੈਜ਼ੀ ਬੀ ਦਾ ਇਹ ਰੁਤਬਾ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ। ਜੈਜ਼ੀ ਬੀ ਦੇ ਮਸ਼ਹੂਰ ਗੀਤਾਂ ਵਿਚੋਂ ਇੱਕ 'ਦਿਲ ਲੁੱਟਿਆ' ਅਜੇ ਵੀ ਸਭ ਦੀ ਜ਼ੁਬਾਨ 'ਤੇ ਹੈ।

ਇਹ ਵੀ ਪੜ੍ਹੋ : ਅਭਿਨੇਤਰੀ ਦਿਲਜੋਤ ਦੀ ਅਗਵਾਈ ਵਾਲੀ ਸੰਸਥਾ ਨੇ ਲੋੜਵੰਦ ਲੜਕੀਆਂ ਨੂੰ ਵੰਡੇ ਸਾਈਕਲ

 "ਕਰਾਊਨ ਪ੍ਰਿੰਸ ਆਫ ਭੰਗੜਾ" ਵਜੋਂ ਜਾਣੇ ਜਾਂਦੇ ਜੈਜ਼ੀ ਬੀ ਨੇ ਹਾਲ ਹੀ ਵਿੱਚ ਬੀ-ਟਾਊਨ ਵਿੱਚ ਆਪਣੇ 30 ਸਾਲਾਂ ਦੇ ਸ਼ਾਨਦਾਰ ਸੰਗੀਤਕ ਕਰੀਅਰ ਦਾ ਜਸ਼ਨ ਮਨਾਇਆ। ਜੈਜ਼ੀ ਬੀ ਦੀ ਸਫਲਤਾ ਦੀ ਪਾਰਟੀ ਬਹੁਤ ਸ਼ਾਨਦਾਰ ਸੀ। ਪਾਲੀਵੁੱਡ, ਬਾਲੀਵੁੱਡ, ਟੈਲੀਵਿਜ਼ਨ ਇੰਡਸਟਰੀ ਅਤੇ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਨਾਂਅ ਜਿਵੇਂ ਯੋ ਯੋ ਹਨੀ ਸਿੰਘ, ਮੀਕਾ ਸਿੰਘ, ਗਿੱਪੀ ਗਰੇਵਾਲ, ਮੁਨੀਸ਼ ਸਾਹਨੀ ਅਤੇ ਹੋਰ ਬਹੁਤ ਸਾਰੀਆਂ ਉੱਘੀਆਂ ਹਸਤੀਆਂ ਨੇ ਜੈਜ਼ੀ ਬੀ ਨੂੰ ਦਿਲੋਂ ਵਧਾਈ ਦਿੱਤੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਪੰਜਾਬ ਦੇ ਤਿੰਨ ਹੋਰ ਟੋਲ ਪਲਾਜ਼ੇ ਕਰਵਾਏ ਬੰਦ, ਲੋਕਾਂ ਦੇ ਰੋਜ਼ਾਨਾ ਬਚਣਗੇ 10.52 ਲੱਖ ਰੁਪਏ

ਪਿਛਲੇ 30 ਸਾਲਾਂ ਵਿੱਚ, ਜੈਜ਼ੀ ਬੀ ਨੇ ਬਹੁਤ ਸਾਰੀਆਂ ਹਿੱਟ ਐਲਬਮਾਂ ਤੇ ਸਿੰਗਲ ਟਰੈਕ ਰਿਲੀਜ਼ ਕੀਤੇ ਹਨ ਅਤੇ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਨਾਵਾਂ ਨਾਲ ਕੋਲੈਬ ਕੀਤਾ ਹੈ। ਉਸ ਨੇ ਕਈ ਐਵਾਰਡ ਆਪਣੇ ਨਾਂਅ ਕੀਤੇ, ਜਿਸ ਵਿੱਚ ਹਾਲ ਆਫ ਫੇਮ ਕੈਨੇਡਾ, ਫਿਲਮਫੇਅਰ ਅਵਾਰਡ, ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਅਤੇ ਗਲੋਬਲ ਇੰਡੀਅਨ ਮਿਊਜ਼ਿਕ ਅਕੈਡਮੀ ਅਵਾਰਡ ਆਦਿ ਸ਼ਾਮਲ ਹੈ। ਭੰਗੜੇ ਦੀ ਸ਼ੈਲੀ 'ਤੇ ਉਹਨਾਂ ਦੇ ਸੰਗੀਤ ਦਾ ਵੱਡਾ ਪ੍ਰਭਾਵ ਹੈ।

ਇਹ ਵੀ ਪੜ੍ਹੋ : ਸਿਰਫ ਇਕ ਵਿਚਾਰਧਾਰਾ ਜਾਂ ਇਕ ਵਿਅਕਤੀ ਦੇਸ਼ ਨੂੰ ਬਣਾ ਜਾਂ ਵਿਗਾੜ ਨਹੀਂ ਸਕਦਾ : ਮੋਹਨ ਭਾਗਵਤ

ਭੰਗੜਾ ਸ਼ੈਲੀ ਵਾਲੇ ਸੰਗੀਤ ਨੂੰ ਨੌਜਵਾਨ ਪੀੜ੍ਹੀ ਵਿੱਚ ਪ੍ਰਸਿੱਧ ਕਰਨ ਅਤੇ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਾਉਣ ਦਾ ਸਿਹਰਾ ਉਹਨਾਂ ਸਿਰ ਜਾਂਦਾ ਹੈ। ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਜੈਜ਼ੀ ਬੀ ਨੇ ਕਿਹਾ, "ਮੈਂ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਨਾਲ ਬਹੁਤ ਪ੍ਰਭਾਵਿਤ ਹਾਂ। ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਲੋਕ ਮੇਰੇ ਸੰਗੀਤ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹਨ। ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਅਤੇ ਆਪਣੇ ਮਿਊਜ਼ਿਕ ਕਰੀਅਰ ਦੇ 30 ਸਾਲ ਉਹਨਾਂ ਨੂੰ ਸਮਰਪਿਤ ਕਰਦਾ ਹਾਂ।"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement